ਥਾਣੇ ’ਚ ਡਾਕਟਰ ਪਤੀ ਦਾ ਹੋਇਆ ਬਟਵਾਰਾ, 3-3 ਦਿਨ ਦੋਵਾਂ ਪਤਨੀਆਂ ਨਾਲ ਰਹੇਗਾ, ਇਕ ਦਿਨ ਮਾਂ ਨਾਲ

Tuesday, Jan 28, 2025 - 06:13 AM (IST)

ਥਾਣੇ ’ਚ ਡਾਕਟਰ ਪਤੀ ਦਾ ਹੋਇਆ ਬਟਵਾਰਾ, 3-3 ਦਿਨ ਦੋਵਾਂ ਪਤਨੀਆਂ ਨਾਲ ਰਹੇਗਾ, ਇਕ ਦਿਨ ਮਾਂ ਨਾਲ

ਬਾਗਪਤ- ਯੂ. ਪੀ. ਬਾਗਪਤ ਵਿਚ ਪਤੀ-ਪਤਨੀ ਦੇ ਝਗੜੇ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਵੰਡ ਹੈ ਇਕ ਡਾਕਟਰ ਪਤੀ ਦੀ, ਜਿਸਨੂੰ 2 ਪਤਨੀਆਂ ਵਿਚ ਵੰਡਿਆ ਗਿਆ ਹੈ। ਥਾਣੇ ਵਿਚ ਵੰਡ ਦੇ ਸਮਝੌਤੇ ਤਹਿਤ ਪਤੀ ਹਫਤੇ ਵਿਚ 3 ਦਿਨ ਇਕ ਪਤਨੀ ਨਾਲ ਰਹੇਗਾ ਅਤੇ ਤਿੰਨ ਦਿਨ ਦੂਜੀ ਪਤਨੀ ਨਾਲ ਰਹੇਗਾ। ਖਾਸ ਗੱਲ ਇਹ ਹੈ ਕਿ ਡਾਕਟਰ ਐਤਵਾਰ ਨੂੰ ਆਪਣੀ ਮਾਂ ਦੇ ਨਾਲ ਰਹੇਗਾ। ਇਸ ਅਜੀਬ ਫੈਸਲੇ ਨੂੰ ਬਾਗਪਤ ਥਾਣੇ ਵਿਚ ਮਨਜ਼ੂਰੀ ਦੇ ਦਿੱਤੀ ਗਈ।

ਸੋਮਵਾਰ ਸਵੇਰੇ ਨਗਰ ਨਿਵਾਸੀ ਇਕ ਡਾਕਟਰ ਦੀ ਦੂਜੀ ਪਤਨੀ ਥਾਣੇ ਵਿਚ ਪਹੁੰਚੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ 7 ਮਹੀਨੇ ਦੀ ਗਰਭਵਤੀ ਹੈ। ਪਤੀ ਉਸ ਦੀ ਦੇਖਭਾਲ ਨਹੀਂ ਕਰ ਰਿਹਾ ਹੈ ਅਤੇ ਆਪਣੀ ਪਹਿਲੀ ਪਤਨੀ ਨਾਲ ਰਹਿੰਦਾ ਹੈ। ਪੁਲਸ ਨੇ ਸਖਤ ਰੁਖ ਅਖਤੀਆਰ ਕਰਦੇ ਹੋਏ ਡਾਕਟਰ ਨੂੰ ਹਵਾਲਾਤ ਵਿਚ ਸੁੱਟਣ ਦੀ ਚਿਤਾਵਨੀ ਦਿੱਤੀ।

ਇਸ ਤੋਂ ਬਾਅਦ ਸ਼ਿਕਾਇਤਕਰਤਾ ਪਤਨੀ ਨੇ ਪੁਲਸ ਨੂੰ ਲਿਖ ਕੇ ਦਿੱਤਾ ਕਿ ਅਸੀਂ ਦੇਵੇਂ ਆਪਸੀ ਸਹਿਮਤੀ ਨਾਲ 3-3 ਦਿਨ ਆਪਣੇ ਪਤੀ ਨਾਲ ਰਹਾਂਗੀਆਂ। ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਨੂੰ ਪਤੀ ਨਾਲ ਪਹਿਲੀ ਪਤਨੀ ਰਹੇਗੀ ਅਤੇ ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਮੈਂ ਪਤੀ ਨਾਲ ਰਹਾਂਗੀ। ਐਤਵਾਰ ਨੂੰ ਉਹ ਆਪਣੀ ਬਜ਼ੁਰਗ ਮਾਂ ਕੋਲ ਰਹਿਣਗੇ।


author

Rakesh

Content Editor

Related News