ਮੋਦੀ ਸਰਕਾਰ ਖ਼ਿਲਾਫ਼ ਵੀ ''ਕਰੋ ਜਾਂ ਮਰੋ'' ਅੰਦੋਲਨ ਦੀ ਜ਼ਰੂਰਤ : ਰਾਹੁਲ ਗਾਂਧੀ

Monday, Aug 08, 2022 - 05:02 PM (IST)

ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਅੰਗਰੇਜ਼ਾਂ ਖ਼ਿਲਾਫ਼ 'ਕਰੋ ਜਾਂ ਮਰੋ' ਵਰਗੇ ਅੰਦੋਲਨ ਦੀ ਤਰ੍ਹਾਂ ਮੋਦੀ ਸਰਕਾਰ ਵਿਰੁੱਧ ਵੀ ਅੰਦੋਲਨ ਕਰਨ ਦੀ ਜ਼ਰੂਰਤ ਹੈ। ਰਾਹੁਲ ਨੇ ਫੇਸਬੁੱਕ ਪੋਸਟ 'ਚ ਕਿਹਾ,''ਇਤਿਹਾਸ ਦਾ ਉਹ ਪੰਨਾ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ- 'ਭਾਰਤ ਛੱਡੋ' ਅੰਦੋਲਨ 8 ਅਗਸਤ 1942 ਨੂੰ ਬੰਬਈ ਤੋਂ ਸ਼ੁਰੂ ਹੋਏ ਇਸ ਅੰਦੋਲਨ ਨੇ ਅੰਗਰੇਜ਼ਾਂ ਦੀ ਨੀਂਦ ਉਡਾ ਦਿੱਤਾ ਸੀ। ਅਗਸਤ ਦੀ ਉਸ ਸ਼ਾਮ ਨੂੰ ਬੰਬਈ ਦੇ ਗੋਵਾਲੀਆ ਟੈਂਕ ਮੈਦਾਨ 'ਚ ਲੋਕਾਂ ਦਾ ਜੁਟਣਾ ਸ਼ੁਰੂ ਹੋਇਆ, ਗਾਂਧੀ ਜੀ ਨੇ 'ਕਰੋ ਜਾਂ ਮਰੋ' ਦਾ ਨਾਅਰਾ ਦਿੱਤਾ ਅਤੇ ਬਸ ਹਿੰਦੁਸਤਾਨ 'ਚ ਅੰਗਰੇਜ਼ੀ ਹਕੂਮਤ ਦਾ ਆਖ਼ਰੀ ਅਧਿਆਏ ਸ਼ੁਰੂ ਹੋ ਗਿਆ।''

PunjabKesari

ਉਨ੍ਹਾਂ ਕਿਹਾ,''ਅੱਜ ਹਿੰਦੁਸਤਾਨ ਦੀ ਤਾਨਾਸ਼ਾਹੀ ਸਰਕਾਰ ਖ਼ਿਲਾਫ਼ ਅਤੇ ਦੇਸ਼ ਦੀ ਰੱਖਿਆ ਲਈ ਇਕ ਹੋਰ 'ਕਰੋ ਜਾਂ ਮਰੋ' ਵਰਗੇ ਅੰਦਲੋਨ ਦੀ ਜ਼ਰੂਰਤ ਹੈ, ਹੁਣ ਸਮਾਂ ਆ ਗਿਆ ਹੈ, ਜਦੋਂ ਅਨਿਆਂ ਖ਼ਿਲਾਫ਼, ਬੋਲਣਾ ਹੀ ਹੋਵੇਗਾ। ਤਾਨਾਸ਼ਾਹੀ, ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਭਾਰਤ ਛੱਡਣਾ ਹੀ ਹੋਵੇਗਾ।'' ਕਾਂਗਰਸ ਨੇਤਾ ਨੇ ਕਿਹਾ ਕਿ ਗਾਂਧੀ ਜੀ ਦੇ ਸੱਦੇ 'ਤੇ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਲੱਖਾਂ ਦੇਸ਼ਵਾਸੀ ਇਸ ਅੰਦੋਲਨ 'ਚ ਆ ਗਏ, ਇਸ ਅੰਦੋਲਨ 'ਚ ਲਗਭਗ 940 ਲੋਕ ਸ਼ਹੀਦ ਹੋਏ ਅਤੇ ਹਜ਼ਾਰਾਂ ਗ੍ਰਿਫ਼ਤਾਰੀਆਂ ਹੋਈਆਂ। ਉਨ੍ਹਾਂ ਕਿਹਾ,''ਅੱਜ, ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ 'ਤੇ ਮੈਂ ਉਨ੍ਹਾਂ ਸੁਤੰਤਰਤਾ ਸੈਨਾਨੀਆਂ ਨੂੰ ਸ਼ਰਧਾਂਜਲੀ ਦਿੰਦਾ ਹਾਂ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News