ਝਗੜੇ ਤੋਂ ਬਾਅਦ ਆਟੋ ਚਾਲਕ ਨੂੰ ਮਾਰਿਆ ਚਾਕੂ, ਮੌਤ
Monday, Oct 08, 2018 - 05:12 PM (IST)

ਨਵੀਂ ਦਿੱਲੀ—ਰਾਤ ਵੇਲੇ ਜ਼ਿਆਦਾ ਕਿਰਾਇਆ ਲੈਣ ਅਤੇ ਇਥੇ ਕਨਾਟ ਪਲੇਸ 'ਚ ਇਕ ਵਾਧੂ ਸਵਾਰੀ ਨੂੰ ਲਿਜਾਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ 26 ਸਾਲਾ ਇਕ ਆਟੋ ਚਾਲਕ ਦੀ ਯਾਤਰੀਆਂ ਨੇ ਕਥਿਤ ਤੌਰ 'ਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਜਾਮੀਆ ਨਿਵਾਸੀ ਜਹਾਂਗੀਰ ਆਲਮ ਦੇ ਰੂਪ 'ਚ ਕੀਤੀ ਗਈ ਹੈ। ਘਟਨਾ ਵੀਰਵਾਰ ਨੂੰ ਵਾਪਰੀ। ਪੁਲਸ ਨੇ ਦੱਸਿਆ ਕਿ ਐਤਵਾਰ ਰਾਤ ਕਰੀਬ ਸਾਢੇ 11 ਵਜੇ ਗਸ਼ਤ ਕਰ ਰਹੀ ਪੁਲਸ ਦੀ ਇਕ ਟੀਮ ਨੇ ਕੇ. ਜੀ. ਮਾਰਗ 'ਤੇ ਇਕ ਰੈਸਟੋਰੈਂਟ ਦੇ ਕੋਲ ਜ਼ਖਮੀ ਆਲਮ ਨੂੰ ਪਿਆ ਹੋਇਆ ਦੇਖਿਆ, ਜਿਸ ਨੂੰ ਪੁਲਸ ਨੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਭਰਤੀ ਕਰਵਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਆਟੋ ਚਾਲਕ ਨੂੰ ਚਾਕੂ ਮਾਰਨ ਵਾਲੇ ਇਕ ਵਿਅਕਤੀ ਨੂੰ ਲੋਕਾਂ ਨੇ ਬਲਵੰਤ ਰਾਏ ਮਹਿਤਾ ਲੇਨ 'ਚ ਫੜ ਲਿਆ। ਉਸ ਦੇ ਕੋਲੋਂ ਖੂਨ ਨਾਲ ਲਿਬੜਿਆ ਇਕ ਚਾਕੂ ਵੀ ਬਰਾਮਦ ਕੀਤਾ ਗਿਆ ਹੈ। ਇਸ ਸਬੰਧ ਵਿਚ ਦੱਖਣਪੁਰੀ 'ਚ ਰਹਿਣ ਵਾਲੇ ਦੋ ਹੋਰ ਦੋਸ਼ੀਆਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਮੁਤਾਬਕ ਦੋਸ਼ੀ ਨਾਬਾਲਗ ਹਨ, ਜਿਨ੍ਹਾਂ ਦੀ ਉਮਰ ਦਾ ਪਤਾ ਕੀਤਾ ਜਾ ਰਿਹਾ ਹੈ।