ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਡਾਕਟਰਾਂ ਦੀ ਹੜਤਾਲ ਖਤਮ

06/17/2019 8:46:52 PM

ਪੱਛਮੀ ਬੰਗਾਲ: ਸ਼ਹਿਰ 'ਚ ਪਿਛਲੇ 7 ਦਿਨਾਂ ਤੋਂ ਚੱਲ ਰਹੀ ਡਾਕਟਰਾਂ ਦੀ ਹੜਤਾਲ ਅੱਜ ਖਤਮ ਹੋ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਤੋਂ ਬਾਅਦ ਡਾਕਟਰਾਂ ਦੀਆਂ ਮੰਗਾਂ ਪੂਰੀਆਂ ਹੋਣ ਬਾਅਦ ਉਨ੍ਹਾਂ ਵਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ। ਮਮਤਾ ਬੈਨਰਜੀ ਨੇ ਸੂਬੇ 'ਚ ਸਾਰੇ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਸੁਰੱਖਿਆ ਲਈ ਨੋਡਲ ਅਧਿਕਾਰੀਆਂ ਨੂੰ ਤਾਇਨਾਤ ਕਰਨ ਦੇ ਪੁਲਸ ਨੂੰ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹਫਤਾਭਰ ਤੋਂ ਚੱਲਦੇ ਆ ਰਹੇ ਗਤੀਰੋਧ ਨੂੰ ਖਤਮ ਕਰਨ ਦੀ ਕੋਸ਼ਿਸ਼ 'ਚ ਸੋਮਵਾਰ ਨੂੰ ਹੜਤਾਲੀ ਡਾਕਟਰਾਂ ਨਾਲ ਬੈਠਕ ਕੀਤੀ।

PunjabKesari

ਸੂਬਾ ਸਕੱਤਰ 'ਚ ਆਯੋਜਿਤ ਇਕ ਬੈਠਕ 'ਚ ਡਾਕਟਰਾਂ ਦੇ ਪ੍ਰਤੀਨਿਧੀਮੰਡਲ ਨੇ ਬੈਨਰਜੀ ਨੂੰ ਮੈਡੀਕਲ ਕਾਲਜਾਂ ਤੇ ਹਸਪਤਾਲਾਂ 'ਚ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਬੈਨਰਜੀ ਨੇ ਬੈਠਕ 'ਚ ਮੌਜੂਦ ਪੁਲਸ ਅਧਿਕਾਰੀਆਂ ਨੂੰ ਡਾਕਟਰਾਂ ਦੀ ਸੁਰੱਖਿਆ ਲਈ ਸੂਬੇ ਦੇ ਹਸਪਤਾਲਾਂ 'ਚ ਨੋਡਲ ਅਫਸਰਾਂ ਨੂੰ ਨਿਯੁਕਤ ਕਰਨ ਨੂੰ ਕਿਹਾ। ਪੱਛਮੀ ਬੰਗਾਲ ਦੇ ਸਿਹਤ ਸਕੱਤਰ, ਐਮ. ਓ. ਐਸ. ਚੰਦਰਿਮਾ ਭੱਟਚਾਰਿਆ ਤੇ ਸੂਬੇ ਦੇ ਹੋਰ ਅਧਿਕਾਰੀਆਂ ਤੋਂ ਇਲਾਵਾ 31 ਜੂਨੀਅਰ ਡਾਕਟਰ ਵੀ ਬੈਠਕ 'ਚ ਮੌਜੂਦ ਸਨ। ਸੂਬਾ ਸਰਕਾਰ ਵਲੋਂ ਬੈਠਕ ਨੂੰ ਕਵਰ ਕਰਨ ਲਈ ਸਿਰਫ 2 ਖੇਤਰੀ ਸਮਾਚਾਰ ਚੈਨਲਾਂ ਨੂੰ ਇਜਾਜ਼ਤ ਦਿੱਤੀ ਸੀ।

PunjabKesari

 


Related News