ਜੰਮੂ ਕਸ਼ਮੀਰ 'ਚ ਅੱਤਵਾਦੀ ਸੰਬੰਧਾਂ ਦੇ ਦੋਸ਼ 'ਚ ਡਾਕਟਰ, ਪੁਲਸ ਮੁਲਾਜ਼ਮ ਸਮੇਤ ਚਾਰ ਕਰਮਚਾਰੀ ਬਰਖ਼ਾਸਤ

Wednesday, Nov 22, 2023 - 12:29 PM (IST)

ਜੰਮੂ ਕਸ਼ਮੀਰ 'ਚ ਅੱਤਵਾਦੀ ਸੰਬੰਧਾਂ ਦੇ ਦੋਸ਼ 'ਚ ਡਾਕਟਰ, ਪੁਲਸ ਮੁਲਾਜ਼ਮ ਸਮੇਤ ਚਾਰ ਕਰਮਚਾਰੀ ਬਰਖ਼ਾਸਤ

ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਅੱਤਵਾਦੀਆਂ ਨਾਲ ਸੰਬੰਧਾਂ ਦੇ ਦੋਸ਼ 'ਚ ਇਕ ਡਾਕਟਰ ਅਤੇ ਇਕ ਪੁਲਸ ਮੁਲਾਜ਼ਮ ਸਮੇਤ ਚਾਰ ਹੋਰ ਸਰਕਾਰੀ ਕਰਮਚਾਰੀਆਂ ਨੂੰ ਬੁੱਧਵਾਰ ਨੂੰ ਬਰਖ਼ਾਸਤ ਕਰ ਦਿੱਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼੍ਰੀਨਗਰ ਦੇ ਐੱਸ.ਐੱਮ.ਐੱਚ.ਐੱਸ. ਹਸਪਤਾਲ 'ਚ ਸਹਾਇਕ ਪ੍ਰੋਫੈਸਰ (ਮੈਡੀਸਿਨ) ਨਿਸਾਰ-ਉਲ-ਹਸਨ, ਕਾਂਸਟੇਬਲ ਅਬਦੁੱਲ ਮਜੀਦ ਭੱਟ, ਉੱਚ ਸਿੱਖਿਆ ਵਿਭਾਗ 'ਚ ਪ੍ਰਯੋਗਸ਼ਾਲਾ ਕਰਮੀ ਅਬਦੁੱਲ ਸਲਾਮ ਰਾਠੇਰ ਅਤੇ ਸਿੱਖਿਆ ਵਿਭਾਗ 'ਚ ਅਧਿਆਪਕ ਫਾਰੂਖ ਅਹਿਮਦ ਮੀਰ ਨੂੰ ਭਾਰਤ ਦੇ ਸੰਵਿਧਾਨ ਦੀ ਧਾਰਾ 11 ਦੇ ਪ੍ਰਬੰਧਾਂ ਅਧੀਨ ਬਰਖ਼ਾਸਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : 'ਘੋਲ ਮੱਛੀ' ਨੂੰ ਮਿਲਿਆ ਗੁਜਰਾਤ ਦੀ ਸਟੇਟ ਫਿਸ਼ ਦਾ ਦਰਜਾ, ਯੂਰਪ ਦੇ ਟੂਰ ਬਰਾਬਰ ਹੈ ਇਕ ਮੱਛੀ ਦੀ ਕੀਮਤ

ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 3 ਸਾਲਾਂ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਸੰਵਿਧਾਨ ਦੀ ਧਾਰਾ 311 (2) (ਸੀ) ਦਾ ਇਸਤੇਮਾਲ ਕਰਦੇ ਹੋਏ 50 ਤੋਂ ਵੱਧ ਕਰਮਚਾਰੀਆਂ ਨੂੰ ਬਰਖ਼ਾਸਤ ਕੀਤਾ ਹੈ। ਇਹ ਲੋਕ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਦੀ ਮਦਦ ਕਰ ਰਹੇ ਸਨ, ਅੱਤਵਾਦੀਆਂ ਦੀ ਵਿਚਾਰਧਾਰਾ ਦਾ ਪ੍ਰਚਾਰ ਕਰ ਰਹੇ ਸਨ, ਪੈਸਾ ਜੁਟਾ ਰਹੇ ਸਨ, ਵੱਖਵਾਦੀ ਏਜੰਡੇ ਨੂੰ ਅੱਗੇ ਵਧਾ ਰਹੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News