ਡਾਕਟਰ ਨੇ ਕੀਤਾ 12 ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ, ਗ੍ਰਿਫ਼ਤਾਰ

Saturday, Sep 07, 2024 - 10:09 AM (IST)

ਡਾਕਟਰ ਨੇ ਕੀਤਾ 12 ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ, ਗ੍ਰਿਫ਼ਤਾਰ

ਕੋਇੰਬਟੂਰ (ਇੰਟ.)- ਕੋਇੰਬਟੂਰ ਜ਼ਿਲ੍ਹੇ ਦੀ ਮਹਿਲਾ ਪੁਲਸ ਨੇ ਅਲੰਦੁਰਈ ਨੇੜੇ ਇਕ ਸਰਕਾਰੀ ਹਾਈ ਸਕੂਲ ’ਚ ਬਿਨਾਂ ਸਟੈਥੋਸਕੋਪ ਦੇ ਜਾਂਚ ਕਰਦੇ ਸਮੇਂ 12 ਵਿਦਿਆਰਥਣਾਂ ਨੂੰ ਗਲਤ ਇਰਾਦੇ ਨਾਲ ਛੂਹਣ ਦੇ ਦੋਸ਼ ਹੇਠ ਇਕ ਐਲੋਪੈਥਿਕ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਡਾਕਟਰ ਦੀ ਪਛਾਣ ਤਿਰੁਪਥੁਰ ਜ਼ਿਲ੍ਹੇ ਦੇ ਐੱਸ. ਸਰਵਨਮੂਰਤੀ (33) ਵਜੋਂ ਹੋਈ ਹੈ। ਪੁਲਸ ਨੇ ਕਿਹਾ ਕਿ ਉਹ ਇਕ ਨਿੱਜੀ ਸੰਗਠਨ ’ਚ ਕੰਮ ਕਰ ਰਿਹਾ ਸੀ, ਜੋ ਕੋਇੰਬਟੂਰ ਜ਼ਿਲੇ ਦੇ ਵੱਖ-ਵੱਖ ਹਿੱਸਿਆਂ ’ਚ ਸਕੂਲੀ ਬੱਚਿਆਂ ਲਈ ਮੁਫਤ ਮੈਡੀਕਲ ਜਾਂਚ ਕੈਂਪ ਆਯੋਜਿਤ ਕਰਦਾ ਹੈ।

ਕੁਝ ਦਿਨ ਪਹਿਲਾਂ ਤਮਿਲਨਾਡੂ ਦੇ ਮੁੱਖ ਸਕੱਤਰ ਐੱਨ. ਮੁਰੁਗਾਨੰਦਮ ਨੇ ਸਰਕਾਰੀ ਕਲਾ ਅਤੇ ਵਿਗਿਆਨ ਕਾਲਜ, ਵਲਪਰਾਈ ਦੇ 4 ਸਟਾਫ ਮੈਂਬਰਾਂ ਨੂੰ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਕੋਇੰਬਟੂਰ ਜ਼ਿਲੇ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਤੋਂ ਬਾਅਦ ਸਰਕਾਰੀ ਹਾਈ ਸਕੂਲ ਐੱਚ. ਐੱਮ. ਨੇ ਵਿਦਿਆਰਥਣਾਂ ਨਾਲ ਇਕ ਬੈਠਕ ਕੀਤੀ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ ਕਿਸੇ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ। ਵਿਦਿਆਰਥਣਾਂ ਦੇ ਡਾਕਟਰ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਤੁਰੰਤ ਬਾਲ ਭਲਾਈ ਕਮੇਟੀ (ਸੀ. ਡਬਲਿਊ. ਸੀ.) ਨਾਲ ਸੰਪਰਕ ਕੀਤਾ, ਜਿਸ ਨੇ ਵਿਦਿਆਰਥਣਾਂ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਪੁਲਸ ਨੇ ਸਕੂਲ ਦਾ ਦੌਰਾ ਕੀਤਾ ਅਤੇ ਵਿਦਿਆਰਥਣਾਂ ਤੋਂ ਵੱਖ-ਵੱਖ ਪੁੱਛਗਿੱਛ ਕੀਤੀ। ਉਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਉਨ੍ਹਾਂ ਡਾ. ਸਰਵਨਮੂਰਤੀ ਖਿਲਾਫ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਹਿਫਾਜ਼ਤ ਕਾਨੂੰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਅਤੇ ਸ਼ੁੱਕਰਵਾਰ ਨੂੰ ਕੋਇੰਬਟੂਰ ਸੈਂਟਰਲ ਜੇਲ੍ਹ ’ਚ ਰੱਖਿਆ ਗਿਆ।

ਵਿਦਿਆਰਥਣਾਂ ਨੇ ਪ੍ਰਿੰਸੀਪਲ ਨਾਲ ਮੁਲਾਕਾਤ ਕਰ ਕੇ ਲਾਏ ਸੀ ਦੋਸ਼

ਸਕੂਲੀ ਵਿਦਿਆਰਥਣਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਕਿਸੇ ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਹੈ ਜਾਂ ਕੀ ਕਿਸੇ ਨੇ ਉਨ੍ਹਾਂ ਨੂੰ ਸਕੂਲ ਕੰਪਲੈਕਸ ਜਾਂ ਹੋਰ ਥਾਵਾਂ ’ਤੇ ਬੁਰੇ ਇਰਾਦਿਆਂ ਨਾਲ ਛੂਹਿਆ ਹੈ। ਇਸ ਤੋਂ ਬਾਅਦ ਲੱਗਭਗ 12 ਵਿਦਿਆਰਥਣਾਂ ਨੇ ਆਪਣੇ ਸਕੂਲ ਦੀ ਪ੍ਰਿੰਸੀਪਲ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਡਾ. ਸਰਵਨਮੂਰਤੀ ਨੇ ਸਕੂਲ ਕੰਪਲੈਕਸ ’ਚ ਇਕ ਮੁਫ਼ਤ ਮੈਡੀਕਲ ਜਾਂਚ ਕੈਂਪ ਦੌਰਾਨ ਸਟੈਥੋਸਕੋਪ ਦੀ ਵਰਤੋਂ ਨਹੀਂ ਕੀਤੀ ਸੀ ਅਤੇ ਗਲਤ ਇਰਾਦੇ ਨਾਲ ਉਨ੍ਹਾਂ ਨੂੰ ਛੂਹਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News