ਦਿਵਿਆਂਗ ਨੌਜਵਾਨ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ, ਫਿਰ ਛੱਡ ਦਿੱਤਾ ਪਿਟਬੁਲ

Wednesday, Sep 18, 2024 - 03:53 PM (IST)

ਬਾਗਪਤ ਨਿਊਜ਼ : ਜ਼ਿਲ੍ਹੇ ਦੇ ਖੇਕੜਾ ਕਸਬੇ ਵਿੱਚ ਕੁਝ ਵਿਅਕਤੀਆਂ ਨੇ ਇੱਕ ਦਿਵਿਆਂਗ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਉਕਤ ਨੌਜਵਾਨ ਨੂੰ ਪਿਟਬੁਲ ਨਸਲ ਦੇ ਕੁੱਤੇ ਤੋਂ ਕਟਵਾ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲਸ ਨੇ ਜ਼ਖ਼ਮੀ ਦਿਵਿਆਂਗ ਵਿਅਕਤੀ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾ ਦਿੱਤਾ। ਪੁਲਸ ਨੇ ਇਸ ਘਟਨਾ ਦੀ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ ਕਰ ਲਿਆ ਅਤੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਦੱਸ ਦੇਈਏ ਕਿ ਦੋਸ਼ ਲੱਗਾ ਹੈ ਕਿ ਗੁਆਂਢ ਦੇ ਦੋ ਲੋਕਾਂ ਨੇ ਦਿਵਿਆਂਗ ਨੌਜਵਾਨ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਿਰ ਉਸ ਦੇ ਪਿੱਛੇ ਪਿਟਬੁਲ ਛੱਡ ਦਿੱਤਾ। 

ਇਹ ਵੀ ਪੜ੍ਹੋ 20 ਸਤੰਬਰ ਨੂੰ ਸਿਰਫ਼ 99 ਰੁਪਏ 'ਚ ਦੇਖੋ Movie, ਇੰਝ ਬੁੱਕ ਕਰੋ ਟਿਕਟ

ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਖੇਕੜਾ ਦੇ ਪੁਲਸ ਅਧਿਕਾਰੀ ਪ੍ਰੀਤਾ ਨੇ ਦੱਸਿਆ ਕਿ ਖੇਕੜਾ ਥਾਣੇ ਵਿੱਚ ਦਿਵਿਆਂਗ ਨੌਜਵਾਨ ਅਨਿਲ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੋਮਵਾਰ ਸ਼ਾਮ ਨੂੰ ਉਸ ਦੇ ਗੁਆਂਢ ਵਿਚ ਰਹਿੰਦੇ ਸਤੀਸ਼ ਅਤੇ ਅਨੁਜ ਨੇ ਉਸ ਦੇ ਪਿੱਛੇ ਆਪਣਾ ਪਾਲਤੂ ਕੁੱਤਾ ਛੱਡ ਦਿੱਤਾ। ਕੁੱਤੇ ਨੇ ਉਸ ਨੂੰ ਵੱਢ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਖੇਕੜਾ ਪੁਲਸ ਨੇ ਬੁੱਧਵਾਰ ਨੂੰ ਇਸ ਮਾਮਲੇ 'ਚ ਦੋਸ਼ੀ ਸਤੀਸ਼ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਦੂਜੇ ਮੁਲਜ਼ਮ ਦੀ ਭਾਲ ਕਰ ਰਹੀ ਹੈ। ਜ਼ਖ਼ਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਨਿਲ ਦੀ ਗ਼ਲਤੀ ਸਿਰਫ਼ ਇੰਨੀ ਸੀ ਕਿ ਉਸ ਨੇ ਸੋਮਵਾਰ ਦੇਰ ਸ਼ਾਮ ਸ਼ਰਾਬ ਪੀ ਕੇ ਮੁਹੱਲੇ ਵਿੱਚ ਮੁਲਜ਼ਮਾਂ ਵੱਲੋਂ ਕੀਤੀ ਬਦਸਲੂਕੀ ਦਾ ਵਿਰੋਧ ਕੀਤਾ।

ਇਹ ਵੀ ਪੜ੍ਹੋ ਹੁਣ ਘਰ ਬੈਠੇ ਆਸਾਨੀ ਨਾਲ ਬਣੇਗਾ ਰਾਸ਼ਨ ਕਾਰਡ, ਇਸ ਐਪ ਰਾਹੀਂ ਕਰੋ ਅਪਲਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News