ਹੱਥ ਨਾ ਹੋਣ ਦੇ ਬਾਵਜੂਦ ਇਸ ਸ਼ਖਸ ਨੇ ਪਾਸ ਕੀਤੀ ਨੀਟ ਪ੍ਰੀਖਿਆ, ਹੁਣ MBBS ''ਚ ਲਿਆ ਦਾਖਲਾ

Sunday, Jul 14, 2019 - 03:59 PM (IST)

ਹੱਥ ਨਾ ਹੋਣ ਦੇ ਬਾਵਜੂਦ ਇਸ ਸ਼ਖਸ ਨੇ ਪਾਸ ਕੀਤੀ ਨੀਟ ਪ੍ਰੀਖਿਆ, ਹੁਣ MBBS ''ਚ ਲਿਆ ਦਾਖਲਾ

ਸ਼ਿਮਲਾ—ਕਹਿੰਦੇ ਹਨ, ''ਮਜ਼ਬੂਤ ਇਰਾਦਿਆਂ ਅਤੇ ਸਖਤ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ।'' ਇਸ ਤੁਕ ਨੂੰ ਸਹੀ ਸਾਬਿਤ ਕਰਦਾ ਹੋਇਆ ਅਪਾਹਜ ਰਜਤ ਕੁਮਾਰ ਨੇ ਅੱਜ ਨੀਟ (ਰਾਸ਼ਟਰੀ ਯੋਗਤਾ ਦਾਖਲਾ ਪ੍ਰੀਖਿਆ) ਪਾਸ ਕਰਕੇ ਦੁਨੀਆ ਭਰ 'ਚੋਂ ਮਸ਼ਹੂਰ ਹੋ ਗਏ ਹਨ। ਨੀਟ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਕੁੱਲੂ ਜ਼ਿਲੇ ਦਾ ਰਹਿਣ ਵਾਲਾ ਰਜਤ ਨੇਰਚੌਕ ਮੈਡੀਕਲ ਕਾਲਜ ਤੋਂ ਐੱਮ. ਬੀ. ਬੀ. ਐੱਸ. ਕਰੇਗਾ। ਡਾਕਟਰਾ ਬਣਨ ਤੋਂ ਬਾਅਦ ਰਜਤ ਪੈਰਾਂ ਨਾਲ ਸਟੇਥੋਸਕੋਪ ਫੜ ਕੇ ਮਰੀਜਾਂ ਦਾ ਚੈੱਕਅਪ ਕਰੇਗਾ।

ਰਜਤ ਨੇ ਨੀਟ ਪ੍ਰੀਖਿਆ 'ਚ 150 ਅੰਕ ਪ੍ਰਾਪਤ ਕਰਕੇ ਆਪਣੇ ਮਜ਼ਬੂਤ ਇਰਾਦੇ ਜ਼ਾਹਿਰ ਕਰ ਦਿੱਤੇ ਹਨ। ਹੁਣ ਰਜਤ ਦੀ ਚੋਣ ਲਾਲ ਬਹਾਦਰ ਸ਼ਾਸ਼ਤਰੀ ਮੈਡੀਕਲ ਕਾਲਜ ਨੇਰਚੌਕ 'ਚ ਹੋਈ ਹੈ। ਰਜਤ ਨੇ ਸਰੀਰਕ ਅਸਫਲਤਾ ਸਟੇਟ ਕੋਟੇ 'ਚੋਂ 14ਵਾਂ ਰੈਂਕ ਹਾਸਲ ਕੀਤਾ ਹੈ। ਰਜਤ ਦਾ ਚੋਣ ਤੋਂ ਇਸ ਦੇ ਮਾਤਾ-ਪਿਤਾ ਬੇਹੱਦ ਖੁਸ਼ ਹਨ। 

ਦੱਸ ਦੇਈਏ ਕਿ ਰਜਤ ਨੇ ਅੱਜ ਤੱਕ ਪ੍ਰੀਖਿਆ 'ਚ ਕੋਈ ਲਿਖਾਰੀ ਨਹੀਂ ਲਿਆ ਹੈ ਅਤੇ ਪੜਨ ਲਿਖਣ ਦਾ ਆਪਣਾ ਸਾਰਾ ਕੰਮ ਪੈਰਾਂ- ਮੂੰਹ ਦੇ ਸਹਾਰੇ ਕਰਦਾ ਹੈ। ਰਜਤ ਨੇ ਆਪਣੀਆਂ ਸਾਰੀਆਂ ਪ੍ਰੀਖਿਆਵਾਂ ਬਿਨਾਂ ਕਿਸੇ ਮਦਦ ਦੇ ਮੂੰਹ 'ਚ ਪੈਨ ਫੜ੍ਹ ਕੇ ਲਿਖੀਆਂ। ਦਸਵੀਂ ਦੀ ਬੋਰਡ ਪ੍ਰੀਖਿਆ 'ਚ ਵੀ ਰਜਤ ਨੇ 700 'ਚੋਂ 613 ਅੰਕ ਹਾਸਲ ਕੀਤੇ ਸੀ। ਇਸ ਤੋਂ ਇਲਾਵਾ ਰਜਤ ਮੂੰਹ ਨਾਲ ਪੇਂਟ ਬ੍ਰਸ਼ ਫੜ ਕੇ ਬਿਹਤਰੀਨ ਚਿਤਰਕਾਰੀ ਵੀ ਕਰਦਾ ਹੈ। ਸਕੂਲ 'ਚ ਪੇਂਟਿੰਗ ਦਾ ਹਰ ਮੁਕਾਬਲਾ ਰਜਤ ਨੇ ਹੀ ਜਿੱਤਿਆ ਹੈ। 

ਰਜਤ ਦੇ ਪਿਤਾ ਸਰੀਰਕ ਸਿੱਕਿਆ ਅਧਿਆਪਕ ਜੈਰਾਮ ਅਤੇ ਮਾਤਾ ਦਿਨੇਸ਼ ਕੁਮਾਰੀ ਨੇ ਦੱਸਿਆ ਹੈ ਕਿ ਰਜਤ ਜਦੋਂ ਚੌਥੀ ਕਲਾਸ 'ਚ ਪੜ੍ਹਦਾ ਸੀ ਤਾਂ ਆਪਣੇ ਜੱਦੀ ਪਿੰਡ 'ਚ ਬਣੇ ਘਰ ਦੇ ਵਿਹੜੇ 'ਚ ਖੇਡ ਰਿਹਾ ਸੀ। ਉਸ ਸਮੇਂ ਘਰ ਦੀ ਛੱਤ ਦੇ ਨੇੜੇ ਬਿਜਲੀ ਦੀ ਐੱਚ. ਟੀ. ਲਾਈਨ ਨਾਲ ਉਸ ਨੂੰ ਜ਼ੋਰਦਾਰ ਕਰੰਟ ਲੱਗਾ, ਜਿਸ ਕਾਰਨ ਉਸ ਦੇ ਦੋਵੇਂ ਹੱਥਾਂ ਕੱਟਣੇ ਪਏ। ਇਸ ਦੇ ਬਾਵਜੂਦ ਰਜਤ ਨੇ ਹਿੰਮਤ ਨਹੀਂ ਹਾਰੀ ਅਤੇ ਮੂੰਹ-ਪੈਰਾਂ ਦੇ ਸਹਾਰੇ ਪੈਨ ਫੜ ਕੇ ਲਿਖਣਾ ਜਾਰੀ ਰੱਖਿਆ।


author

Iqbalkaur

Content Editor

Related News