ਰੇਲਵੇ ਦੇ ਸਿਸਟਮ ''ਚ ਗੜਬੜੀ , ਟਿਕਟ ਖਰੀਦਣ ਸਮੇਂ ਸੀਨੀਅਰ ਸਿਟੀਜ਼ਨ ਨੂੰ ਨਹੀਂ ਮਿਲ ਰਹੀ ਛੋਟ

Tuesday, Nov 19, 2019 - 02:38 PM (IST)

ਰੇਲਵੇ ਦੇ ਸਿਸਟਮ ''ਚ ਗੜਬੜੀ , ਟਿਕਟ ਖਰੀਦਣ ਸਮੇਂ ਸੀਨੀਅਰ ਸਿਟੀਜ਼ਨ ਨੂੰ ਨਹੀਂ ਮਿਲ ਰਹੀ ਛੋਟ

ਨਵੀਂ ਦਿੱਲੀ — ਭਾਰਤੀ ਰੇਲਵੇ ਦੇ ਗੈਰ-ਰਾਖਵੀਂ ਟਿਕਟ ਸਿਸਟਮ(UTS) ਐਪ 'ਚ ਸੀਨੀਅਰ ਸਿਟੀਜ਼ਨ ਨੂੰ ਟਿਕਟ ਬੁੱਕ ਕਰਦੇ ਸਮੇਂ ਦਿੱਤੀ ਜਾਣ ਵਾਲੀ ਛੋਟ ਨਹੀਂ ਮਿਲਣ 'ਤੇ ਨਵਾਂ ਖੁਲਾਸਾ ਹੋਇਆ ਹੈ। ਰੇਲਵੇ ਵਿਭਾਗ ਸੀਨੀਅਰ ਸਿਟੀਜ਼ਨ ਨੂੰ ਕਿਰਾਏ 'ਚ ਛੋਟ ਦੇਣ ਵਾਲਾ ਫੀਚਰ ਐਪ 'ਚ ਪਾਉਣਾ ਹੀ ਭੁੱਲ ਗਿਆ ਹੈ। ਆਮਤੌਰ 'ਤੇ ਸੀਨੀਅਰ ਸਿਟੀਜ਼ਨ ਨੂੰ ਟਿਕਟ ਲੈਣ 'ਤੇ ਛੋਟ ਦਿੱਤੀ ਜਾਂਦੀ ਹੈ ਪਰ ਇਸ ਐਪ ਦੇ ਜ਼ਰੀਏ ਟਿਕਟ ਬੁੱਕ ਕਰਵਾਉਣ 'ਤੇ ਬਜ਼ੁਰਗਾ ਨੂੰ ਕੋਈ ਛੋਟ ਨਹੀਂ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਯਾਤਰੀਆਂ ਦੀ ਸਹੂਲਤ ਲਈ ਇਸ ਐਪ ਨੂੰ ਲਾਂਚ ਕੀਤਾ ਗਿਆ ਸੀ ਪਰ ਹੁਣ ਇਸ ਐਪ ਦਾ ਲਾਭ ਬਜ਼ੂਰਗਾਂ ਨੂੰ ਹੀ ਨਹੀਂ ਮਿਲ ਰਿਹਾ।

ਸੀਨੀਅਰ ਸਿਟੀਜ਼ਨ ਨੂੰ ਨਹੀਂ ਮਿਲ ਰਹੀ ਛੋਟ

ਜ਼ਿਕਰਯੋਗ ਹੈ ਕਿ ਸਾਧਾਰਣ ਸ਼੍ਰੇਣੀ 'ਚ ਰੇਲਵੇ ਵਲੋਂ ਸੀਨੀਅਰ ਸਿਟੀਜ਼ਨ ਨੂੰ ਟਿਕਟ ਖਰੀਦਣ 'ਤੇ ਮਹਿਲਾ ਯਾਤਰੀਆਂ ਨੂੰ 50 ਫੀਸਦੀ ਅਤੇ ਮਰਦ ਯਾਤਰੀਆਂ ਨੂੰ 40 ਫੀਸਦੀ ਤੱਕ ਦੀ ਛੋਟ ਦਿੱਤੀ ਜਾਂਦੀ ਹੈ। ਪਰ ਲਾਂਚ ਹੋਏ ਐਪ ਦੇ ਜ਼ਰੀਏ ਟਿਕਟ ਲੈਣ 'ਤੇ ਇਹ ਛੋਟ ਨਹੀਂ ਮਿਲ ਰਹੀ ਹੈ। ਅਜਿਹੀ ਸਥਿਤੀ 'ਚ ਸੀਨੀਅਰ ਸਿਟੀਜ਼ਨ ਇਸ ਛੋਟ ਦਾ ਲਾਭ ਲੈਣ ਲਈ ਕਾਊਂਟਰ ਬੁਕਿੰਗ ਕਰਵਾ ਰਹੇ ਹਨ ਕਿਉਂਕਿ ਕਾਊਂਟਰ 'ਤੇ ਛੋਟ ਮਿਲ ਰਹੀ ਹੈ। 

ਯਾਤਰੀਆਂ ਨੂੰ ਮਿਲੇਗਾ ਕੈਸ਼ਬੈਕ

ਰੇਲਵੇ ਵਲੋਂ ਲਾਂਚ ਇਸ ਐਪ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸਦੇ ਜ਼ਰੀਏ ਯਾਤਰੀ ਰੇਲਵੇ ਸਟੇਸ਼ਨ ਦੇ 5 ਕਿਲੋਮੀਟਰ ਦੇ ਦਾਇਰੇ ਦੀ ਟਿਕਟ ਅਸਾਨੀ ਨਾਲ ਲੈ ਸਕਦੇ ਹਨ। ਐਪ ਦੇ ਜ਼ਰੀਏ ਲੋਕ ਮੰਥਲੀ ਸੀਜ਼ਨ ਟਿਕਟ(000) ਅਤੇ ਪਲੇਟਫਾਰਮ ਟਿਕਟ ਵੀ ਅਸਾਨੀ ਨਾਲ ਲੈ ਸਕਦੇ ਹਨ। ਇਸ ਐਪ ਪ੍ਰਤੀ ਲੋਕਾਂ ਦਾ ਰੁਝਾਨ ਵਧਾਉਣ ਲਈ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਰੇਲਵੇ ਦੇ ਟਿਕਟ ਰੈਵੇਨਿਊ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਮੋਬਾਈਲ ਐਪ ਦੇ ਵਾਲੇਟ 'ਚ ਪੈਸਾ ਰੱਖਣ ਅਤੇ ਇਸ ਤੋਂ ਟਿਕਟ ਬਣਾਉਣ 'ਤੇ ਯਾਤਰੀਆਂ ਨੂੰ ਵਾਧੂ ਚਾਰਜ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਐਪ ਵਾਲੇਟ ਨੂੰ ਘੱਟ ਤੋਂ ਘੱਟ 100 ਰੁਪਏ ਨਾਲ ਰੀਚਾਰਜ ਕਰਵਾਉਣਾ ਜ਼ਰੂਰੀ ਹੁੰਦਾ ਹੈ। ਐਪ ਦੇ ਵਾਲੇਟ ਤੋਂ ਟਿਕਟ ਬੁੱਕ ਕਰਨ 'ਤੇ ਯਾਤਰੀਆਂ ਨੂੰ 5 ਫੀਸਦੀ ਤੱਕ ਕੈਸ਼ਬੈਕ ਮਿਲਦਾ ਹੈ।
 


Related News