ਬਾਲਕੋਨੀ ''ਚ ਲਟਕੇ ਬੱਚੇ ਲਈ ਫਰਿਸ਼ਤਾ ਬਣਿਆ ਬਾਂਦਰ, ਫ਼ਿਲਮੀ ਅੰਦਾਜ਼ ''ਚ ਬਚਾਈ ਜਾਨ, ਵੀਡੀਓ ਵਾਇਰਲ

Saturday, Apr 18, 2026 - 03:15 PM (IST)

ਬਾਲਕੋਨੀ ''ਚ ਲਟਕੇ ਬੱਚੇ ਲਈ ਫਰਿਸ਼ਤਾ ਬਣਿਆ ਬਾਂਦਰ, ਫ਼ਿਲਮੀ ਅੰਦਾਜ਼ ''ਚ ਬਚਾਈ ਜਾਨ, ਵੀਡੀਓ ਵਾਇਰਲ

ਨੈਸ਼ਨਲ ਡੈਸਕ : ਸੋਸ਼ਲ ਮੀਡੀਆ 'ਤੇ ਰੋਜ਼ਾਨਾ ਹਜ਼ਾਰਾਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜੋ ਹੈਰਾਨੀਜਨਕ ਹੋਣ ਦੇ ਨਾਲ-ਨਾਲ ਭਾਵੁਕ ਕਰ ਦੇਣ ਵਾਲੀਆਂ ਹੁੰਦੀਆਂ ਹਨ। ਅਜਿਹਾ ਹੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਤੁਹਾਡੇ ਹੋਸ਼ ਉੱਡ ਜਾਣਗੇ। ਇਸ ਵੀਡੀਓ ਵਿਚ ਇਕ ਬੱਚਾ ਬਾਲਕੋਨੀ ਵਿਚ ਲਟਕਦਾ ਹੋਇਆ ਦਿਖਾਈ ਦਿੰਦਾ ਹੈ। ਜਿਸ ਦੀ ਜਾਨ ਇਕ ਬਾਂਦਰ ਬੜੀ ਬਹਾਦਰੀ ਅਤੇ ਸਮਝਦਾਰੀ ਨਾਲ ਬਚਾ ਲੈਂਦਾ ਹੈ, ਜਿਸ ਨੂੰ ਦੇਖ ਸਾਰੇ ਹੈਰਾਨ ਹੋ ਰਹੇ ਹਨ।

ਇਹ ਵੀ ਪੜ੍ਹੋ - ਮਹਿੰਗੀ ਹੋ ਗਈ ਬਿਜਲੀ, ਗਰਮੀਆਂ 'ਚ ਵੱਟ ਕੱਢੇਗਾ ਬਿੱਲ, ਕਰਨਾਟਕ ਦੇ ਲੋਕਾਂ ਨੂੰ ਵੱਡਾ ਝਟਕਾ

ਕੀ ਹੈ ਪੂਰਾ ਮਾਮਲਾ
ਵਾਇਰਲ ਹੋ ਰਹੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਛੋਟਾ ਬੱਚਾ ਉੱਚੀ ਇਮਾਰਤ ਦੀ ਬਾਲਕਨੀ ਦੀ ਰੇਲਿੰਗ ਨਾਲ ਲਟਕਿਆ ਹੋਇਆ ਹੈ। ਉਸ ਨੂੰ ਦੇਖ ਇੰਝ ਲੱਗ ਰਿਹਾ, ਜਿਵੇਂ ਉਹ ਕਿਸੇ ਵੀ ਵੇਲੇ ਹੇਠਾਂ ਡਿੱਗ ਸਕਦਾ ਸੀ। ਮਦਦ ਲਈ ਉਹ ਆਲੇ-ਦੁਆਲੇ ਦੇ ਲੋਕਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਬੁਲਾ ਰਿਹਾ ਹੈ। ਇਸੇ ਦੌਰਾਨ ਇੱਕ ਬਾਂਦਰ ਦੀ ਨਜ਼ਰ ਉਸ ਬੱਚੇ 'ਤੇ ਪੈਂਦੀ ਹੈ। ਉਹ ਬਿਨਾਂ ਸਮਾਂ ਗੁਆਏ ਬੜੀ ਤੇਜ਼ੀ ਅਤੇ ਬਹਾਦਰੀ ਨਾਲ ਬਾਲਕਨੀ ਵੱਲ ਛਾਲ ਮਾਰਦਾ ਹੈ ਅਤੇ ਬੱਚੇ ਨੂੰ ਫੜ ਕੇ ਸੁਰੱਖਿਅਤ ਜਗ੍ਹਾ 'ਤੇ ਲੈ ਜਾਂਦਾ ਹੈ। 

ਇਹ ਵੀ ਪੜ੍ਹੋ - ਅਗਲੇ ਕੁਝ ਘੰਟੇ ਅਹਿਮ ! ਗਰਮੀ ਢਾਏਗੀ ਕਹਿਰ, ਹੀਟਵੇਅ ਨੂੰ ਲੈ ਕੇ ਜਾਰੀ ਹੋਇਆ ਅਲਰਟ

ਬੱਚੇ ਅਤੇ ਬਾਂਦਰ ਦੀ ਇਹ ਵੀਡੀਓ ਅਸਲੀ ਹੈ ਜਾਂ AI?
ਜਿੱਥੇ ਇੱਕ ਪਾਸੇ ਲੋਕ ਇਸ ਵੀਡੀਓ ਨੂੰ ਦੇਖ ਕੇ ਭਾਵੁਕ ਹੋ ਰਹੇ ਹਨ ਅਤੇ ਬਾਂਦਰ ਨੂੰ 'ਹੀਰੋ' ਦੱਸ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਸ ਵੀਡੀਓ ਦੀ ਸੱਚਾਈ ਨੂੰ ਲੈ ਕੇ ਕਈ ਗੱਲਾਂ ਹੋ ਰਹੀਆਂ ਹਨ। ਵੀਡੀਓ ਨੂੰ ਦੇਖ ਕੇ ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਅੱਜ-ਕੱਲ੍ਹ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦਾ ਜ਼ਮਾਨਾ ਹੈ, ਇਸ ਲਈ ਇਹ ਵੀਡੀਓ ਐਨੀਮੇਸ਼ਨ ਜਾਂ AI ਦੀ ਮਦਦ ਨਾਲ ਬਣਾਇਆ ਹੋਇਆ ਵੀ ਹੋ ਸਕਦਾ ਹੈ। ਤਕਨੀਕ ਦੇ ਇਸ ਦੌਰ ਵਿੱਚ ਅਸਲੀ ਅਤੇ ਨਕਲੀ ਵਿੱਚ ਫਰਕ ਕਰਨਾ ਮੁਸ਼ਕਿਲ ਹੋ ਗਿਆ ਹੈ। ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਲੋਕ ਇਸ ਨੂੰ ਏਆਈ ਤੋਂ ਬਣਾਇਆ ਗਿਆ ਵੀਡੀਓ ਕਹਿ ਰਹੇ ਹਨ। ਪਰ ਅਸਲ ਸੱਚਾਈ ਕੀ ਹੈ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਮਿਲੀ ਹੈ।

ਇਹ ਵੀ ਪੜ੍ਹੋ - 6 ਮੁਫ਼ਤ ਸਿਲੰਡਰ, 8 ਗ੍ਰਾਮ ਸੋਨਾ ਤੇ 25 ਲੱਖ ਦਾ ਮੁਫ਼ਤ ਇਲਾਜ, ਚੋਣਾਂ ਲਈ ਇਸ ਪਾਰਟੀ ਦਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News