ਪੂਰਬੀ ਲੱਦਾਖ ''ਚ ਵਿਵਾਦ ਸੁਲਝਾਉਣ ਲਈ ਭਾਰਤ, ਚੀਨ ਵਿਚਾਲੇ 15ਵੇਂ ਦੌਰ ਦੀ ਗੱਲਬਾਤ

Friday, Mar 11, 2022 - 02:20 PM (IST)

ਪੂਰਬੀ ਲੱਦਾਖ ''ਚ ਵਿਵਾਦ ਸੁਲਝਾਉਣ ਲਈ ਭਾਰਤ, ਚੀਨ ਵਿਚਾਲੇ 15ਵੇਂ ਦੌਰ ਦੀ ਗੱਲਬਾਤ

ਨਵੀਂ ਦਿੱਲੀ (ਭਾਸ਼ਾ)- ਭਾਰਤ ਅਤੇ ਚੀਨ ਸ਼ੁੱਕਰਵਾਰ ਨੂੰ ਪੂਰਬੀ ਲੱਦਾਖ 'ਚ ਟਕਰਾਅ ਦੇ ਕੁਝ ਸਥਾਨਾਂ 'ਤੇ 22 ਮਹੀਨੇ ਲੰਬੇ ਗਤੀਰੋਧ ਨੂੰ ਹੱਲ ਕਰਨ ਲਈ 15ਵੇਂ ਦੌਰ ਦੀ ਉੱਚ ਪੱਧਰੀ ਫ਼ੌਜ ਵਾਰਤਾ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਕੋਰ-ਕਮਾਂਡਰ ਪੱਧਰ ਦੀ ਗੱਲਬਾਤ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਭਾਰਤੀ ਹਿੱਸੇ 'ਚ ਚੁਸ਼ੁਲ-ਮੋਲਦੋ 'ਬਾਰਡਰ ਪੁਆਇੰਟ' 'ਤੇ ਸਵੇਰੇ 10 ਵਜੇ ਸ਼ੁਰੂ ਹੋਣੀ ਸੀ। ਭਾਰਤ ਅਤੇ ਚੀਨ ਦਰਮਿਆਨ 14ਵੇਂ ਦੌਰ ਦੀ ਗੱਲਬਾਤ 12 ਜਨਵਰੀ ਨੂੰ ਹੋਈ ਸੀ ਅਤੇ ਟਕਰਾਅ ਵਾਲੇ ਬਾਕੀ ਸਥਾਨਾਂ 'ਤੇ ਗਤੀਰੋਧ ਹੱਲ ਕਰਨ 'ਚ ਕੋਈ ਮਹੱਤਵਪੂਰਨ ਪ੍ਰਗਤੀ ਨਹੀਂ ਹੋਈ ਸੀ।

ਇਹ ਵੀ ਪੜ੍ਹੋ : ਜਨਤਾ ਦਾ ਫ਼ੈਸਲਾ ਸਭ ਤੋਂ ਮਹੱਤਵਪੂਰਨ, ਉਮੀਦ ਹੈ ਕਿ ਸਰਕਾਰ ਕਿਸਾਨਾਂ ਲਈ ਕੰਮ ਕਰੇਗੀ : ਰਾਕੇਸ਼ ਟਿਕੈਤ

ਗੱਲਬਾਤ ਦੌਰਾਨ ਹੌਟ ਸਪਰਿੰਗਜ਼ (ਪੈਟਰੋਲਿੰਗ ਪੁਆਇੰਟ-15) ਖੇਤਰਾਂ 'ਚ ਫ਼ੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਗੱਲਬਾਤ 'ਚ ਭਾਰਤੀ ਵਫ਼ਦ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਦੇ ਨਵੇਂ ਚੁਣੇ ਕਮਾਂਡਰ ਲੈਫਟੀਨੈਂਡ ਜਨਰਲ ਅਨਿੰਘ ਸੇਨਗੁਪਤਾ ਕਰ ਰਹੇ ਹਨ। ਭਾਰਤੀ ਪੱਖ ਤੋਂ 'ਦੇਪਸਾਂਗ ਬਲਜ' ਅਤੇ ਡੇਮਚੌਕ 'ਚ ਮੁੱਦਿਆਂ ਨੂੰ ਹੱਲ ਕਰਨ ਸਮੇਤ ਟਕਰਾਅ ਵਾਲੇ ਬਾਕੀ ਸਥਾਨਾਂ 'ਤੇ ਜਲਦ ਤੋਂ ਜਲਦ ਫ਼ੌਜ ਨੂੰ ਹਟਾਉਣ 'ਤੇ ਜ਼ੋਰ ਦਿੱਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News