ਜ਼ਿਲ੍ਹਾ ਪੰਚਾਇਤ ਮੈਂਬਰ ਅਰਚਨਾ ਸਿੰਘ ਦਾ ਹਵਾਈ ਫਾਇਰਿੰਗ ਵਾਲਾ ਵੀਡੀਓ ਵਾਇਰਲ, ਮਾਮਲਾ ਦਰਜ

06/17/2021 1:55:57 AM

ਸੁਲਤਾਨਪੁਰ - ਪੰਚਾਇਤੀ ਚੋਣਾਂ ਵਿੱਚ ਪ੍ਰਧਾਨ ਅਹੁਦੇ ਦੀਆਂ ਚੋਣਾਂ ਦੀ ਤਾਰੀਖ਼ ਆਉਂਦੇ ਹੀ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਯੂ.ਪੀ. ਦੇ ਸੁਲਤਾਨਪੁਰ ਵਿੱਚ ਸੰਤ ਗਿਆਨੇਸ਼ਵਰ ਹੱਤਿਆਕਾਂਡ ਨਾਲ ਚਰਚਾਵਾਂ ਵਿੱਚ ਆਏ ਬਾਹੂਬਲੀ ਚੰਦਰਭੱਦਰ ਸਿੰਘ ਉਰਫ ਸੋਨੂੰ ਅਤੇ ਯਸ਼ਭੱਦਰ ਸਿੰਘ ਉਰਫ ਮੋਨੂੰ ਦੀ ਸਕੀ ਭੈਣ ਅਰਚਨਾ ਸਿੰਘ ਜੋ ਹਾਲ ਹੀ ਵਿੱਚ ਜ਼ਿਲ੍ਹਾ ਪੰਚਾਇਤ ਮੈਂਬਰ ਅਹੁਦੇ ਦੀ ਚੋਣ ਜਿੱਤੀ ਹਨ, ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਇਹ ਵੀ ਪੜ੍ਹੋ- ਕੋਰੋਨਾ ਦੇ ਸਾਰੇ ਵੇਰੀਐਂਟ ਖ਼ਿਲਾਫ਼ ਖ਼ਤਰਨਾਕ ਹੈ DRDO ਦਾ 'ਹਥਿਆਰ': ਅਧਿਐਨ

ਇਸ ਵੀਡੀਓ ਵਿੱਚ ਅਰਚਨਾ ਸਿੰਘ ਖੁਦ ਆਪਣੇ ਹੱਥਾਂ ਨਾਲ ਹਵਾ ਵਿੱਚ ਗੋਲੀਆਂ ਚਲਾ ਰਹੀ ਹਨ। ਇਸ ਵੀਡੀਓ  ਦੇ ਨੋਟਿਸ ਵਿੱਚ ਆਉਂਦੇ ਹੀ ਪੁਲਸ ਨੇ ਉਨ੍ਹਾਂ ਖ਼ਿਲਾਫ਼ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਰਚਨਾ ਸਿੰਘ ਦਾ ਕਹਿਣਾ ਹੈ ਕਿ ਉਹ ਜ਼ਿਲ੍ਹਾ ਪੰਚਾਇਤ ਪ੍ਰਧਾਨ ਅਹੁਦੇ ਦੀ ਚੋਣ ਲੜਨ ਵਾਲੀ ਹਨ ਅਤੇ ਇਹ ਵੀਡੀਓ ਚਾਰ-ਪੰਜ ਸਾਲ ਪੁਰਾਣਾ ਹੈ।

ਇਹ ਵੀ ਪੜ੍ਹੋ- ਦੇਸ਼ 'ਚ ਆਇਆ ਕੋਰੋਨਾ ਵਾਇਰਸ ਦਾ ਨਵਾਂ 'ਡੈਲਟਾ ਪਲੱਸ' ਵੇਰੀਐਂਟ, ਜਾਣੋਂ ਕਿੰਨਾ ਹੈ ਖ਼ਤਰਨਾਕ

ਉਨ੍ਹਾਂ ਨੇ ਸ਼ਾਸਨ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਵੀਡੀਓ ਨੂੰ ਇਸ ਸਮੇਂ ਪ੍ਰਸ਼ਾਸਨ ਦੇ ਲੋਕ ਸਾਹਮਣੇ ਲਿਆ ਰਹੇ ਹਨ ਤਾਂ ਉਨ੍ਹਾਂ ਦੀ ਇੱਛਾ ਕੀ ਹੈ, ਇਹ ਸਪੱਸ਼ਟ ਹੈ। ਹੁਣੇ ਹਾਲ ਹੀ ਵਿੱਚ ਪੁਲਸ ਟੀਮ ਨੇ ਅਰਚਨਾ ਸਿੰਘ ਦੇ ਭਰਾ ਮੋਨੂੰ ਸਿੰਘ ਨੂੰ ਪੁੱਛਗਿੱਛ ਲਈ ਰਾਤ ਭਰ ਥਾਣੇ ਵਿੱਚ ਉਨ੍ਹਾਂ ਦੇ ਸਮਰਥਕਾਂ ਦੇ ਨਾਲ ਬਿਠਾਏ ਰੱਖਿਆ ਸੀ।

ਇਹ ਵੀ ਪੜ੍ਹੋ- ਵੱਡਾ ਫੈਸਲਾ: 7 ਕਾਰਪੋਰੇਟ ਕੰਪਨੀਆਂ 'ਚ ਮਰਜ ਹੋਣਗੀਆਂ 41 ਆਰਡੀਨੈਂਸ  ਫੈਕਟਰੀਆਂ

ਦੂਜੇ ਪਾਸੇ, ਵਧੀਕ ਪੁਲਸ ਸੁਪਰਡੈਂਟ ਵਿਪੁਲ ਸ਼੍ਰੀਵਾਸਤਵ ਨੇ ਕਿਹਾ ਕਿ 14 ਜੂਨ ਦੀ ਰਾਤ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈ। ਅਰਚਨਾ ਸਿੰਘ ਜੋ ਮਾਯੰਗ ਦੀ ਰਹਿਣ ਵਾਲੀ ਹਨ ਉਨ੍ਹਾਂ ਦੁਆਰਾ ਫਾਇਰਿੰਗ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਹੋਇਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News