ਡਾਕਟਰ ਦੀ ਵੱਡੀ ਲਾਪ੍ਰਵਾਹੀ, ਡਿਲੀਵਰੀ ਮਗਰੋਂ ਔਰਤ ਦੇ ਸਰੀਰ ''ਚ ਛੱਡਿਆ ਰੂੰ

Sunday, Nov 10, 2024 - 11:03 AM (IST)

ਡਾਕਟਰ ਦੀ ਵੱਡੀ ਲਾਪ੍ਰਵਾਹੀ, ਡਿਲੀਵਰੀ ਮਗਰੋਂ ਔਰਤ ਦੇ ਸਰੀਰ ''ਚ ਛੱਡਿਆ ਰੂੰ

ਜੀਂਦ- ਅਕਸਰ ਸਰਜਰੀ ਦੌਰਾਨ ਡਾਕਟਰਾਂ ਵਲੋਂ ਤੋਂ ਕੋਈ ਨਾ ਕੋਈ ਲਾਪ੍ਰਵਾਹੀ ਹੋ ਜਾਂਦੀ ਹੈ, ਜਿਸ ਕਾਰਨ ਮਰੀਜ਼ ਨੂੰ ਤਕਲੀਫ਼ 'ਚੋਂ ਲੰਘਣਾ ਪੈਂਦਾ ਹੈ। ਅਜਿਹਾ ਮਾਮਲਾ ਹਰਿਆਣਾ ਦੇ ਜੀਂਦ ਜ਼ਿਲ੍ਹੇ 'ਚ ਸਾਹਮਣੇ ਆਇਆ ਹੈ, ਜਿੱਥੇ ਡਾਕਟਰ ਦੀ ਲਾਪ੍ਰਵਾਹੀ ਕਾਰਨ ਔਰਤ ਦੇ ਪੂਰੇ ਸਰੀਰ 'ਚ ਇਨਫੈਕਸ਼ਨ ਫੈਲ ਗਈ। ਦਰਅਸਲ ਔਰਤ ਦੀ ਨਾਰਮਲ ਡਿਲੀਵਰੀ ਹੋਈ ਸੀ ਅਤੇ ਉਸ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਸੀ ਪਰ ਇੱਥੇ ਸਟਾਫ ਨੇ ਔਰਤ ਦੇ ਪ੍ਰਾਈਵੇਟ ਪਾਰਟਸ 'ਚ ਰੂੰ ਛੱਡ ਦਿੱਤਾ। ਜਦੋਂ ਤਿੰਨ ਦਿਨ ਬਾਅਦ ਔਰਤ ਨੂੰ ਦਰਦ ਮਹਿਸੂਸ ਹੋਣ ਲੱਗਾ ਤਾਂ ਉਸ ਨੂੰ ਮੁੜ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਰੂੰ ਕੱਢਿਆ ਗਿਆ। ਔਰਤ ਦੇ ਪਤੀ ਨੇ ਇਸ ਦੀ ਸ਼ਿਕਾਇਤ ਸਿਵਲ ਸਰਜਨ ਨੂੰ ਕੀਤੀ। CMO ਨੇ ਵੀ ਸ਼ਿਕਾਇਤ ਮਿਲਦੇ ਹੀ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ- ਅਨੋਖਾ ਮਾਮਲਾ; ਲੱਕੀ ਕਾਰ ਦੀ 'ਸਮਾਧੀ' ਲਈ ਕਿਸਾਨ ਨੇ ਖਰਚੇ 4 ਲੱਖ ਰੁਪਏ

ਜਾਣੋ ਕੀ ਹੈ ਪੂਰਾ ਮਾਮਲਾ

ਸਦਰ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਦੇ ਰਹਿਣ ਵਾਲੇ ਸ਼ਖ਼ਸ ਨੇ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਪਤਨੀ ਦੀ ਨਾਰਮਲ ਡਿਲੀਵਰੀ ਹੋਈ ਅਤੇ ਉਸ ਨੇ ਬੱਚੀ ਨੂੰ ਜਨਮ ਦਿੱਤਾ ਸੀ। ਹਸਪਤਾਲ ਪ੍ਰਸ਼ਾਸਨ ਦੇ ਨਿਯਮਾਂ ਮੁਤਾਬਕ ਉਸ ਦੀ ਪਤਨੀ ਨੂੰ ਦੋ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਘਰ ਜਾਣ ਤੋਂ ਬਾਅਦ ਉਸ ਦੀ ਪਤਨੀ ਨੂੰ ਦਰਦ ਹੋਣ ਲੱਗਾ। ਔਰਤ ਨੇ ਮਹਿਸੂਸ ਕੀਤਾ ਕਿ ਉਸ ਦੇ ਸਰੀਰ 'ਚੋਂ ਰੂੰ ਵਰਗੀ ਕੋਈ ਚੀਜ਼ ਨਿਕਲ ਰਹੀ ਹੈ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਮੁੜ ਸਿਵਲ ਹਸਪਤਾਲ ਲੈ ਕੇ ਆਏ, ਜਿੱਥੇ ਔਰਤ ਦੀ ਮੁੜ ਸਫ਼ਾਈ ਕੀਤੀ ਗਈ ਅਤੇ ਰੂੰ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ- ਨਹੀਂ ਜਾਣ ਦਿੱਤਾ ਕੈਨੇਡਾ, ਗੁੱਸੇ 'ਚ ਮਾਰ 'ਤੀ ਮਾਂ


author

Tanu

Content Editor

Related News