ਮਾਂ ਦੀ ਮੌਤ ਦੇ ਬਾਵਜੂਦ ਡਾਕਟਰ ਬੇਟਾ ਪੁੱਜਾ ਆਪਣੀ ਡਿਊਟੀ ’ਤੇ

Monday, Mar 23, 2020 - 07:24 PM (IST)

ਮਾਂ ਦੀ ਮੌਤ ਦੇ ਬਾਵਜੂਦ ਡਾਕਟਰ ਬੇਟਾ ਪੁੱਜਾ ਆਪਣੀ ਡਿਊਟੀ ’ਤੇ

ਭੁਵਨੇਸ਼ਵਰ– ਭਾਰਤ ਵਿਚ ਅੱਜਕਲ ਹੈਲਥ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਲਾਕਡਾਊਨ ਹੈ। ਕਈ ਥਾਈਂ ਕਰਫਿਊ ਵੀ ਲੱਗ ਗਿਆ ਹੈ। ਲੋਕਾਂ ਨੂੰ ਘਰ ਵਿਚ ਹੀ ਕੰਮ ਕਰਨ ਦੀ ਆਗਿਆ ਮਿਲ ਗਈ ਹੈ ਪਰ ਡਾਕਟਰ, ਪੁਲਸ ਮੁਲਾਜ਼ਮ, ਸਫਾਈ ਵਾਲੇ ਅਤੇ ਮੀਡੀਆ ਮੁਲਾਜ਼ਮ ਕੋਰੋਨਾ ਵਿਰੁੱਧ ਲੜਨ ਲਈ ਆਪਣੀ-ਆਪਣੀ ਭੂਮਿਕਾ ਨਿਭਾਅ ਰਹੇ ਹਨ।
ਓਡਿਸ਼ਾ ਤੋਂ ਆਪਣੀ ਡਿਊਟੀ ਪ੍ਰਤੀ ਸਮਰਪਿਤ ਇਕ ਡਾਕਟਰ ਦੀ ਖਬਰ ਸਾਹਮਣੇ ਆਈ ਹੈ। ਸੰਭਲਪੁਰ ਦੇ ਸਹਾਇਕ ਮੈਡੀਕਲ ਅਧਿਕਾਰੀ ਡਾ. ਅਸ਼ੋਕ ਦਾਸ ਦੀ 80 ਸਾਲਾ ਮਾਤਾ ਪਦਮਨੀ ਦਾਸ ਦਾ ਅਚਾਨਕ ਦਿਹਾਂਤ ਹੋ ਗਿਆ। ਸੰਸਕਾਰ ਤੋਂ ਪਹਿਲਾਂ ਡਾ. ਅਸ਼ੋਕ ਆਪਣੀ ਿਡਊਟੀ ’ਤੇ ਪੁੱਜੇ ਅਤੇ ਉਨ੍ਹਾਂ ਵੱਖ-ਵੱਖ ਹਸਪਤਾਲਾਂ ਵਿਚ ਜਾ ਕੇ ਕੋਰੋਨਾ ਸ਼ੱਕੀ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਨਾਲ ਹੀ ਕਈ ਜ਼ਰੂਰੀ ਮੀਟਿੰਗਾਂ ਵਿਚ ਵੀ ਹਿੱਸਾ ਲਿਆ। ਸ਼ਾਮ ਨੂੰ ਉਹ ਆਪਣੀ ਮਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਛੁੱਟੀ ਨਾਲੋਂ ਡਿਊਟੀ ਵਧੇਰੇ ਜ਼ਰੂਰੀ ਹੈ। ਮੈਂ ਆਪਣੇ ਫਰਜ਼ਾਂ ਦੀ ਪਾਲਣਾ ਕੀਤੀ ਹੈ।


author

Gurdeep Singh

Content Editor

Related News