ਦਿਵਯਾਂਸ਼ ਨੇ ਜੇ. ਈ. ਈ ਐਡਵਾਂਸਡ ਨੂੰ ਪਾਸ ਕਰ ਕੇ ਜੰਮੂ-ਕਸ਼ਮੀਰ ਦਾ ਵਧਾਇਆ ਮਾਣ

Sunday, Sep 11, 2022 - 04:14 PM (IST)

ਜੰਮੂ- ਜੇ. ਈ. ਈ. ਮੇਨਸ ਦੇ ਦੂਜੇ ਸੈਸ਼ਨ ਵਿਚ ਬਿਹਤਰੀਨ ਪ੍ਰਦਰਸ਼ਨ ਮਗਰੋਂ ਦਿਵਯਾਂਸ਼ ਨੇ ਜੇ. ਈ. ਈ. ਐਡਵਾਂਸਡ ਪ੍ਰੀਖਿਆ ਨਤੀਜੇ ’ਚ 359ਵਾਂ ਰੈਂਕ ਹਾਸਲ ਕਰ ਕੇ ਜੰਮੂ-ਕਸ਼ਮੀਰ ਦਾ ਮਾਣ ਵਧਾਇਆ ਹੈ। ਦਿਵਯਾਂਸ਼ ਦੇ ਮਾਤਾ-ਪਿਤਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਦਿਵਯਾਂਸ਼ ਦਾ ਦੇਸ਼ ਦੇ ਵੱਕਾਰੀ ਆਈ. ਆਈ. ਟੀ. ’ਚ ਪੜ੍ਹਨ ਦਾ ਸੁਫ਼ਨਾ ਸਾਕਾਰ ਹੋ ਗਿਆ ਹੈ। ਉਸ ਦੀ ਮਾਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਸਖ਼ਤ ਮਿਹਨਤ ਕਾਰਨ ਹੀ ਦਿਵਯਾਂਸ਼ ਇਹ ਟੀਚਾ ਹਾਸਲ ਕਰ ਸਕਿਆ ਹੈ।

ਇਹ ਵੀ ਪੜ੍ਹੋ- ਜੇ. ਈ. ਈ.-ਐਡਵਾਂਸਡ 2022 ਦੇ ਨਤੀਜਿਆਂ ਦਾ ਐਲਾਨ; RK ਸ਼ਿਸ਼ਿਰ ਨੇ ਕੀਤਾ ਟਾਪ

ਮਾਂ ਨੇ ਅੱਗੇ ਦੱਸਿਆ ਕਿ ਦਿਵਯਾਂਸ਼ ਨੇ ਜੇ. ਈ. ਏ. ਦਾ ਟੀਚਾ 10ਵੀਂ ਜਮਾਤ ਵਿਚ ਹੀ ਤੈਅ ਕਰ ਲਿਆ ਸੀ ਅਤੇ ਆਪਣੇ ਟੀਚੇ ਨੂੰ ਪੂਰਾ ਕਰਨ ਲਈ ਉਸ ਨੇ ਪੂਰੀ ਕੋਸ਼ਿਸ਼ ਕੀਤੀ। ਰੋਜ਼ਾਨਾ ਇਕ ਟੀਚਾ ਤੈਅ ਕਰ ਕੇ ਪੜ੍ਹਾਈ ਕੀਤੀ। ਕੋਵਿਡ-19 ਮਹਾਮਾਰੀ ਦੇ ਚੱਲਦੇ ਆਨਲਾਈਨ ਕਲਾਸਾਂ ’ਚ ਪੜ੍ਹਾਈ ਕੀਤੀ ਅਤੇ ਉਸ ਦਾ ਫਾਇਦਾ ਉਸ ਨੂੰ ਇਹ ਮਿਲਿਆ ਕਿ ਉਹ ਜੇ. ਈ. ਈ. ਮੇਨਸ ਦੀ ਤਿਆਰੀ ਨੂੰ ਪੂਰਾ ਸਮਾਂ ਦੇ ਸਕਿਆ। ਦਿਵਯਾਂਸ਼ ਦਾ ਕਹਿਣਾ ਹੈ ਕਿ ਉਸ ਦੇ ਮਾਤਾ-ਪਿਤਾ ਨੇ ਉਸ ਦੇ ਸੁਫ਼ਨੇ ਨੂੰ ਪੂਰਾ ਕਰਨ ’ਚ ਪੂਰਾ ਸਹਿਯੋਗ ਕੀਤਾ। ਉਨ੍ਹਾਂ ਨੇ ਉਸ ਦੀਆਂ ਪਰੇਸ਼ਾਨੀਆਂ ਨੂੰ ਸਮਝਿਆ ਅਤੇ ਉਨ੍ਹਾਂ ਦਾ ਹੱਲ ਕੱਢਿਆ।


Tanu

Content Editor

Related News