ਪੁਲਸ ਭਟਕੇ ਹੋਏ ਨੌਜਵਾਨਾਂ ਦੀ ਮੁੱਖ ਧਾਰਾ ''ਚ ਪਰਤਣ ''ਚ ਕਰੇਗੀ ਮਦਦ : ਦਿਲਬਾਗ
Thursday, Jun 11, 2020 - 02:54 PM (IST)
ਸ਼੍ਰੀਨਗਰ (ਵਾਰਤਾ)— ਜੰਮੂ-ਕਸ਼ਮੀਰ ਦੇ ਡੀ. ਜੀ. ਪੀ. ਦਿਲਬਾਗ ਸਿੰਘ ਨੇ ਕਿਹਾ ਹੈ ਕਿ ਜੋ ਨੌਜਵਾਨ ਵੱਖ-ਵੱਖ ਤਰ੍ਹਾਂ ਦੇ ਦਬਾਅ ਕਾਰਨ ਰਾਹ ਤੋਂ ਭਟਕ ਗਏ ਹਨ, ਪੁਲਸ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਪਰਤਣ ਅਤੇ ਫਿਰ ਤੋਂ ਸ਼ਾਂਤੀਪੂਰਨ ਤੇ ਆਮ ਜ਼ਿੰਦਗੀ ਜਿਊਣ ਵਿਚ ਮਦਦ ਕਰੇਗੀ। ਸਿੰਘ ਨੇ ਇਹ ਗੱਲਾਂ ਹਾਲ ਹੀ 'ਚ ਅੱਤਵਾਦ ਦਾ ਰਾਹ ਛੱਡ ਕੇ ਸਮਾਜ ਦੀ ਮੁੱਖ ਧਾਰਾ 'ਚ ਪਰਤੇ ਇਕ ਨੌਜਵਾਨ ਨੂੰ ਵਧਾਈ ਦਿੰਦੇ ਹੋਏ ਆਖੀ।
ਉਨ੍ਹਾਂ ਨੇ ਉਮੀਦ ਜਤਾਈ ਕਿ ਅੱਤਵਾਦ ਦਾ ਰਾਹ ਅਪਣਾਉਣ ਵਾਲੇ ਹੋਰ ਨੌਜਵਾਨ ਵੀ ਆਪਣੇ ਪਰਿਵਾਰਾਂ ਦੀ ਅਪੀਲ ਸੁਣਨਗੇ ਅਤੇ ਵਾਪਸ ਪਰਤਣਗੇ। ਉਨ੍ਹਾਂ ਨੇ ਹਾਲ ਹੀ 'ਚ ਅੱਤਵਾਦੀਆਂ ਵਲੋਂ ਤਿੰਨ ਨਾਗਰਿਕਾਂ ਦੇ ਕਤਲ ਕੀਤੇ ਜਾਣ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੂੰ ਗ੍ਰਿ੍ਰਫਤਾਰ ਕਰ ਕੇ ਪੰਡਤਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਇਕ ਪੁਲਸ ਬੁਲਾਰੇ ਨੇ ਦੇਰ ਰਾਤ ਦੱਸਿਆ ਕਿ ਸਿੰਘ ਨੇ ਇਹ ਗੱਲਾਂ ਬੁੱਧਵਾਰ ਨੂੰ ਪੁਲਸ ਛਾਉਣੀ ਇਮਾਰਤ ਸ਼ੇਰਗੜ੍ਹੀ 'ਚ ਮੇਸ ਕਮ ਬੈਰਕ ਬਲਾਗ ਅਤੇ ਸ੍ਰੀ ਅਮਰਨਾਥ ਯਾਤਰਾ ਅਤੇ ਹੋਰ ਜ਼ਰੂਰਤਾਂ ਲਈ ਤਾਇਨਾਤ ਕੀਤੇ ਜਾਣ ਵਾਲੇ ਸੁਰੱਖਿਆ ਦਸਤਿਆਂ ਲਈ ਕਸ਼ਮੀਰ ਪੁਲਸ ਸੁਰੱਖਿਆ ਕੈਂਪ ਦੇ ਉਦਘਾਟਨ ਮੌਕੇ 'ਤੇ ਆਖੀਆਂ।