ਸ਼੍ਰੀਨਗਰ ਪੁੱਜੇ 16 ਦੇਸ਼ਾਂ ਦੇ ਡਿਪਲੋਮੈਟ, ਕਸ਼ਮੀਰ ਦੀ ਸਥਿਤੀ ਦਾ ਲੈਣਗੇ ਜਾਇਜ਼ਾ

Thursday, Jan 09, 2020 - 12:41 PM (IST)

ਸ਼੍ਰੀਨਗਰ ਪੁੱਜੇ 16 ਦੇਸ਼ਾਂ ਦੇ ਡਿਪਲੋਮੈਟ, ਕਸ਼ਮੀਰ ਦੀ ਸਥਿਤੀ ਦਾ ਲੈਣਗੇ ਜਾਇਜ਼ਾ

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਭਾਰਤ 'ਚ ਅਮਰੀਕਾ ਦੇ ਰਾਜਦੂਤ ਕੈਨੇਥ ਆਈ ਜਸਟਰ ਸਮੇਤ 16 ਦੇਸ਼ਾਂ ਦੇ ਡਿਪਲੋਮੈਟ ਮੌਜੂਦਾ ਸਥਿਤੀ ਦਾ ਜਾਇਜ਼ਾ ਕਰਨ ਵੀਰਵਾਰ ਭਾਵ ਅੱਜ ਸ਼੍ਰੀਨਗਰ ਪੁੱਜ ਗਏ ਹਨ। ਡਿਪਲੋਮੈਟ ਵਿਸ਼ੇਸ਼ ਜਹਾਜ਼ 'ਚ ਸ਼੍ਰੀਨਗਰ ਦੇ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਨਵੇਂ ਗਠਿਤ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। 

ਡਿਪਲੋਮੈਟ ਅੱਜ ਦਿਨ ਵਿਚ ਨਵੇਂ ਗਠਿਤ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਦ ਰੁੱਤ ਰਾਜਧਾਨੀ ਜੰਮੂ ਜਾਣਗੇ ਅਤੇ ਰਾਤ ਵਿਚ ਹੀ ਉੱਥੇ ਠਹਿਰਣਗੇ। ਉਨ੍ਹਾਂ ਨੇ ਦੱਸਿਆ ਕਿ ਇਹ ਡਿਪਲੋਮੈਟ ਉੱਪ ਰਾਜਪਾਲ ਜੀ. ਸੀ. ਮੁਰਮੂ  ਅਤੇ ਨਾਗਰਿਕ ਸਮੂਹ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਡਿਪਲੋਮੈਟਾਂ ਦੇ ਇਸ ਵਫਦ 'ਚ ਅਮਰੀਕਾ ਤੋਂ ਇਲਾਵਾ ਬੰਗਲਾਦੇਸ਼, ਵੀਅਤਨਾਮ, ਨਾਰਵੇ, ਮਾਲਦੀਪ, ਦੱਖਣੀ ਕੋਰੀਆ, ਮੋਰੱਕੋ ਅਤੇ ਨਾਈਜੀਰੀਆ ਦੇ ਡਿਪਲੋਮੈਟ ਸ਼ਾਮਲ ਹਨ।


author

Tanu

Content Editor

Related News