ਕੋਰੋਨਾ ਖਿਲਾਫ ਗੂਗਲ ਦੀ ਖਾਸ ਮੁਹਿੰਮ, ਇੰਝ ਕਰ ਰਿਹੈ ਲੋਕਾਂ ਦੀ ਮਦਦ

Thursday, Mar 19, 2020 - 03:09 PM (IST)

ਕੋਰੋਨਾ ਖਿਲਾਫ ਗੂਗਲ ਦੀ ਖਾਸ ਮੁਹਿੰਮ, ਇੰਝ ਕਰ ਰਿਹੈ ਲੋਕਾਂ ਦੀ ਮਦਦ

ਗੈਜੇਟ ਡੈਸਕ– ਪੂਰੀ ਦੁਨੀਆ ’ਚ ਕੋਰੋਨਾਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਦਿੱਗਜ ਟੈੱਕ ਕੰਪਨੀ ਗੂਗਲ ਨੇ DO THE FIVE. Help stop coronavirus ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਦੀ ਇਸ ਮੁਹਿੰਮ ਨਾਲ ਯੂਜ਼ਰਜ਼ ਆਪਣੇ ਅਤੇ ਆਪਣੇ ਪਰਿਵਾਰ ਨੂੰ ਖਤਰਨਾਕ ਕੋਰੋਨਾਵਾਇਰਸ ਤੋਂ ਬਚਾਅ ਸਕਣਗੇ। ਨਾਲ ਹੀ ਇਸ ਨਾਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਵੀ ਰੋਕਿਆ ਜਾ ਸਕੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੇਸਬੁੱਕ, ਟਵਿਟਰ, ਮਾਈਕ੍ਰੋਸਾਫਟ ਅਤੇ ਯੂਟਿਊਬ ਵਰਗੀਆਂ ਦਿੱਗਜ ਕੰਪਨੀਆਂ ਨੇ ਇਸ ਵਾਇਰਸ ਨਾਲ ਜੁੜੀ ਗਲਤ ਜਾਣਕਾਰੀ ਨੂੰ ਆਪਣੇ ਪਲੇਟਫਾਰਮ ਤੋਂ ਹਟਾਉਣ ਲਈ ਹੱਥ ਮਿਲਿਆ ਸੀ। ਤਾਂ ਆਓ ਜਾਣਦੇ ਹਾਂ ਗੂਗਲ ਦੀ ਇਸ ਮੁਹਿੰਮ ਬਾਰੇ ਵਿਸਤਾਰ ਨਾਲ...

ਗੂਗਲ ਦੀ ਮੁਹਿੰਮ
ਜਦੋਂ ਵੀ ਯੂਜ਼ਰਜ਼ ਗੂਗਲ ’ਤੇ ਕੁਝ ਸਰਚ ਕਰਨਗੇ ਤਾਂ ਉਨ੍ਹਾਂ ਨੂੰ ਸਰਚ ਬਾਰ ਦੇ ਹੇਠਾਂ DO THE FIVE. Help stop coronavirus ਲਾਲ ਰੰਗ ਨਾਲ ਲਿਖਿਆ ਦਿਖਾਈ ਦੇਵੇਗਾ। ਜਿਵੇਂ ਹੀ ਯੂਜ਼ਰਜ਼ ਇਸ ’ਤੇ ਕਲਿੱਕ ਕਰਨਗੇ, ਉਨ੍ਹਾਂ ਨੂੰ 5 ਅਜਿਹੀਆਂ ਖਾਸ ਗੱਲਾਂ ਲਿਖੀਆਂ ਦਿਸਣਗੀਆਂ ਜਿਨ੍ਹਾਂ ਨਾਲ ਕੋਰਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇਗਾ। 

ਇਹ ਵੀ ਪੜ੍ਹੋ– COVID-19 ਨੂੰ ਲੈ ਕੇ ਫਰਜ਼ੀ ਖਬਰਾਂ ਰੋਕਣ ਲਈ ਫੇਸਬੁੱਕ, ਗੂਗਲ ਤੇ ਟਵਿਟਰ ਨੇ ਚੁੱਕਿਆ ਇਹ ਕਦਮ

ਗੂਗਲ ਵਲੋਂ ਦੱਸਿਆਂ 5 ਖਾਸ ਗੱਲਾਂ

1. 15 ਮਿੰਟ ਬਾਅਦ ਸਾਫ ਪਾਣੀ ਚੰਗੀ ਤਰ੍ਹਾਂ ਹੱਥ ਧੋਵੋ।

2. ਖਾਂਸੀ ਕਰਦੇ ਜਾਂ ਨਿੱਛ ਮਾਰਦੇ ਸਮੇਂ ਆਪਣੇ ਮੂੰਹ ਨੂੰ ਕੁਹਣੀ ਨਾਲ ਢੱਕੋ।

3. ਵਾਰ-ਵਾਰ ਮੂੰਹ ’ਤੇ ਹੱਥ ਨਾ ਲਾਓ।

4. ਦੂਜੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ।

5. ਤਬੀਅਤ ਖਰਾਬ ਹੋਣ ’ਤੇ ਘਰ ਹੀ ਰਹੋ।

ਕੁਲ ਮਿਲਾ ਕੇ ਕਹੀਏ ਤਾਂ ਗੂਗਲ ਦੀ ਛੋਟੀ ਜਿਹੀ ਪਹਿਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕ ਸਕਦੀ ਹੈ। 

 


author

Rakesh

Content Editor

Related News