ਡਾਕਟਰਾਂ ਦੀ ਚਿਤਾਵਨੀ: ਗਰਭ ''ਚ ਬੱਚੇ ਨੂੰ ਲੋੜ ਤੋਂ ਵਧ ਫੀਡ ਨਾ ਦਿੱਤੀ ਜਾਵੇ

05/27/2016 3:02:07 PM

ਬੈਂਗਲੁਰੂ— ਹਾਲ ਹੀ ''ਚ ਬੈਂਗਲੁਰੂ ਸ਼ਹਿਰ ''ਚ ਇਕ 19 ਸਾਲਾ ਔਰਤ ਨੇ ਦੇਸ਼ ਦੇ ਸਭ ਤੋਂ ਭਾਰੀ ਬੱਚੇ ਨੂੰ ਜਨਮ ਦਿੱਤਾ। ਇਸ ਬੱਚੇ ਦੀ ਖਬਰ ਪੂਰੀ ਦੁਨੀਆ ''ਚ ਵਾਇਰਲ ਹੋਈ। ਜਿਸ ਤੋਂ ਬਾਅਦ ਸ਼ਹਿਰ ਦੇ ਡਾਕਟਰਾਂ ਵੱਲੋਂ ਇਕ ਤੱਤ ਸਾਹਮਣੇ ਆਇਆ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮਨੁੱਖੀ ਭਾਰ ਤੋਂ ਵਧ ਭਾਰੀ ਬੱਚਿਆਂ ਦੀ ਗਿਣਤੀ ''ਚ ਵਾਧਾ ਹੋਇਆ ਹੈ। ਡਾਕਟਰ ਇਸ ਦਾ ਕਾਰਨ ਲੋਕਾਂ ਦੀ ਬਦਲਦੀ ਜੀਵਨਸ਼ੈਲੀ ਨੂੰ ਦੱਸ ਰਹੇ ਹਨ।
ਡਾਕਟਰਾਂ ਦਾ ਮੰਨਣਾ ਹੈ ਕਿ ਇਹ ਟਰੇਂਡ ਸਿਹਤ ਦੇ ਨਜ਼ਰੀਏ ਬਿਲਕੁੱਲ ਵੀ ਬਿਹਤਰ ਨਹੀਂ ਹੈ ਸਗੋਂ ਇਸ ਤਰ੍ਹਾਂ ਦੇ ਬੱਚਿਆਂ ਦੇ ਪੈਦਾ ਹੋਣ ਦੇ ਕਾਫੀ ਸਮੇਂ ਬਾਅਦ ਤੱਕ ਆਈ.ਸੀ.ਯੂ. ''ਚ ਰੱਖਣਾ ਪੈਂਦਾ ਹੈ। ਨਾਲ ਹੀ ਉਨ੍ਹਾਂ ਨੂੰ ਸ਼ੂਗਰ ਵਰਗੀਆਂ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ। 2 ਸਾਲ ਪਹਿਲਾਂ ਡਾ. ਗਰਿਮਾ ਜੈਨ ਨੇ ਇਕ ਸਰਵੇ ਕੀਤਾ ਸੀ, ਜਿਸ ਅਨੁਸਾਰ ਸ਼ਹਿਰ ਦੇ ਕਰੀਬ 60 ਫੀਸਦੀ ਨਵਜੰਮ੍ਹੇ ਬੱਚਿਆਂ ਦਾ ਭਾਰ 3.2 ਕਿਲੋ ਤੋਂ ਵੀ ਵਧ ਸੀ, ਜਦੋਂ ਕਿ ਨਵਜੰਮ੍ਹੇ ਬੱਚਿਆਂ ਦਾ ਔਸਤ ਭਾਰ 2.5 ਕਿਲੋ ਤੋਂ 3 ਕਿਲੋ ਦਰਮਿਆਨ ਹੋਣਾ ਚਾਹੀਦਾ। 
ਹਾਲਾਂਕਿ ਡਾਕਟਰ ਇਹ ਵੀ ਮੰਨਦੇ ਹਨ ਕਿ ਉੱਚਿਤ ਡਾਕਟਰੀ ਨਿਗਰਾਨੀ ਰਾਹੀਂ ਅਜਿਹੇ ਮਾਮਲਿਆਂ ''ਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕਦਾ ਹੈ। ਅਲਟਰਾਸਾਊਂਡ ਰਾਹੀਂ ਇਸ ਸਮੱਸਿਆ ਨਾਲ ਆਸਾਨੀ ਨਾਲ ਨਿਪਟਿਆ ਜਾ ਸਕਦਾ ਹੈ। ਉਨ੍ਹਾਂ ਦਾ ਸੁਝਾਅ ਹੈ ਕਿ ਅਜਿਹਾ ਕੇਸਾਂ ''ਚ ਇਨ੍ਹਾਂ ਬੱਚਿਆਂ ਦੇ ਖਾਣ-ਪੀਣ ''ਤੇ ਵਿਸ਼ੇਸ਼ ਨਿਗਰਾਨੀ ਦੀ ਲੋੜ ਹੁੰਦੀ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਕਿ ਗਰਭ ''ਚ ਬੱਚੇ ਨੂੰ ਲੋੜ ਤੋਂ ਵਧ ਫੀਡ ਨਾ ਦਿੱਤੀ ਜਾਵੇ।


Disha

News Editor

Related News