ਭਰੂਣ ਲਿੰਗ ਜਾਂਚ ਦੇ ਧੰਦੇ ਦਾ ਪਰਦਾਫਾਸ਼, ਡਾਕਟਰ ਸਮੇਤ ਦਾਈ ਗ੍ਰਿਫਤਾਰ (ਤਸਵੀਰਾਂ)

03/29/2017 12:00:23 PM

ਸੋਨੀਪਤ— ਸਿਹਤ ਵਿਭਾਗ ਸੋਨੀਪਤ ਦੀ ਟੀਮ ਨੇ ਪੀ.ਐੱਨ.ਡੀ.ਟੀ. (ਪ੍ਰੀ-ਨੇਟਲ ਡਾਇਗਨੋਸਟਿਕ ਤਕਨੀਕ) ਅਧਿਕਾਰੀ ਡਾ. ਆਦੇਸ਼ ਸ਼ਰਮਾ ਦੀ ਅਗਵਾਈ ''ਚ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਗਪਤ ਦੇ ਕਿਸ਼ਨਗੜ੍ਹ ਸਥਿਤ ਰਾਮਕਲੀ ਹਸਪਤਾਲ ''ਚ ਛਾਪੇਮਾਰੀ ਕੀਤੀ। ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਜ਼ਿਲੇ ਦੀਆਂ ਗਰਭਵਤੀ ਔਰਤਾਂ ਨੂੰ ਬਾਗਪਤ ਲਿਜਾ ਕੇ ਉਨ੍ਹਾਂ ਦੀ ਲਿੰਗ ਜਾਂਚ ਕਰਵਾਈ ਜਾ ਰਹੀ ਹੈ। ਇਸ ''ਚ ਇਕ ਪਿੰਡ ਦੀ ਦਾਈ ਨੂਰਜਹਾਂ ਸਹਿਯੋਗ ਕਰਦੀ ਹੈ। ਉਹ ਗਰਭਵਤੀ ਔਰਤਾਂ ਨੂੰ ਹਸਪਤਾਲ ''ਚ ਲੈ ਕੇ ਜਾਂਦੀ ਹੈ। ਇਸ ਲਈ ਡਾ. ਆਦਰਸ਼ ਸ਼ਰਮਾ ਦੀ ਅਗਵਾਈ ''ਚ ਟੀਮ ਦਾ ਗਠਨ ਕੀਤਾ ਗਿਆ। ਇਸ ਬਾਰੇ ''ਚ ਸਥਾਨਕ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ। ਉੱਥੋਂ ਦੀ ਐੱਸ.ਡੀ.ਐੱਮ. ਦੀਪਾਲੀ ਕੌਸ਼ਿਕ ਦੀ ਟੀਮ ਨਾਲ ਮੌਜੂਦ ਰਹੀ।
ਟੀਮ ਨੇ ਇਕ ਔਰਤ ਨੂੰ ਫਰਜ਼ੀ ਗਾਹਕ ਦੇ ਤੌਰ ''ਤੇ ਤਿਆਰ ਕੀਤਾ। ਇਸ ਤੋਂ ਬਾਅਦ ਔਰਤ ਨੇ ਦਾਈ ਨੂਰਜਹਾਂ ਨਾਲ ਸੰਪਰਕ ਕੀਤਾ। ਦਾਈ ਨੇ ਉਸ ਨੂੰ ਕਿਸ਼ਨਗੜ੍ਹ ਪੁੱਜਣ ਲਈ ਕਿਹਾ ਅਤੇ ਦੱਸਿਆ ਕਿ ਇਕ ਨਿੱਜੀ ਹਸਪਤਾਲ ''ਚ ਅਲਟਰਾਸਾਊਂਡ ਕੀਤਾ ਜਾਵੇਗਾ। ਦਾਈ ਨਾਲ 18 ਹਜ਼ਾਰ ''ਚ ਸੌਦਾ ਤੈਅ ਹੋਇਆ। ਮਹਿਲਾ ਦਾਈ ਕੋਲ ਪੁੱਜ ਗਈ। ਦਾਈ ਉਸ ਨੂੰ ਕਿਸ਼ਨਗੜ੍ਹ ਦੇ ਰਾਮਕਲੀ ਹਸਪਤਾਲ ''ਚ ਲੈ ਕੇ ਗਈ, ਜਿੱਥੇ ਡਾ. ਰਿਸ਼ੀਪਾਲ ਨੇ ਗਰਭਵਤੀ ਔਰਤ ਦਾ ਅਲਟਰਾਸਾਊਂਡ ਕੀਤਾ। ਛਾਪੇ ਦੌਰਾਨ ਡਾਕਟਰ ਰਿਸ਼ੀਪਾਲ ਅਤੇ ਦਾਈ ਨੂਰਜਹਾਂ ਨੂੰ ਗ੍ਰਿਫਤਾਰ ਕਰ ਦਿੱਤਾ। ਦੋਹਾਂ ਕੋਲ ਤੈਅ ਕੀਤੀ ਗਈ ਫੀਸ ਦੀ ਰਕਮ ਵੀ ਬਰਾਮਦ ਹੋ ਗਈ। ਇਸ ''ਚ 10 ਹਜ਼ਾਰ ਰੁਪਏ ਡਾ. ਰਿਸ਼ੀਪਾਲ ਕੋਲ ਅਤੇ 8 ਹਜ਼ਾਰ ਦਾਈ ਨੂਰਜਹਾਂ ਕੋਲੋਂ ਮਿਲੇ।


Disha

News Editor

Related News