ਬੇਘਰ ਨਾ ਸੌਂਣ ਇਸ ਲਈ ਬੈਂਕ ਦੇ ਫਰਸ਼ ''ਤੇ ਲਗਵਾਈਆਂ ਸਨ ਕਿੱਲਾਂ, ਵਿਰੋਧ ਤੋਂ ਬਾਅਦ ਹਟਵਾਈਆਂ
Tuesday, Mar 27, 2018 - 02:01 PM (IST)

ਮੁੰਬਈ— ਇੱਥੇ ਇਕ ਨਿੱਜੀ ਬੈਂਕ ਦੇ ਬਾਹਰ ਦੇ ਫਰਸ਼ 'ਤੇ ਲਗਾਈਆਂ ਗਈਆਂ ਲੋਹੇ ਦੀਆਂ ਕਿੱਲਾਂ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਭਾਰੀ ਵਿਰੋਧ ਕਾਰਨ ਹਟਾ ਦਿੱਤਾ ਗਿਆ ਹੈ। ਬੈਂਕ ਦੀ ਫੋਰਟ ਬਰਾਂਚ ਵੱਲੋਂ ਇਨ੍ਹਾਂ ਕਿੱਲਾਂ ਨੂੰ ਬੈਂਕ ਦੇ ਬਾਹਰ ਲਗਾਇਆ ਗਿਆ ਸੀ, ਜਿਸ ਕਾਰਨ ਲੋਕ ਰਾਤ ਦੇ ਸਮੇਂ ਇੱਥੇ ਸੌਂ ਨਾ ਸਕਣ। ਇਸ ਫੈਸਲੇ ਤੋਂ ਬਾਅਦ ਕੁਝ ਲੋਕਾਂ ਨੇ ਇਸ ਦਾ ਵਿਰੋਧ ਕਰਦੇ ਹੋਏ ਫੇਸਬੁੱਕ ਅਤੇ ਟਵਿੱਟਰ 'ਤੇ ਇਸ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ।
ਲੋਕਾਂ ਨੇ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਨਾ ਸਿਰਫ ਬੈਂਕ ਦੇ ਫੈਸਲੇ ਦਾ ਵਿਰੋਧ ਕੀਤਾ ਸੀ, ਸਗੋਂ ਇਸ ਫੈਸਲੇ ਨੂੰ ਅਸੰਵੇਦਨਸ਼ੀਲ ਦੱਸਦੇ ਹੋਏ ਬੈਂਕ ਦਾ ਸਮੂਹਕ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ। ਵਿਰੋਧ ਕਰਨ ਵਾਲੇ ਲੋਕਾਂ 'ਚ ਐੱਚ.ਡੀ.ਐੱਫ.ਸੀ. ਬੈਂ ਦੇ ਕਈ ਗਾਹਕ ਵੀ ਸ਼ਾਮਲ ਸਨ। ਜਦੋਂ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਇਸ ਵਿਰੋਧ ਦੀ ਜਾਣਕਾਰੀ ਬੈਂਕ ਦੇ ਸੀਨੀਅਰ ਪ੍ਰਬੰਧਨ ਨੂੰ ਮਿਲੀ ਤਾਂ ਅਧਿਕਾਰੀਆਂ ਦੇ ਨਿਰਦੇਸ਼ 'ਤੇ ਇਨ੍ਹਾਂ ਕਿੱਲਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ।
#LatestVisuals: Iron spikes installed outside #Mumbai's Fort branch of HDFC bank being removed. pic.twitter.com/GrlZ3YBIDh
— ANI (@ANI) March 27, 2018
ਮੰਗਲਵਾਰ ਸਵੇਰੇ ਸ਼ੁਰੂ ਕਰਵਾਇਆ ਗਿਆ ਕੰਮ
ਮੰਗਲਵਾਰ ਸਵੇਰੇ ਬੈਂਕ ਦੇ ਇਸ ਫੈਸਲੇ ਤੋਂ ਬਾਅਦ ਹੁਣ ਇਨ੍ਹਾਂ ਕਿੱਲਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਉੱਥੇ ਹੀ ਬੈਂਕ ਦੇ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਐੱਚ.ਡੀ.ਐੱਫ.ਸੀ. ਬੈਂਕ ਦੇ ਹੈੱਡ ਆਫ ਕਾਰਪੋਰੇਟ ਕਮਿਊਨੀਕੇਸ਼ਨ ਨੀਰਜ ਝਾਅ ਨੇ ਟਵਿੱਟਰ ਰਾਹੀਂ ਲੋਕਾਂ ਨੂੰ ਹੋਈ ਅਸਹੂਲਤ ਲਈ ਮੁਆਫ਼ੀ ਵੀ ਮੰਗੀ ਹੈ।
ਮੁੰਬਈ 'ਚ ਵੱਡੀ ਗਿਣਤੀ 'ਚ ਫੁੱਟਪਾਥ 'ਤੇ ਸੌਂਦੇ ਹਨ ਲੋਕ
ਜ਼ਿਕਰਯੋਗ ਹੈ ਕਿ ਮੁੰਬਈ ਸ਼ਹਿਰ 'ਚ ਗਰੀਬ ਬੇਘਰ ਲੋਕਾਂ ਦੀ ਇਕ ਵੱਡੀ ਗਿਣਤੀ ਹੈ ਅਤੇ ਇਨ੍ਹਾਂ 'ਚੋਂ ਕਈ ਆਪਣਾ ਜੀਵਨ ਬਿਤਾਉਣ ਲਈ ਫੁੱਟਪਾਥਾਂ ਦੀ ਹੀ ਸ਼ਰਨ ਲੈਂਦੇ ਰਹੇ ਹਨ। ਇਕ ਰਿਪੋਰਟ ਅਨੁਸਾਰ ਮੁੰਬਈ 'ਚ ਫੁੱਟਪਾਥ 'ਤੇ ਕਰੀਬ 50 ਹਜ਼ਾਰ ਤੋਂ ਵਧ ਲੋਕ ਆਪਣਾ ਜੀਵਨ ਬਿਤਾ ਰਹੇ ਹਨ ਪਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਇਨ੍ਹਾਂ ਲਈ ਹੁਣ ਤੱਕ ਰਹਿਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾ ਸਕਿਆ ਹੈ।