ਡਾਕਟਰ ਰੇਪ-ਕਤਲ ''ਤੇ ਤੇਲੰਗਾਨਾ ਦੇ ਮੰਤਰੀ ਨੇ ਦਿੱਤਾ ਅਜੀਬ ਬਿਆਨ

11/29/2019 6:02:27 PM

ਹੈਦਰਾਬਾਦ— ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਇਕ ਮਹਿਲਾ ਸਰਕਾਰੀ ਡਾਕਟਰ ਨਾਲ ਰੇਪ, ਕਤਲ ਅਤੇ ਸਾੜ ਦੇਣ ਦੀ ਘਟਨਾ 'ਤੇ ਤੇਲੰਗਾਨਾ ਦੇ ਗ੍ਰਹਿ ਮੰਤਰੀ ਨੇ ਅਜੀਬ ਬਿਆਨ ਦਿੱਤਾ ਹੈ। ਮੁਹੰਮਦ ਮਹਿਮੂਦ ਅਲੀ ਦਾ ਕਹਿਣਾ ਹੈ ਕਿ ਜੇਕਰ ਮਹਿਲਾ ਡਾਕਟਰ ਨੇ ਆਪਣੀ ਭੈਣ ਦੀ ਜਗ੍ਹਾ ਪੁਲਸ ਨੂੰ ਫੋਨ ਕੀਤਾ ਹੁੰਦਾ ਤਾਂ ਉਸ ਨੂੰ ਬਚਾਇਆ ਜਾ ਸਕਦਾ ਸੀ।

ਮੀਡੀਆ ਨਾਲ ਗੱਲਬਾਤ 'ਚ ਸ਼ੁੱਕਰਵਾਰ ਨੂੰ ਗ੍ਰਹਿ ਮੰਤਰੀ ਮੁਹੰਮਦ ਮਹਿਮੂਦ ਅਲੀ ਨੇ ਕਿਹਾ,''ਇਸ ਘਟਨਾ ਤੋਂ ਅਸੀਂ ਦੁਖੀ ਹਾਂ। ਪੁਲਸ ਸਰਗਰਮ ਹੈ ਅਤੇ ਅਪਰਾਧ ਕੰਟਰੋਲ ਕਰ ਰਹੀ ਹੈ। ਇਹ ਮੰਦਭਾਗੀ ਹੈ ਕਿ ਮਹਿਲਾ ਡਾਕਟਰ ਨੇ 100 ਨੰਬਰ ਦੀ ਜਗ੍ਹਾ ਆਪਣੀ ਭੈਣ ਨੂੰ ਫੋਨ ਕੀਤਾ। ਜੇਕਰ ਉਨ੍ਹਾਂ ਨੂੰ 100 ਨਵੰਬਰ 'ਤੇ ਫੋਨ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ।''

ਦੱਸਣਯੋਗ ਹੈ ਕਿ ਹੈਦਰਾਬਾਦ-ਬੈਂਗਲੁਰੂ ਹਾਈਵੇਅ 'ਤੇ ਇਕ ਮਹਿਲਾ ਸਰਕਾਰੀ ਡਾਕਟਰ ਦੀ ਅੱਧ ਸੜੀ ਲਾਸ਼ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ 27 ਸਾਲਾ ਮਹਿਲਾ ਡਾਕਟਰ ਨਾਲ ਰੇਪ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਹੈਵਾਨ ਦੋਸ਼ੀਆਂ ਨੇ ਡਾਕਟਰ ਦੀ ਲਾਸ਼ ਨੂੰ ਸਾੜ ਕੇ ਇਕ ਫਲਾਈਓਵਰ ਦੇ ਹੇਠਾਂ ਸੁੱਟ ਦਿੱਤਾ ਸੀ। ਦਰਅਸਲ, ਮਹਿਲਾ ਡਾਕਟਰ ਰਾਤ ਨੂੰ ਆਪਣੇ ਘਰ ਆ ਰਹੀ ਸੀ, ਇਸੇ ਦੌਰਾਨ ਰਸਤੇ 'ਚ ਉਨ੍ਹਾਂ ਦੀ ਬਾਈਕ ਪੰਚਰ ਹੋ ਗਈ ਸੀ। ਪੁਲਸ ਨੂੰ ਸ਼ੱਕ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਰਾਤ ਨੂੰ ਇਕੱਲੇ ਦੇਖ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਸ ਨੇ ਇਸ ਸਿਲਸਿਲੇ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ 'ਚ ਲਾਰੀ ਦਾ ਡਰਾਈਵਰ ਮੁਹੰਮਦ ਪਾਸ਼ਾ ਵੀ ਸ਼ਾਮਲ ਹੈ।


DIsha

Content Editor

Related News