ਮਹਾਰਾਸ਼ਟਰ : ਕੋਰੋਨਾ ਪਾਜ਼ੇਟਿਵ 56 ਸਾਲਾ ਡਾਕਟਰ ਦੀ ਮੌਤ, ਮਰੀਜ਼ਾਂ ਦੀ ਗਿਣਤੀ 44 ਹਜ਼ਾਰ ਤੋਂ ਪਾਰ

Saturday, May 23, 2020 - 05:11 PM (IST)

ਮਹਾਰਾਸ਼ਟਰ : ਕੋਰੋਨਾ ਪਾਜ਼ੇਟਿਵ 56 ਸਾਲਾ ਡਾਕਟਰ ਦੀ ਮੌਤ, ਮਰੀਜ਼ਾਂ ਦੀ ਗਿਣਤੀ 44 ਹਜ਼ਾਰ ਤੋਂ ਪਾਰ

ਮੁੰਬਈ— ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਦਿਨੋਂ-ਦਿਨ ਭਿਆਨਕ ਹੁੰਦੇ ਜਾ ਰਹੇ ਹਨ। ਕੋਰੋਨਾ ਦਾ ਕਹਿਰ ਇੱਥੇ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਬੀਤੇ 24 ਘੰਟਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਰਿਕਾਰਡ 2940 ਨਵੇਂ ਮਾਮਲੇ ਦਰਜ ਕੀਤੇ ਗਏ। ਜਿਸ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 44,582 ਹੋ ਗਈ ਹੈ ਅਤੇ ਜਦਕਿ ਕੁੱਲ 1,517 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਹਾਰਾਸ਼ਟਰ 'ਚ 12,583 ਲੋਕ ਇਸ ਵਾਇਰਸ ਤੋਂ ਠੀਕ ਵੀ ਹੋਏ ਹਨ। ਪੁਣੇ ਦੇ ਸਿਹਤ ਅਧਿਕਾਰੀ ਮੁਤਾਬਕ ਪੁਣੇ ਦੇ ਸਸੂਨ ਹਸਪਤਾਲ 'ਚ ਕੋਰੋਨਾ ਪਾਜ਼ੇਟਿਵ 56 ਸਾਲ ਦੇ ਇਕ ਡਾਕਟਰ ਦੀ ਮੌਤ ਹੋ ਗਈ, ਉਹ ਸ਼ਹਿਰ 'ਚ ਇਕ ਪ੍ਰਾਈਵੇਟ ਹਸਪਤਾਲ ਚਲਾਉਂਦੇ ਸਨ।

ਸੂਤਰਾਂ ਮੁਤਾਬਕ ਪੀੜਤ ਡਾਕਟਰ ਪੁਣੇ ਦੇ ਘੋਰਪੜੀ ਪਿੰਡ 'ਚ ਇਕ ਡਾਕਟਰ ਦੇ ਰੂਪ ਵਿਚ ਕੰਮ ਕਰ ਰਹੇ ਸਨ। ਕੋਰੋਨਾ ਵਾਇਰਸ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੂੰ 13 ਮਈ ਨੂੰ ਸਸੂਨ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ ਅਤੇ ਸ਼ੁੱਕਰਵਾਰ ਰਾਤ ਉਨ੍ਹਾਂ ਦੀ ਮੌਤ ਹੋ ਗਈ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਪੁਣੇ ਵਿਚ ਕਿਸੇ ਡਾਕਟਰ ਦੀ ਇਹ ਪਹਿਲੀ ਮੌਤ ਹੈ। ਪੁਣੇ ਨਗਰ ਨਿਗਮ ਦੇ ਮੁੱਖ ਸਿਹਤ ਅਧਿਕਾਰੀ ਡਾ. ਰਾਮਚੰਦਰ ਹਾਨਕਰੇ ਨੇ ਕਿਹਾ ਕਿ ਡਾਕਟਰ ਦੀ ਮੌਤ ਦੀ ਸੂਚਨਾ ਨਾਲ ਮੈਡੀਕਲ ਭਾਈਚਾਰੇ ਵਿਚ ਡਰ ਫੈਲ ਸਕਦਾ ਹੈ ਅਤੇ ਇਸ ਦਾ ਸਭ ਤੋਂ ਵੱਧ ਪ੍ਰਭਾਵ ਖਾਸ ਰੂਪ ਨਾਲ ਸਾਰੇ ਜਨਰਲ ਡਾਕਟਰਾਂ 'ਤੇ ਪੈ ਸਕਦਾ ਹੈ, ਜਿਨ੍ਹਾਂ 'ਚੋਂ ਜ਼ਿਆਦਾਤਰ ਨੇ ਪਹਿਲਾਂ ਤੋਂ ਹੀ ਆਪਣੇ ਕਲੀਨਿਕ ਬੰਦ ਕਰ ਦਿੱਤੇ ਹਨ।


author

Tanu

Content Editor

Related News