ਦੀਵਾਲੀ ਤੋਂ ਬਾਅਦ ਹਰ ਮਹੀਨੇ ਔਰਤਾਂ ਦੇ ਖਾਤੇ ''ਚ ਆਉਣਗੇ 1,500 ਰੁਪਏ
Saturday, Jul 05, 2025 - 01:45 PM (IST)

ਸਿੰਗਰੌਲੀ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਕਿਹਾ ਕਿ ਸਰਕਾਰ ਦੀ ਮੁੱਖ 'ਲਾਡਲੀ ਬਹਿਨਾ' ਯੋਜਨਾ ਦੀ 1.27 ਕਰੋੜ ਤੋਂ ਵੱਧ ਮਹਿਲਾ ਲਾਭਪਾਤਰੀਆਂ ਨੂੰ ਦੀਵਾਲੀ ਤੋਂ ਬਾਅਦ 1,500 ਰੁਪਏ ਮਹੀਨਾ ਮਦਦ ਮਿਲੇਗੀ, ਜੋ ਮੌਜੂਦਾ ਸਮੇਂ 1,250 ਰੁਪਏ ਹੈ। ਉਨ੍ਹਾਂ ਕਿਹਾ ਕਿ ਔਰਤਾਂ ਲਈ 27,147 ਕਰੋੜ ਰੁਪਏ ਦਾ ਵਿਸ਼ੇਸ਼ ਬਜਟ ਤੈਅ ਕੀਤਾ ਗਿਆ ਹੈ, ਜਿਸ 'ਚ ਲਾਡਲੀ ਬਹਿਨਾ ਯੋਜਨਾ ਲਈ 18,699 ਕਰੋੜ ਰੁਪਏ ਸ਼ਾਮਲ ਹਨ। ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਸਰਾਏ 'ਚ ਮਹਿਲਾ ਸਸ਼ਕਤੀਕਰਨ ਅਤੇ ਆਦਿਵਾਸੀ ਗੌਰਵ ਸੰਮੇਲਨ 'ਚ ਕਿਹਾ,''ਲਾਡਲੀ ਬਹਿਨਾ ਯੋਜਨਾ ਦੇ ਲਾਭਪਾਤਰੀਆਂ ਨੂੰ 1,250 ਰੁਪਏ ਅਤੇ ਰੱਖੜੀ 'ਤੇ 250 ਰੁਪਏ ਵਾਧੂ ਮਿਲਣਗੇ। ਦੀਵਾਲੀ ਤੋਂ ਬਾਅਦ ਮਹੀਨਾਵਾਰ ਲਾਭ ਵਧਾ ਕੇ 1,500 ਰੁਪਏ ਕਰ ਦਿੱਤਾ ਜਾਵੇਗਾ।''
ਇਹ ਵੀ ਪੜ੍ਹੋ : ਵਿਸ਼ਾਲ ਮੈਗਾ ਮਾਰਟ 'ਚ ਲੱਗੀ ਭਿਆਨਕ ਅੱਗ, ਲਿਫ਼ਟ 'ਚੋਂ ਮਿਲੀ ਨੌਜਵਾਨ ਦੀ ਲਾਸ਼
ਉਨ੍ਹਾਂ ਨੇ ਇਹ ਵੀ ਕਿਹਾ ਕਿ ਲਾਡਲੀ ਲਕਸ਼ਮੀ ਯੋਜਨਾ ਤੋਂ 51 ਲੱਖ ਕੁੜੀਆਂ ਨੂੰ ਲਾਭ ਮਿਲਿਆ ਹੈ, ਜਿਨ੍ਹਾਂ ਨੂੰ ਕੁੱਲ 672 ਕਰੋੜ ਰੁਪਏ ਦੀ ਮਦਦ ਮਿਲੀ ਹੈ। ਲਾਡਲੀ ਬਹਿਨਾ ਯੋਜਨਾ ਦੀ ਸ਼ੁਰੂਆਤ 10 ਜੂਨ 2023 ਨੂੰ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤੀ ਸੀ। ਉਸੇ ਸਮੇਂ ਮਦਦ ਰਾਸ਼ੀ 1,000 ਰੁਪਏ ਸੀ, ਜਿਸ ਨੂੰ ਹੌਲੀ-ਹੌਲੀ ਵਧਾ ਕੇ 1,250 ਰੁਪਏ ਕਰ ਦਿੱਤਾ ਗਿਆ। ਇਸ ਯੋਜਨਾ ਨੂੰ ਨਵੰਬਰ 2023 ਦੀਆਂ ਵਿਧਾਨ ਸਭਾ ਚੋਣਾਂ 'ਚ ਸੱਤਾਧਾਰੀ ਭਾਜਪਾ ਨੂੰ ਸ਼ਾਨਦਾਰ ਜਿੱਤ ਦਿਵਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। ਯਾਦਵ ਨੇ ਇਹ ਵੀ ਕਿਹਾ ਕਿ ਜੰਗਲਾਤ ਅਧਿਕਾਰ ਐਕਟ ਦੇ ਅਧੀਨ 9 ਹਜ਼ਾਰ ਤੋਂ ਵੱਧ ਆਦਿਵਾਸੀ ਪਰਿਵਾਰਾਂ ਨੂੰ ਜ਼ਮੀਨ ਦੇ ਅਧਿਕਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਉਣ ਵਾਲੀਆਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ ਦਾ ਵਾਅਦਾ ਕੀਤਾ।
ਇਹ ਵੀ ਪੜ੍ਹੋ : ਸਿਰਫ਼ 20 ਰੁਪਏ 'ਚ ਇਲਾਜ ਕਰਨ ਵਾਲੇ ਮਸ਼ਹੂਰ ਡਾਕਟਰ ਦਾ ਦਿਹਾਂਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8