ਅੱਖਾਂ ’ਚ ਹੋਏ ਧੱਬਿਆਂ ਨੂੰ ਨਾ ਲਵੋ ਹਲਕੇ ’ਚ, ਬਦਲ ਸਕਦਾ ਹੈ ਕੈਂਸਰ ’ਚ

11/03/2019 8:30:00 PM

ਨਵੀਂ ਦਿੱਲੀ (ਏਜੰਸੀ)- ਅੱਖਾਂ ’ਚ ਹੋਏ ਧੱਬੇ ਸੁਣਨ ’ਚ ਥੋੜ੍ਹਾ ਅਜੀਬ ਲੱਗ ਸਕਦਾ ਹੈ ਪਰ ਇਹ ਅਸਲ ’ਚ ਬਹੁਤ ਆਮ ਹੈ ਅਤੇ ਇਸ ਨਾਲ ਤੁਹਾਡੀਆਂ ਅੱਖਾਂ ਨੂੰ ਕਿਸੇ ਤਰ੍ਹਾਂ ਦੀ ਹਾਨੀ ਨਹੀਂ ਹੁੰਦੀ। ਹਾਲਾਂਕਿ ਬਹੁਤ ਹੀ ਘੱਟ ਮਾਮਲਿਆਂ ’ਚ ਇਹ ਇਕ ਪ੍ਰਕਾਰ ਦੇ ਕੈਂਸਰ ’ਚ ਬਦਲ ਸਕਦਾ ਹੈ, ਜਿਸ ਨੂੰ ਮੈਲੇਨੋਮਾ ਕਿਹਾ ਜਾਂਦਾ ਹੈ। ਇਸ ਲਈ ਭਾਵੇਂ ਆਈ ਫਰੈਕਲਸ (ਅੱਖਾਂ ’ਚ ਧੱਬੇ) ਪੁਰਾਣੇ ਹੋਣ ਜਾਂ ਨਵੇਂ, ਉਨ੍ਹਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਆਈ ਫਰੈਕਲਸ ਅੱਖਾਂ ’ਚ ਮੌਜੂਦ ਸਪਾਟ ਨੂੰ ਕਿਹਾ ਜਾਂਦਾ ਹੈ। ਕਈ ਵਾਰ ਇਹ ਤੁਹਾਨੂੰ ਨਜ਼ਰ ਆ ਵੀ ਸਕਦਾ ਹੈ ਅਤੇ ਨਹੀਂ ਵੀ। ਇਹ ਤੁਹਾਡੀ ਆਈਬਾਲ ਤੋਂ ਲੈ ਕੇ ਬਾਹਰੀ ਹਿੱਸੇ ਤਕ ਕਿਤੇ ਵੀ ਹੋ ਸਕਦਾ ਹੈ। ਆਮ ਤੌਰ ’ਤੇ ਆਈ ਫਰੈਕਲਸ ਕਈ ਤਰ੍ਹਾਂ ਦੇ ਹੁੰਦੇ ਹਨ। ਇਸ ’ਚੋਂ ਇਕ ਨੂੰ ਤਕਨੀਕੀ ਰੂਪ ਨਾਲ ਨੇਵਸ ਕਿਹਾ ਜਾਂਦਾ ਹੈ, ਨੇਵਸ ਦਾ ਭਾਵ ਹੈ ਕਿ ਤਿਲ ਨੂੰ ਲੱਭਣਾ ਕਾਫੀ ਆਸਾਨ ਹੈ। ਉਥੇ ਹੀ ਹੋਰ ਆਈ ਫਰੈਕਲਸ ਤੁਹਾਡੀਆਂ ਅੱਖਾਂ ਦੇ ਪਿੱਛੇ ਛੁਪੇ ਹੁੰਦੇ ਹਨ ਅਤੇ ਇਸ ਨੂੰ ਇਕ ਆਈਸਪੈਸ਼ਲਿਸਟ ਹੀ ਦੇਖ ਸਕਦਾ ਹੈ ਅਤੇ ਇਸ ਲਈ ਇਨ੍ਹਾਂ ਫਰੈਕਲਸ ਦੇ ਬਾਰੇ ’ਚ ਅੱਖਾਂ ਦੀ ਜਾਂਚ ਕਰਵਾਉਣ ’ਤੇ ਪਤਾ ਲੱਗਦਾ ਹੈ।
ਜਨਮ ਤੋਂ ਵੀ ਹੋ ਸਕਦਾ ਹੈ ਆਈ ਫ੍ਰੈਕਲਸ
ਆਈ ਫਰੈਕਲਸ ਕਈ ਕਾਰਣਾਂ ਨਾਲ ਹੋ ਸਕਦੇ ਹਨ। ਹੋ ਸਕਦਾ ਹੈ ਕਿ ਜਨਮ ਤੋਂ ਹੀ ਤੁਹਾਨੂੰ ਆਈ ਫਰੈਕਲਸ ਹੋਵੇ ਜਾਂ ਫਿਰ ਜਨਮ ਤੋਂ ਬਾਅਦ ਵੀ ਹੋ ਸਕਦੇ ਹਨ। ਆਈ ਫਰੈਕਲਸ ਵੀ ਮੇਲਾਨੋਸਾਈਟਸ ਕਾਰਣ ਹੁੰਦੇ ਹਨ। ਇਸ ਤੋਂ ਇਲਾਵਾ ਸੂਰਜ ਦੀਆਂ ਕਿਰਨਾਂ ਵੀ ਨੇਵਸ ਨੂੰ ਵਧਾ ਸਕਦੀਆਂ ਹਨ। ਆਇਰਸ ਨੇਵਸ ਵੀ ਧੁੱਪ ਦੇ ਕਾਰਣ ਵਧ ਸਕਦੇ ਹਨ। 2017 ’ਚ ਹੋਈ ਇਕ ਖੋਜ ’ਚ ਪਾਇਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਜ਼ਿਆਦਾ ਸਮਾਂ ਧੁੱਪ ’ਚ ਬਿਤਾਇਆ, ਉਨ੍ਹਾਂ ’ਚ ਆਈ ਫਰੈਕਲਸ ਜ਼ਿਆਦਾ ਸਨ।
ਜ਼ਿਆਦਾਤਰ ਮਾਮਲਿਆਂ ’ਚ ਆਈ ਫਰੈਕਲਸ ਹੋਣ ਨਾਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ। ਇਹ ਠੀਕ ਉਸੇ ਤਰ੍ਹਾਂ ਹੁੰਦੇ ਹਨ, ਜਿਸ ਤਰ੍ਹਾਂ ਤੁਹਾਡੀ ਚਮੜੀ ’ਤੇ ਫਰੈਕਲਸ ਹੁੰਦੇ ਹਨ। ਇਹ ਤੁਹਾਡੇ ਵਿਜ਼ਨ ਜਾਂ ਹੋਰ ਕਿਸੇ ਅੱਖਾਂ ਦੀਆਂ ਸਮੱਸਿਆ ਦਾ ਕਾਰਣ ਨਹੀਂ ਬਣਦੇ ਪਰ ਫਿਰ ਵੀ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਈ ਸਪੈਸ਼ਲਿਸਟ ਨੂੰ ਇਕ ਵਾਰ ਫਿਰ ਦਿਖਾਓ। ਕਦੀ ਕਦੀ ਇਹ ਮੈਲਾਨੋਮਾ ਵੀ ਹੋ ਸਕਦਾ ਹੈ ਅਤੇ ਇਸ ਲਈ ਤੁਹਾਨੂੰ ਇਲਾਜ ਦੀ ਲੋੜ ਪੈਂਦੀ ਹੈ। ਆਈ ਸਪੈਸ਼ਲਿਸਟ ਡਾਕਟਰ ਰਤਨਾ ਮਾਲਾ ਕਹਿੰਦੀ ਹੈ ਕਿ ਆਮ ਤੌਰ ’ਤੇ ਆਈ ਫਰੈਕਲਸ ਨੁਕਸਾਨ ਰਹਿਤ ਹੁੰਦੇ ਹਨ ਪਰ ਜੇਕਰ ਤੁਹਾਨੂੰ ਅੱਖਾਂ ’ਚ ਮੌਜੂਦ ਪਿਗਮਿਟ ਦਾ ਸਾਈਜ਼ ਤੇਜ਼ੀ ਨਾਲ ਵਧਦਾ ਨਜ਼ਰ ਆਏ ਜਾਂ ਫਿਰ ਅੱਖਾਂ ’ਚ ਕਿਸੇ ਤਰ੍ਹਾਂ ਦੀ ਮੁਸ਼ਕਲ ਹੋਵੇ ਤਾਂ ਤੁਰੰਤ ਆਈ ਸਪੈਸ਼ਲਿਸਟ ਨਾਲ ਸੰਪਰਕ ਕਰੋ।
ਪਛਾਣੋ ਲੱਛਣ
ਕੰਜਕਟਿਵਲ ਨੇਵਸ ਅਕਸਰ ਅੱਖਾਂ ਦੇ ਸਫੇਦ ਹਿੱਸੇ ’ਤੇ ਸਾਫ ਦਿਖਾਈ ਦਿੰਦੇ ਹਨ। ਇਸ ਦਾ ਹੋਰ ਕੋਈ ਲੱਛਣ ਨਜ਼ਰ ਨਹੀਂ ਆਉਂਦਾ। ਇਹ ਸਥਿਰ ਬਣੇ ਰਹਿੰਦੇ ਹਨ ਪਰ ਸਮੇਂ ਦੇ ਨਾਲ ਵਧਦੀ ਉਮਰ ’ਚ ਜਾਂ ਗਰਭ ਅਵਸਥਾ ਦੌਰਾਨ ਇਨ੍ਹਾਂ ਦਾ ਰੰਗ ਬਦਲ ਸਕਦਾ ਹੈ। ਆਇਰਸ ਨੇਵੀ ਆਮ ਤੌਰ ’ਤੇ ਅੱਖਾਂ ਨੂੰ ਚੈੱਕ ਕਰਦੇ ਸਮੇਂ ਹੀ ਸਾਹਮਣੇ ਆਉਂਦੇ ਹਨ। ਉਹ ਆਮ ਤੌਰ ’ਤੇ ਨੀਲੀਆਂ ਅੱਖਾਂ ਵਾਲੇ ਲੋਕਾਂ ’ਚ ਹੁੰਦੇ ਹਨ ਅਤੇ ਇਨ੍ਹਾਂ ਵਿਅਕਤੀਆਂ ’ਚ ਜ਼ਿਆਦਾ ਆਸਾਨੀ ਨਾਲ ਦੇਖੇ ਜਾਂਦੇ ਹਨ। ਕਰੋਈਡਲ ਨੇਵੀ ਹੋਣ ’ਤੇ ਕਈ ਲੱਛਣ ਨਜ਼ਰ ਨਹੀਂ ਆਉਂਦੇ, ਹਾਲਾਂਕਿ ਇਹ ਤਰਲ ਪਦਾਰਥ ਦਾ ਰਿਸਾਅ ਕਰ ਸਕਦੇ ਹਨ।


Sunny Mehra

Content Editor

Related News