ਕੀ ਤੁਹਾਨੂੰ ਪਤਾ ਹੈ ਹੋਟਲ ਦੇ ਕਮਰਿਆਂ ''ਚ ਕਿਉਂ ਨਹੀਂ ਹੁੰਦੀਆਂ ਘੜੀਆਂ?

Friday, Jun 20, 2025 - 01:05 PM (IST)

ਕੀ ਤੁਹਾਨੂੰ ਪਤਾ ਹੈ ਹੋਟਲ ਦੇ ਕਮਰਿਆਂ ''ਚ ਕਿਉਂ ਨਹੀਂ ਹੁੰਦੀਆਂ ਘੜੀਆਂ?

ਨੈਸ਼ਨਲ ਡੈਸਕ- ਜੇ ਤੁਸੀਂ ਕਦੇ ਵੀ ਹੋਟਲ ਵਿੱਚ ਸਟੇਅ ਕੀਤਾ ਹੈ ਤਾਂ ਤੁਸੀਂ ਸ਼ਾਇਦ ਇਹ ਗੱਲ ਨੋਟਿਸ ਕੀਤੀ ਹੋਵੇਗੀ ਕਿ ਕਈ ਹੋਟਲ ਦੇ ਕਮਰਿਆਂ ਵਿੱਚ ਘੜੀ (Wall Clock ਜਾਂ Alarm Clock) ਨਹੀਂ ਹੁੰਦੀ। ਇਹ ਕੋਈ ਭੁੱਲ ਨਹੀਂ, ਸਗੋਂ ਇਹ ਇੱਕ ਸੋਚ-ਵਿਚਾਰ ਕਰਕੇ ਲਿਆ ਗਿਆ ਫੈਸਲਾ ਹੁੰਦਾ ਹੈ। ਪਰ ਅਸਲ ਕਾਰਨ ਕੀ ਹੈ? ਆਓ ਜਾਣੀਏ ਇਸ ਦੇ ਪਿੱਛੇ ਦੇ ਕਾਰਨ...

ਇਹ ਵੀ ਪੜ੍ਹੋ: 'ਉਸ ਨੂੰ ਪਾਗਲਖ਼ਾਨੇ ਭੇਜ ਦੇਣਾ ਚਾਹੀਦੈ...!', ਪਲੇਨ ਕ੍ਰੈਸ਼ 'ਚ ਜ਼ਿੰਦਾ ਬਚੇ ਇਕਲੌਤੇ ਸ਼ਖਸ ਨੂੰ ਸੁਚਿਤਰਾ ਨੇ ਦੱਸਿਆ ਝ

1. ਸਫਾਈ ਅਤੇ ਸੰਭਾਲ ਦੀ ਮੁਸ਼ਕਲ

ਘੜੀਆਂ ਦੀ ਬੈਟਰੀ ਬਦਲਣੀ, ਸੈਟਿੰਗ ਠੀਕ ਕਰਨੀ, ਜਾਂ ਟੁੱਟੀ ਹੋਈ ਘੜੀ ਨੂੰ ਰਿਪਲੇਸ ਕਰਨਾ ਹੋਟਲ ਲਈ ਇੱਕ ਵਾਧੂ ਝੰਜਟ ਬਣ ਜਾਂਦਾ ਹੈ। ਕਈ ਵਾਰ ਘੜੀਆਂ ਗਲਤ ਸਮਾਂ ਦਿਖਾਉਂਦੀਆਂ ਹਨ, ਜਿਸ ਕਰਕੇ ਮਹਿਮਾਨਾਂ ਨੂੰ ਪਰੇਸ਼ਾਨੀ ਹੁੰਦੀ ਹੈ।

2. ਮਨੋਵਿਗਿਆਨਿਕ ਕਾਰਨ – ਮਨ ਦੀ ਸ਼ਾਂਤੀ

ਕਈ ਹੋਟਲ "ਵੈਲਨੈੱਸ" ਜਾਂ "ਰਿਲੈਕਸੇਸ਼ਨ" ਥੀਮ ਉੱਤੇ ਕੰਮ ਕਰਦੇ ਹਨ। ਉਨ੍ਹਾਂ ਲਈ ਕਮਰੇ ਵਿੱਚ ਘੜੀ ਨਾ ਹੋਣਾ ਮਹਿਮਾਨ ਨੂੰ ਸਮੇਂ ਤੋਂ ਆਜ਼ਾਦ ਮਹਿਸੂਸ ਕਰਾਉਂਦਾ ਹੈ, ਜਿਸ ਨਾਲ ਉਹ ਬੇਹਤਰ ਅਨੁਭਵ ਕਰਦੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ ; ਮਸ਼ਹੂਰ ਅਦਾਕਾਰਾ ਦਾ ਹੋਇਆ ਕਤਲ ! ਘਰ 'ਚ ਹੀ ਮਿਲੀ ਲਾਸ਼

3. ਮਹਿਮਾਨਾਂ ਦੀਆਂ ਆਪਣੀਆਂ ਡਿਵਾਈਸਾਂ

ਅੱਜ-ਕੱਲ੍ਹ ਜ਼ਿਆਦਾਤਰ ਲੋਕਾਂ ਕੋਲ ਮੋਬਾਈਲ ਫੋਨ, ਲੈਪਟੌਪ ਜਾਂ ਸਮਾਰਟ ਵਾਚ ਹੁੰਦੇ ਹਨ, ਜਿਨ੍ਹਾਂ ਰਾਹੀਂ ਉਹ ਸਮਾਂ ਦੇਖ ਸਕਦੇ ਹਨ। ਹੋਟਲ ਮੈਨੇਜਮੈਂਟ ਮੰਨਦੀ ਹੈ ਕਿ ਮੋਡਰਨ ਯਾਤਰੀ ਨੂੰ ਘੜੀ ਦੀ ਲੋੜ ਨਹੀਂ ਰਹੀ।

4. ਅਲਾਰਮ ਘੜੀਆਂ ਦੀ ਆਵਾਜ਼ – ਨਰਾਜ਼ਗੀ ਦਾ ਕਾਰਨ

ਕਈ ਲੋਕ ਆਪਣੀ ਭੱਜਦੌੜ ਵਾਲੀ ਜ਼ਿੰਦਗੀ ਤੋਂ ਰਾਹਤ ਪਾਉਣ ਲਈ ਕੁੱਝ ਦਿਨਾਂ ਲਈ ਬਾਹਰ ਘੁੰਮਣ ਲਈ ਜਾਂਦੇ ਹਨ ਤਾਂ ਜੋ ਉਹ ਆਪਣੇ ਦਿਮਾਗ ਨੂੰ ਸ਼ਾਂਤ ਰੱਖ ਸਕਣ। ਅਜਿਹੇ ਵਿਚ ਕਈ ਵਾਰ ਘੜੀਆਂ ਵਿੱਚ ਬੀਪਿੰਗ ਆਲਾਰਮ ਜਾਂ ਟਿਕ ਟਿਕ ਦੀ ਆਵਾਜ਼ ਹੋਣ ਕਾਰਨ ਮਹਿਮਾਨ ਚਿੜਚਿੜੇ ਹੋ ਜਾਂਦੇ ਹਨ। ਅਜਿਹੀ ਸਥਿਤੀ ਨੂੰ ਵੇਖਦਿਆਂ ਹੋਟਲ ਮਾਲਕ ਆਪਣੇ ਗ੍ਰਾਹਕਾਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੇ।

ਇਹ ਵੀ ਪੜ੍ਹੋ: ਫਿਲਮ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ, ਮਸ਼ਹੂਰ ਅਦਾਕਾਰਾ ਰੀਮਾ ਲਾਗੂ ਦੇ ਸਾਬਕਾ ਪਤੀ ਦਾ ਦੇਹਾਂਤ

5. ਸਟਾਈਲ ਅਤੇ ਡਿਜ਼ਾਈਨ ਦਾ ਮਾਮਲਾ

ਨਵੇਂ ਯੁੱਗ ਦੇ ਹੋਟਲ ਘੱਟੋ-ਘੱਟ ਜਾਂ ਮਾਡਰਨ ਇੰਟੀਰੀਅਰ ਡਿਜ਼ਾਈਨ 'ਤੇ ਧਿਆਨ ਦਿੰਦੇ ਹਨ। ਕਈ ਵਾਰੀ ਘੜੀ ਕਮਰੇ ਦੇ ਥੀਮ ਮੁਤਾਬਕ ਸਹੀ ਨਹੀਂ ਬੈਠਦੀ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕਮਰੇ ਦੀ ਖੂਬਸੂਰਤੀ ਘਟਾਉਂਦੀ ਹੈ।

6. ਹੋਟਲ ਐਪ ਅਤੇ ਡਿਜੀਟਲ ਕਲਾਕ

ਬਹੁਤ ਸਾਰੇ ਹੋਟਲ ਆਪਣੇ ਇੰਟਰਐਕਟਿਵ ਟੀਵੀ, ਸਮਾਰਟ ਰੂਮ ਕੰਟਰੋਲ, ਜਾਂ ਮੋਬਾਈਲ ਐਪਸ ਰਾਹੀਂ ਅਲਾਰਮ ਸੈੱਟ ਕਰਨ ਅਤੇ ਸਮਾਂ ਚੈੱਕ ਕਰਨ ਦੀ ਸਹੂਲਤ ਪ੍ਰਦਾਨ ਕਰਦੇ ਹਨ। ਅਜਿਹੇ ਮਾਮਲਿਆਂ ਵਿੱਚ, ਪੁਰਾਣੇ ਜ਼ਮਾਨੇ ਦੀ ਘੜੀ ਦੀ ਕੋਈ ਲੋੜ ਨਹੀਂ ਹੈ।

ਇਹ ਵੀ ਪੜ੍ਹੋ: ਇਸ ਕਾਰਨ ਹੋਇਆ ਮਾਡਲ ਸ਼ੀਤਲ ਦਾ ਕਤਲ, ਸਾਹਮਣੇ ਆਈ ਅਸਲ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

cherry

Content Editor

Related News