ਉੱਤਰੀ ਦਿੱਲੀ ਨਗਰ ਨਿਗਮ ਹਸਪਤਾਲਾਂ ਦੇ ਡਾਕਟਰਾਂ ਨੇ ਖਤਮ ਕੀਤੀ ਹੜਤਾਲ

Thursday, Oct 29, 2020 - 01:13 AM (IST)

ਨਵੀਂ ਦਿੱਲੀ-ਉੱਤਰ ਦਿੱਲੀ ਨਗਰ ਨਿਗਮ (ਐੱਨ.ਡੀ.ਐੱਮ.ਸੀ.) ਵੱਲੋਂ ਸੰਚਾਲਿਤ ਹਸਪਤਾਲਾਂ ਦੇ ਡਾਕਟਰਾਂ ਨੇ ਆਪਣੀ ਬਕਾਇਆ ਤਨਖਾਰ ਦੇ ਮੁੱਦੇ ’ਤੇ ਬੀਤੇ ਕਈ ਦਿਨਾਂ ਤੋਂ ਚੱਲ ਰਹੀ ਆਪਣੀ ਹੜ੍ਹਤਾਲ ਬੁੱਧਵਾਰ ਨੂੰ ਖਤਮ ਕਰ ਦਿੱਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਹੋਰ ਹਿੰਦ ਰਾਵ ਹਸਪਤਾਲ ਦੇ ਪੰਜ ਡਾਕਟਰ ਸ਼ੁੱਕਰਵਾਰ ਤੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਸਨ ਤਾਂ ਉੱਥੇ ਉੱਤਰੀ ਦਿੱਲੀ ਨਗਰ ਨਿਗਮ ਵੱਲੋਂ ਸੰਚਾਲਿਤ ਹਸਪਤਾਲਾਂ ਦੇ ਸੀਨੀਅਰ ਡਾਕਟਰ ਮੰਗਲਵਾਰ ਨੂੰ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚੱਲੇ ਗਏ ਸੀ।

ਮੰਗਲਵਾਰ ਨੂੰ ਉਨ੍ਹਾਂ ਦੇ ਸੰਘ ਵੀ ਉਨ੍ਹਾਂ ਨਾਲ ਆ ਗਏ ਸਨ। ਐੱਨ.ਡੀ.ਐੱਮ.ਸੀ. ਨੇ ਇਕ ਬਿਆਨ ’ਚ ਕਿਹਾ ਕਿ ਉੱਤਰੀ ਦਿੱਲੀ ਦੇ ਮੇਅਰ ਨੇ ਹੜਤਾਲ ’ਤੇ ਬੈਠੇ ਡਾਕਟਰਾਂ ਨੂੰ ਜੂਸ ਪਿਲਾਇਆ ਜਿਸ ਤੋਂ ਬਾਅਦ ਉਨ੍ਹਾਂ ਦੀ ਹੜਤਾਲ ਖਤਮ ਹੋ ਗਈ। ਉਨ੍ਹਾਂ ਦੀ ਸਤੰਬਰ ਤੱਕ ਦੀ ਤਨਖਾਹ ਜਾਰੀ ਕਰ ਦਿੱਤੀ ਗਈ ਹੈ। ਨਗਰ ਨਿਗਮ ਮੈਡੀਕਲ ਸੰਘ (ਐੱਮ.ਡੀ.ਸੀ.ਏ.) ਨੇ ਕਿਹਾ ਕਿ ਹੜਤਾਲ ਖਤਮ ਕਰ ਦਿੱਤੀ ਗਈ ਹੈ।.


Karan Kumar

Content Editor

Related News