ਕੋਰੋਨਾ ਕਾਲ 'ਚ ਬ੍ਰਿਟੇਨ ਸਥਿਤ ਭਾਰਤੀ ਮੂਲ ਦੇ ਡਾਕਟਰ ਇੰਝ ਕਰਨਗੇ ਮਦਦ

05/03/2021 1:19:22 AM

ਨਵੀਂ ਦਿੱਲੀ/ਲੰਡਨ-ਬ੍ਰਿਟੇਨ 'ਚ ਭਾਰਤੀ ਮੂਲ ਦੇ ਡਾਕਟਰਾਂ ਨੇ ਐਤਵਾਰ ਨੂੰ ਕਿਹਾ ਕਿ ਉਹ ਕੋਵਿਡ-19 ਮਹਾਮਾਰੀ ਦਾ ਮੁਕਾਬਲਾ ਕਰਨ ਲਈ ਭਾਰਤੀ ਹਸਪਤਾਲਾਂ ਦੇ ਸਹਿਯੋਗ ਨਾਲ ਆਪਣੇ ਟੈਲੀਮੈਡੀਸਨ ਪ੍ਰੋਜੈਕਟ ਦਾ ਤੇਜ਼ੀ ਨਾਲ ਵਿਸਤਾਰ ਕਰ ਰਹੇ ਹਨ। ਬ੍ਰਿਟਿਸ਼ ਏਸੋਸੀਏਸ਼ਨ ਆਫ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜੀਨ (ਬੀ.ਏ.ਪੀ.ਆਈ.ਓ.) ਨੇ ਇਕ ਆਨਲਾਈਨ ਅਪੀਲ ਰਾਹੀਂ ਲਗਭਗ 1.08 ਲੱਖ ਪਾਊਂਡ ਜੁਟਾਏ ਹਨ ਅਤੇ ਕਿਹਾ ਕਿ ਸ਼ੁਰੂਆਤ 'ਚ ਜਾਰੀ ਕੀਤੀ ਗਈ ਰਾਸ਼ੀ ਰਾਹੀਂ ਅਕਸ਼ੈ ਪਾਤਰ ਦੀ ਮਦਦ ਨਾਲ ਭਾਰਤ 'ਚ ਜ਼ਰੂਰਤਮੰਦਾਂ ਨੂੰ ਭੋਜਣ ਉਪਲਬੱਧ ਕਰਵਾਇਆ ਜਾਵੇਗਾ ਅਤੇ ਇਸ ਦੇ ਤੁਰੰਤ ਬਾਅਦ ਜ਼ਰੂਰੀ ਉਪਕਰਣਾਂ ਦੀ ਖਰੀਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ-ਬੀਜਿੰਗ 'ਚ ਸ਼ੁਰੂ ਹੋਈ ਡਰਾਈਵਰਲੈੱਸ ਟੈਕਸੀ ਸੇਵਾ

ਇਸ ਦਰਮਿਆਨ ਬੀ.ਏ.ਪੀ.ਆਈ.ਓ. ਦੀ ਟੈਲੀਮੈਡੀਸਨ ਪ੍ਰੋਜੈਕਟ ਨੂੰ ਬ੍ਰਿਟੇਨ ਦੇ ਜਨਰਲ ਮੈਡੀਕਲ ਕਾਉਂਸਿਲ (ਜੀ.ਐੱਸ.ਸੀ.) ਤੋਂ ਮਨਜ਼ੂਰੀ ਮਿਲ ਗਈ ਹੈ ਅਤੇ ਨਾਗਪੁਰ ਦੇ ਹਸਪਤਾਲਾਂ ਨਾਲ ਟੈਲੀ ਸਲਾਹ-ਮਸ਼ਵਰਾ ਦੀ ਸੁਵਿਧਾ ਪਹਿਲਾਂ ਤੋਂ ਹੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਅਗਲੇ ਕੁਝ ਦਿਨਾਂ 'ਚ ਇਸ ਸੇਵਾ ਦਾ ਵਿਸਤਾਰ ਕੀਤਾ ਜਾਵੇਗਾ। ਬੀ.ਏ.ਪੀ.ਆਈ.ਓ. ਦੇ ਸਕੱਤਰ ਡਾ. ਪਰਾਗ ਸਿੰਘਲ ਨੇ ਕਿਹਾ ਕਿ ਇਹ ਕੋਸ਼ਿਸ਼ ਭਾਰਤ 'ਚ ਕੰਮ ਦੇ ਦਬਾਅ ਨੂੰ ਮਹਿਸੂਸ ਕਰ ਰਹੇ ਸਾਡੇ ਸਹਿਯੋਗੀਆਂ ਦੀ ਮਦਦ ਲਈ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-ਈਰਾਨ ਤੇ ਅਮਰੀਕਾ ਦਰਮਿਆਨ ਕੈਦੀਆਂ ਦੀ ਅਦਲਾ-ਬਦਲੀ 'ਤੇ ਬਣੀ ਸਹਿਮਤੀ

ਉਨ੍ਹਾਂ ਨੇ ਕਿਹਾ ਕਿ ਟੈਲੀਮੈਡੀਸਨ ਪ੍ਰੋਜੈਕਟ ਬਹੁਤ ਵਧੀਆ ਚੱਲ ਰਿਹਾ ਹੈ। ਸਾਡੇ ਕੋਲ ਸੈਂਕੜਾਂ ਸਵੈ-ਸੇਵਕ ਹਨ ਜਿਨ੍ਹਾਂ ਨੇ ਇਸ ਦੇ ਲਈ ਆਪਣਾ ਸਮਰਥਨ ਜਤਾਇਆ ਹੈ ਅਤੇ ਇਸ ਦਾ ਮਕਸੱਦ ਤਿੰਨਾਂ ਮੋਰਚਿਆਂ-ਸੀਟੀ ਸਕੈਨ, ਸਮੀਖਿਆ, ਡਿਜੀਟਲ ਰਾਹੀਂ ਘੱਟ ਗੰਭੀਰ ਮਾਮਲਿਆਂ 'ਚ ਮਦਦ ਕਰਨ ਅਤੇ ਮਰੀਜ਼ਾਂ ਦੀ ਘਰ 'ਚ ਮਦਦ ਕਰਨਾ ਹੈ। ਇਸ ਦੇ ਲ਼ਈ 1000 ਡਾਕਟਰਾਂ ਦੇ ਇਕੱਠੇ ਆਉਣ ਦੀ ਉਮੀਦ ਹੈ। ਸੰਘ ਨੇ ਕਿਹਾ ਕਿ ਉਹ ਲੰਡਨ 'ਚ ਭਾਰਤੀ ਹਾਈ ਕਮਿਸ਼ਨ ਅਤੇ ਵੱਖ-ਵੱਖ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਸੰਗਠਨਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

ਇਹ ਵੀ ਪੜ੍ਹੋ-ਅਮਰੀਕਾ ਨੂੰ ‘ਬਹੁਤ ਗੰਭੀਰ ਸਥਿਤੀ’ ਦਾ ਸਾਹਮਣਾ ਕਰਨਾ ਪਵੇਗਾ : ਉੱਤਰ ਕੋਰੀਆ


Karan Kumar

Content Editor

Related News