ਵਾਹ! ਦੀਵਾਲੀ ਮੌਕੇ ਇਸ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤੀ 9 ਦਿਨਾਂ ਦੀ ਛੁੱਟੀ

Sunday, Oct 12, 2025 - 08:58 AM (IST)

ਵਾਹ! ਦੀਵਾਲੀ ਮੌਕੇ ਇਸ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤੀ 9 ਦਿਨਾਂ ਦੀ ਛੁੱਟੀ

ਨਵੀਂ ਦਿੱਲੀ : ਇਸ ਸਮੇਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਲੋਕ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਬਹੁਤ ਉਤਸੁਕ ਹਨ। ਇਸ ਦੌਰਾਨ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕੰਮ ਦਾ ਤਣਾਅ ਹੋਣ ਕਾਰਨ ਮੁਸ਼ਕਲਾਂ ਵਿਚ ਹਨ ਅਤੇ ਸੰਘਰਸ਼ ਕਰ ਰਹੇ ਹਨ। ਦੀਵਾਲੀ ਦੇ ਖ਼ਾਸ ਮੌਕੇ 'ਤੇ ਵੱਖ-ਵੱਖ ਕੰਪਨੀਆਂ ਵਿਚ ਕੰਮ ਕਰਨ ਵਾਲੇ ਲੋਕ ਤਨਖ਼ਾਹ ਦੇ ਨਾਲ-ਨਾਲ ਬੋਨਸ ਦੀ ਉਡੀਕ ਕਰਦੇ ਹਨ, ਕਿਉਂਕਿ ਤਿਉਹਾਰਾਂ ਦੇ ਦਿਨਾਂ ਵਿਚ ਕੰਮ ਹੋਣ ਕਾਰਨ ਛੁੱਟੀਆਂ ਬਹੁਤ ਘੱਟ ਮਿਲਦੀਆਂ ਹਨ।

ਪੜ੍ਹੋ ਇਹ ਵੀ : ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਚਾਂਦੀ ਨੇ ਕਰਵਾ 'ਤੀ ਤੋਬਾ-ਤੋਬਾ, 1.74 ਲੱਖ ਪ੍ਰਤੀ ਕਿੱਲੋ ਹੋਈ ਕੀਮਤ

ਅਜਿਹੀ ਸਥਿਤੀ ਵਿੱਚ ਇੱਕ ਕੰਪਨੀ ਨੇ ਆਪਣੇ ਮੁਲਾਜ਼ਮਾਂ ਦਾ ਦਿਲ ਜਿੱਤ ਲਿਆ ਹੈ। ਜੀ ਹਾਂ, ਦਿੱਲੀ ਵਿਚ ਇਕ ਪੀਆਰ ਕੰਪਨੀ ਦੇ ਸੀਈਓ ਨੇ ਆਪਣੇ ਕਰਮਚਾਰੀਆਂ ਨੂੰ ਇਕ ਈਮੇਲ ਭੇਜਿਆ ਭੇਜ ਕੇ ਕਿਹਾ ਕਿ ਦੀਵਾਲੀ 'ਤੇ ਉਹਨਾਂ ਨੂੰ 9 ਦਿਨ ਦੀ ਛੁੱਟੀ ਮਿਲੇਗੀ। ਦੱਸ ਦੇਈਏ ਕਿ ਕੰਪਨੀ ਵਲੋਂ ਦੀਵਾਲੀ ਦੇ ਤਿਉਹਾਰ ਮੌਕੇ ਦਿੱਤੀ ਜਾਣ ਵਾਲੀ 9 ਦਿਨਾਂ ਦੀ ਛੁੱਟੀ ਦਾ ਜਦੋਂ ਐਲਾਨ ਕੀਤਾ ਗਿਆ ਤਾਂ ਕਰਮਚਾਰੀ ਬਹੁਤ ਖੁਸ਼ ਹੋਏ। ਉਹਨਾਂ ਨੇ ਇਸ ਦੇ ਲਈ ਕੰਪਨੀ ਦਾ ਬਹੁਤ ਬਹੁਤ ਧੰਨਵਾਦ ਕੀਤਾ।

ਪੜ੍ਹੋ ਇਹ ਵੀ : ਧਨਤੇਰਸ ਤੇ ਦੀਵਾਲੀ ਤੋਂ ਪਹਿਲਾਂ ਹੋਰ ਮਹਿੰਗਾ ਹੋਇਆ ਸੋਨਾ, ਜਾਣੋ 10 ਗ੍ਰਾਮ ਸੋਨੇ ਦੀ ਨਵੀਂ ਕੀਮਤ

PunjabKesari

ਇਸ ਤੋਂ ਇਲਾਵਾ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਭੇਜੇ ਛੁੱਟੀਆਂ ਦੇ ਮੇਲ ਵਿਚ ਕਿਹਾ ਕਿ ਉਹ ਕੰਪਨੀ ਵਲੋਂ ਦਿੱਤੀਆਂ ਜਾ ਰਹੀਆਂ 9 ਦਿਨਾਂ ਦੀਆਂ ਛੁੱਟੀਆਂ ਵਿਚ ਆਰਾਮ ਕਰਨ, ਘਰ ਦੇ ਕੰਮ ਕਰਨ ਅਤੇ ਬਹੁਤ ਸਾਰੀਆਂ ਮਿਠਾਈਆਂ ਖਾਣ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੰਪਨੀ ਦੇ ਸਾਰੇ ਕਰਮਚਾਰੀ ਦੀਵਾਲੀ ਦਾ ਤਿਉਹਾਰ ਆਪਣੇ ਪਰਿਵਾਰ ਨਾਲ ਚੰਗੇ ਤਰੀਕੇ ਅਤੇ ਖ਼ੁਸ਼ੀ-ਖ਼ੁਸ਼ੀ ਮਨਾਉਣ। ਇਸ ਮੌਕੇ ਉਹ ਆਪਣੀ ਸਿਹਤ ਦਾ ਵੀ ਖ਼ਾਸ ਧਿਆਨ ਰੱਖਣ। ਸੂਤਰਾਂ ਮੁਤਾਬਕ ਕੰਪਨੀ ਨੇ 18-26 ਅਕਤੂਬਰ ਤੋਂ ਆਪਣੇ ਕਰਮਚਾਰੀਆਂ ਨੂੰ ਛੁੱਟੀਆਂ ਦਿੱਤੀਆਂ ਹਨ, ਜਿਸ ਬਾਰੇ ਜਗਬਾਣੀ ਕਿਸੇ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰਦਾ।

ਪੜ੍ਹੋ ਇਹ ਵੀ : ਹੱਦ ਹੋ ਗਈ! ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ 'ਤੇ ਕਈ ਪੰਜਾਬੀ ਗਾਇਕਾਂ ਸਣੇ 150 ਤੋਂ ਵੱਧ ਫੋਨ ਚੋਰੀ

PunjabKesari

ਇਸ ਦੌਰਾਨ ਕੰਪਨੀ ਨੇ ਨੋ ਲੈਪਟਾਪ, ਨੋ ਮੀਟਿੰਗ, ਨੋ ਈ-ਮੇਲ, ਨੋ ਕਾਲ ਦਾ ਵੀ ਐਲਾਨ ਕੀਤਾ ਹੈ। ਰਾਜਤ ਗਰੋਬ ਨੇ ਈਮੇਲ ਨੂੰ ਬਹੁਤ ਹੀ ਦਿਲਚਸਪ ਤਰੀਕੇ ਨਾਲ ਲਿਖਦੇ ਹੋਏ ਕਿਹਾ ਕਰਮਚਾਰੀਆਂ ਨੂੰ ਆਪਣੇ ਪਰਿਵਾਰਾਂ ਨਾਲ ਪੂਰੀ ਤਰ੍ਹਾਂ ਇਸ ਤਿਉਹਾਰ ਦਾ ਅਨੰਦ ਲੈਣ ਲਈ ਕਿਹਾ। ਚਾਹੇ ਘਰ ਦੀ ਸਫਾਈ ਕਰੋ, ਮਠਿਆਈਆਂ ਖਾਓ। ਸੀਈਓ ਨੇ ਮਜ਼ਾਕ ਕਰਦੇ ਹੋਏ ਇਹ ਵੀ ਕਿਹਾ ਕਿ ਇਸ ਦੀਵਾਲੀ 2 ਕਿਲੋ ਭਾਰ ਵਧਾ ਕੇ, 10 ਗੁਣਾ ਖੁਸ਼ ਅਤੇ ਨਵੀਂ ਚੁਣੌਤੀਆਂ ਲਈ ਪੂਰੀ ਤਰ੍ਹਾਂ ਤਿਆਰ ਹੋ ਕੇ ਆਉਣਾ ਹੈ। 

ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News