ਨਵੇਂ ਸਾਲ ਤੋਂ ਹੁਣ ਟਰੇਨ ''ਚ ਮਿਲੇਗੀ ਡਿਸਪੋਜੇਬਲ ਬੈੱਡਰੋਲ ਕਿੱਟ
Thursday, Dec 31, 2020 - 11:39 PM (IST)
ਚੰਦੌਲੀ - ਇੱਕ ਪਾਸੇ ਕੋਰੋਨਾ ਤ੍ਰਾਸਦੀ ਨੇ 2020 ਵਿੱਚ ਰੇਲ ਯਾਤਰੀਆਂ ਦੇ ਸਫਰ ਨੂੰ ਮੁਸ਼ਕਲ ਕਰ ਦਿੱਤਾ ਹੈ, ਪਰ ਨਵੇਂ ਸਾਲ ਵਿੱਚ ਰੇਲਵੇ ਆਪਣੇ ਮੁਸਾਫਰਾਂ ਲਈ ਇੱਕ ਨਵੀਂ ਪਹਿਲ ਸ਼ੁਰੂ ਕਰ ਰਿਹਾ ਹੈ, ਜਿਸਦੇ ਨਾਲ ਰੇਲ ਮੁਸਾਫਰਾਂ ਦਾ ਸਫਰ ਕਾਫ਼ੀ ਆਰਾਮਦਾਇਕ ਹੋ ਜਾਵੇਗਾ।
ਰੇਲਵੇ ਹੁਣ ਆਪਣੇ ਮੁਸਾਫਰਾਂ ਲਈ ਡਿਸਪੋਜੇਬਲ ਟ੍ਰੈਵਲ ਬੈੱਡਰੋਲ ਕਿੱਟ ਦੀ ਸਹੂਲਤ ਦੇਣ ਜਾ ਰਿਹਾ ਹੈ। ਹਾਲਾਂਕਿ ਇਸ ਦੇ ਲਈ ਮੁਸਾਫਰਾਂ ਨੂੰ ਪੈਸੇ ਵੀ ਦੇਣੇ ਪੈਣਗੇ ਪਰ ਰੇਲਵੇ ਨੇ ਜਿਸ ਤਰ੍ਹਾਂ ਦਾ ਇਹ ਕਿੱਟ ਤਿਆਰ ਕਰਾਇਆ ਹੈ। ਉਹ ਮੁਸਾਫਰਾਂ ਦੀ ਸਹੂਲਤ ਨੂੰ ਅਤੇ ਜ਼ਰੂਰਤਾਂ ਨੂੰ ਵੇਖਦੇ ਹੋਏ ਕਾਫ਼ੀ ਸਸਤਾ ਹੈ।
ਇਹ ਵੀ ਪੜ੍ਹੋ- ਸੁਨੀਤ ਸ਼ਰਮਾ ਨੂੰ ਬਣਾਇਆ ਗਿਆ ਰੇਲਵੇ ਬੋਰਡ ਦਾ ਨਵਾਂ ਚੇਅਰਮੈਨ ਅਤੇ ਸੀ.ਈ.ਓ.
ਇਸ ਡਿਸਪੋਜੇਬਲ ਟ੍ਰੈਵਲ ਕਿੱਟ ਦੀ ਕੀਮਤ ₹275 ਰੱਖੀ ਗਈ ਹੈ ਜਿਸ ਵਿੱਚ ਇੱਕ ਕੰਬਲ, ਦੋ ਪੀਸ ਡਿਸਪੋਜੇਬਲ ਬੈੱਡਸ਼ੀਟ, ਇੱਕ ਪਿਲੋ, ਇੱਕ ਹੈੱਡ ਕਵਰ, ਇੱਕ ਜੋੜੀ ਹੈਂਡ ਗਲਬਸ, ਇੱਕ ਮਾਸਕ, ਪੇਪਰ ਸੋਪ ਅਤੇ ਸੈਨੇਟਾਈਜ਼ਰ ਸ਼ਾਮਲ ਹੈ। ਡੀ.ਡੀ.ਯੂ. ਰੇਲ ਮੰਡਲ ਦੇ ਅਧਿਕਾਰੀਆਂ ਦੇ ਅਨੁਸਾਰ ਇਸ ਸਹੂਲਤ ਦੀ ਸ਼ੁਰੂਆਤ ਨਵੇਂ ਸਾਲ ਦੇ ਜਨਵਰੀ ਮਹੀਨੇ ਵਿੱਚ ਮੰਡਲ ਦੇ ਚਾਰ ਵੱਡੇ ਸਟੇਸ਼ਨਾਂ ਦੀਨ ਦਿਆਲ ਉਪਾਧਿਆਏ ਜੰਕਸ਼ਨ, ਸਾਸਾਰਾਮ, ਦਿਹਲੀ ਆਨ ਸੋਨ ਅਤੇ ਗਯਾ ਤੋਂ ਕੀਤੀ ਜਾਵੇਗੀ।
ਕੋਰੋਨਾ ਕਾਲ ਵਿੱਚ ਟ੍ਰੇਨ ਦੇ ਏ.ਸੀ. ਡਿੱਬਿਆਂ ਤੋਂ ਪਰਦੇ ਹਟਾ ਲਏ ਗਏ ਸਨ। ਉਸ ਦੇ ਤੁਰੰਤ ਬਾਅਦ ਏ.ਸੀ. ਕਲਾਸ ਦੇ ਮੁਸਾਫਰਾਂ ਨੂੰ ਟ੍ਰੇਨ ਵਿੱਚ ਮਿਲਣ ਵਾਲੇ ਬੈੱਡਰੋਲ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ। ਜਿਸਦੇ ਚੱਲਦੇ ਮੁਸਾਫਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਣ ਲੱਗੀ। ਟ੍ਰੇਨ ਵਿੱਚ ਬੈੱਡਰੋਲ ਦੀ ਸਹੂਲਤ ਬੰਦ ਕੀਤੇ ਜਾਣ ਕਾਰਨ ਮੁਸਾਫਰਾਂ ਨੂੰ ਖੁਦ ਕੰਬਲ ਆਦਿ ਲੈ ਕੇ ਜਾਣਾ ਪੈਂਦਾ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।