ਡੋਡਾ ’ਚ ਪੁਲਸ ’ਤੇ ਹਮਲੇ ’ਚ ਸ਼ਾਮਲ 3 ਅੱਤਵਾਦੀ ਮਾਰੇ ਗਏ

Wednesday, Jun 26, 2024 - 11:54 PM (IST)

ਡੋਡਾ ’ਚ ਪੁਲਸ ’ਤੇ ਹਮਲੇ ’ਚ ਸ਼ਾਮਲ 3 ਅੱਤਵਾਦੀ ਮਾਰੇ ਗਏ

ਡੋਡਾ/ਜੰਮੂ,(ਉਦੇ/ਹਰਦੇਵ)- ਜੰਮੂ ਕਸ਼ਮੀਰ ਪੁਲਸ, ਫੌਜ ਤੇ ਨੀਮ ਸੁਰੱਖਿਆ ਫੋਰਸਾਂ ਨੇ ਪਹਾੜੀ ਜ਼ਿਲੇ ਡੋਡਾ ਦੇ ਗੰਡੋਹ ’ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ’ਤੇ ਚਲਾਏ ਅਪਰੇਸ਼ਨ ਦੌਰਾਨ 3 ਅੱਤਵਾਦੀਆਂ ਨੂੰ ਮਾਰ ਮੁਕਾਇਆ।

ਇਨ੍ਹਾਂ ਅੱਤਵਾਦੀਆਂ ਨੇ 11 ਜੂਨ ਨੂੰ ਡੋਡਾ ਜ਼ਿਲੇ ਦੇ ਕੋਟਾ ਟਾਪ ’ਚ ਜੰਮੂ-ਕਸ਼ਮੀਰ ਪੁਲਸ ਦੇ ਜਵਾਨਾਂ ’ਤੇ ਹਮਲਾ ਕੀਤਾ ਸੀ। ਜੰਮੂ-ਕਸ਼ਮੀਰ ਪੁਲਸ, ਫੌਜ ਤੇ ਨੀਮ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੇ ਬੁੱਧਵਾਰ ਡੋਡਾ ਜ਼ਿਲੇ ਦੇ ਗੰਡੋਹ ’ਚ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਉੱਚੇ ਪਹਾੜਾਂ ’ਚ ਸ਼ਰਨ ਲਈ ਹੋਈ ਸੀ

ਓਧਰ ਸਾਂਬਾ ਜ਼ਿਲੇ ਦੇ ਦਯਾਨੀ ਫਾਇਰਿੰਗ ਰੇਂਜ ’ਚ ਬੁੱਧਵਾਰ ਸਵੇਰੇ ਅਭਿਆਸ ਦੌਰਾਨ ਇਕ ਫੌਜੀ ਜ਼ਖਮੀ ਹੋ ਗਿਆ। ਉਸ ਦੀ ਪਛਾਣ ਕਾਂਸਟੇਬਲ ਸਤੀਸ਼ ਮੁੰਡੇ ਵਜੋਂ ਹੋਈ ਹੈ।


author

Rakesh

Content Editor

Related News