ਬਿਹਾਰ ’ਚ ਸਿੱਖਿਆ ਅਧਿਕਾਰੀ ਦੇ ਕੰਪਲੈਕਸ ’ਚੋਂ 3 ਕਰੋੜ ਦੀ ਨਕਦੀ ਜ਼ਬਤ
Thursday, Jan 23, 2025 - 08:48 PM (IST)
ਬੇਤੀਆ- ਬਿਹਾਰ ਦੇ ਵਿਸ਼ੇਸ਼ ਨਿਗਰਾਨੀ ਯੂਨਿਟ (ਐੱਸ. ਵੀ. ਯੂ.) ਨੇ ਆਮਦਨ ਤੋਂ ਵੱਧ ਜਾਇਦਾਦ ਜਮ੍ਹਾ ਕਰਨ ਦੇ ਦੋਸ਼ਾਂ ਨੂੰ ਲੈ ਕੇ ਵੀਰਵਾਰ ਨੂੰ ਪੱਛਮੀ ਚੰਪਾਰਨ ਜ਼ਿਲਾ ਸਿੱਖਿਆ ਅਧਿਕਾਰੀ (ਡੀ. ਈ. ਓ.) ਰਜਨੀਕਾਂਤ ਪ੍ਰਵੀਨ ਨਾਲ ਸਬੰਧਤ ਕੰਪਲੈਕਸਾਂ ’ਤੇ ਛਾਪੇਮਾਰੀ ਕੀਤੀ। ਐੱਸ. ਵੀ. ਯੂ. ਦੇ ਸੂਤਰਾਂ ਨੇ ਦੱਸਿਆ ਕਿ ਬੇਤੀਆ (ਪੱਛਮੀ ਚੰਪਾਰਨ ਦਾ ਜ਼ਿਲਾ ਹੈੱਡਕੁਆਰਟਰ) ਵਿਚ ਪ੍ਰਵੀਨ ਦੇ ਕੰਪਲੈਕਸ ’ਚੋਂ 3 ਕਰੋੜ ਦੀ ਨਕਦੀ ਜ਼ਬਤ ਕੀਤੀ ਗਈ ਹੈ।
ਅਧਿਕਾਰੀ ਬੇਤੀਆ ’ਚ ਉਨ੍ਹਾਂ ਦੇ ਕੰਪਲੈਕਸ ਤੋਂ ਬਰਾਮਦ ਨਕਦੀ ਦੀ ਗਿਣਤੀ ਕਰਨ ਲਈ ਨੋਟ ਗਿਣਨ ਵਾਲੀ ਮਸ਼ੀਨ ਦੀ ਵਰਤੋਂ ਕਰ ਰਹੇ ਹਨ। ਸਬ-ਡਿਵੀਜ਼ਨਲ ਪੁਲਸ ਅਧਿਕਾਰੀ ਵਿਵੇਕ ਦੀਪ ਨੇ ਕਿਹਾ ਕਿ ਐੱਸ. ਵੀ. ਯੂ. ਅਧਿਕਾਰੀ ਕਈ ਘੰਟਿਆਂ ਤੋਂ ਬੇਤੀਆ ਵਿਚ ਪ੍ਰਵੀਨ ਦੇ ਘਰ ’ਚ ਹਨ। ਕਾਰਵਾਈ ਵਿਚ ਸਹਾਇਤਾ ਲਈ ਲੋੜੀਂਦੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।