ਖਾਤੇ ''ਚ ਆਇਆ 1 ਲੱਖ ਕਰੋੜ, ਫ਼ਿਰ ਵੀ ਖ਼ਾਲੀ ਹੱਥ ਰਹਿ ਗਿਆ ਨੌਜਵਾਨ ! ਜਾਣੋ ਬੈਂਕ ਨੇ ਕੀ ਦਿੱਤਾ ਜਵਾਬ

Saturday, Oct 31, 2026 - 03:15 PM (IST)

ਖਾਤੇ ''ਚ ਆਇਆ 1 ਲੱਖ ਕਰੋੜ, ਫ਼ਿਰ ਵੀ ਖ਼ਾਲੀ ਹੱਥ ਰਹਿ ਗਿਆ ਨੌਜਵਾਨ ! ਜਾਣੋ ਬੈਂਕ ਨੇ ਕੀ ਦਿੱਤਾ ਜਵਾਬ

ਸੀਕਰ (ਏਜੰਸੀ)- ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਮੈਡੀਕਲ ਸਟੋਰ 'ਚ ਕੰਮ ਕਰਨ ਵਾਲਾ ਇਕ ਨੌਜਵਾਨ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਉਸ ਨੂੰ ਉਸਦੇ ਬੈਂਕ ਤੋਂ ਮੈਸੇਜ ਆਇਆ ਕਿ ਉਸ ਦੇ ਖਾਤੇ 'ਚ 1 ਲੱਖ ਕਰੋੜ ਰੁਪਏ 'ਬਲਾਕ' ਕਰ ਦਿੱਤੇ ਗਏ ਹਨ। ਪੁਲਸ ਨੇ ਦੱਸਿਆ ਕਿ ਬਾਅਦ 'ਚ ਪਤਾ ਲੱਗਾ ਕਿ ਇਹ ਮੈਸੇਜ ਇਕ ਤਕਨੀਕੀ ਖਰਾਬੀ ਕਾਰਨ ਆਇਆ ਸੀ ਅਤੇ ਅਸਲ 'ਚ ਉਸ ਦੇ ਖਾਤੇ 'ਚ ਇੰਨੀ ਵੱਡੀ ਰਕਮ ਨਹੀਂ ਆਈ।

ਸੀਕਰ ਸਾਈਬਰ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਦੀਨਦਿਆਲ ਨੇ ਦੱਸਿਆ ਕਿ ਸਮੀਰ ਖਾਨ ਕੋਤਵਾਲੀ ਥਾਣਾ ਖੇਤਰ 'ਚ ਬੱਸ ਸਟੈਂਡ ਦੇ ਨੇੜੇ ਇਕ ਮੈਡੀਕਲ ਸਟੋਰ 'ਚ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਬੁੱਧਵਾਰ ਨੂੰ ਸਮੀਰ ਨੂੰ ਇਕ ਮੈਸੇਜ ਆਇਆ, ਜਿਸ 'ਚ ਕਿਹਾ ਗਿਆ ਸੀ ਕਿ ਉਸ ਦੇ ਬੈਂਕ ਖਾਤੇ 'ਚ 1 ਲੱਖ ਕਰੋੜ ਰੁਪਏ 'ਬਲਾਕ' ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿਹਾ ਕਿ ਸਮੀਰ ਦੇ ਖਾਤੇ 'ਚ ਪਹਿਲਾਂ ਤੋਂ ਜਮ੍ਹਾਂ 55,000 ਰੁਪਏ ਨੂੰ ਵੀ ਹੋਲਡ (ਰੋਕ) ਕਰ ਦਿੱਤਾ ਗਿਆ ਸੀ।

ਪੁਲਸ ਨੇ ਕਿਹਾ ਕਿ ਖਾਤਾਧਾਰਕ ਸਮੀਰ ਖਾਨ ਨੇ ਘਬਰਾ ਕੇ ਇਸ ਬਾਰੇ ਮੈਡੀਕਲ ਸਟੋਰ ਦੇ ਮਾਲਕ ਧੀਰਜ ਮਟੋਲੀਆ ਨੂੰ ਦੱਸਿਆ ਅਤੇ ਫਿਰ ਦੋਵੇਂ ਸਾਈਬਰ ਥਾਣੇ ਗਏ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਪੁਸ਼ਟੀ ਕੀਤੀ ਕਿ ਮੈਸੇਜ ਤਕਨੀਕੀ ਖਰਾਬੀ ਕਾਰਨ ਆਇਆ ਸੀ। ਫਿਰ ਖਾਨ ਨੇ ਆਪਣੇ ਬੈਂਕ ਨਾਲ ਸੰਪਰਕ ਕੀਤਾ, ਜਿੱਥੇ ਉਨ੍ਹਾਂ ਨੇ ਵੀ ਗਲਤੀ ਦੀ ਪੁਸ਼ਟੀ ਕੀਤੀ। ਪੁਲਸ ਸਬ-ਇੰਸਪੈਕਟਰ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ 55,000 ਰੁਪਏ 'ਤੇ ਲੱਗੀ ਰੋਕ ਬਾਅਦ 'ਚ ਹਟਾ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News