JNU ਹਿੰਸਾ ਲਈ RSS ਦੀ ਵਿਚਾਰਧਾਰਾ ਜ਼ਿੰਮੇਵਾਰ :ਦਿੱਗਵਿਜੇ ਸਿੰਘ

01/08/2020 6:42:14 PM

ਨਵੀਂ ਦਿੱਲੀ — ਕਾਂਗਰਸ ਦੇ ਉੱਚੇ ਨੇਤਾ ਦਿੱਗਵਿਜੇ ਸਿੰਘ ਜਦੋਂ ਕੁਝ ਬੋਲਦੇ ਹਨ ਤਾਂ ਵਿਵਾਦਾਂ ਨੂੰ ਸੱਦਾ ਦਿੰਦੇ ਹਨ। ਜੇ.ਐੱਨ.ਯੂ. ਕੈਂਪਸ 'ਚ ਹਾਲ ਹੀ 'ਚ ਹੋਈ ਹਿੰਸਾ ਲਈ ਕੌਣ ਜਿੰਮੇਵਾਰ ਹੈ ਇਸ ਦੀ ਜਾਂਚ ਚੱਲ ਰਹੀ ਹੈ ਪਰ ਉਹ ਨਤੀਜੇ 'ਤੇ ਪਹੁੰਚੇ ਅਤੇ ਕਿਹਾ ਕਿ ਆਰ.ਐੱਸ.ਐੱਸ ਸਕੂਲ ਦੀ ਵਿਚਾਰਧਾਰਾ 'ਚ ਨਫਤਰ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਅਤੇ ਉਸ ਦਾ ਅਸਰ ਤੁਸੀਂ ਦੇਖ ਰਹੇ ਹੋ। ਉਨ੍ਹਾਂ ਦੇ ਇਸ ਬਿਆਨ ਦੀ ਬੀਜੇਪੀ ਵੱਲੋਂ ਸਖਤ ਨਿੰਦਾ ਕੀਤੀ ਗਈ।
ਦਿੱਗਵਿਜੇ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਆਪਣੇ ਏਜੰਡੇ ਨੂੰ ਲਾਗੂ ਕਰਨਾ ਚਾਹੁੰਦਾ ਸੀ ਮੌਜੂਦਾ ਸਰਕਾਰ ਉਸੇ ਰਾਸਤੇ ਅੱਗੇ ਵਧ ਰਹੀ ਹੈ। ਸਮਾਜ 'ਚ ਨਫਰਤ ਦਾ ਭਾਵ ਭਰਿਆ ਜਾ ਰਿਹਾ ਹੈ। ਯੂਨੀਵਰਸਿਟੀ ਨੂੰ ਰਾਜਨੀਤੀ ਦੇ ਅਖਾੜੇ 'ਚ ਬਦਲਿਆ ਜਾ ਰਿਹਾ ਹੈ। ਜਿਸ ਦਾ ਅਸਰ ਅਸੀਂ ਦੇਖ ਰਹੇ ਹਾਂ। ਸਭ ਤੋਂ ਵੱਡੀ ਗੱਲ ਹੈ ਕਿ ਜੋ ਲੋਗ ਇਸ ਸਰਕਾਰ ਖਿਲਾਫ ਆਵਾਜ਼ ਚੁੱਕ ਰਹੇ ਹਨ ਉਨ੍ਹਾਂ ਨੂੰ ਖਾਸ ਚਸ਼ਮੇ ਨਾਲ ਦੇਖਿਆ ਜਾ ਰਿਹਾ ਹੈ। ਸੰਧ ਦੀ ਸੋਚ ਇਹ ਹੈ ਕਿ ਉਹ ਕਹਿੰਦੇ ਕੁਝ ਹੋਰ ਹਨ ਅਤੇ ਜ਼ਮੀਨ 'ਤੇ ਉਲਟਾ ਕੰਮ ਕਰਦੇ ਹਨ।
ਦਿੱਗਵਿਜੇ ਦੇ ਇਸ ਬਿਆਨ 'ਤੇ ਬੀਜੇਪੀ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਆਨਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਨਹੀਂ ਹੈ। ਉਹ ਅਜਿਹੇ ਸ਼ਖਸ ਹਨ ਜੋ ਸਿਰਫ ਚਰਚਾ 'ਚ ਬਣੇ ਰਹਿਣ ਲਈ ਵਿਵਾਦਿਤ ਬਿਆਨ ਦਿੰਦੇ ਹਨ, ਦਿੱਗਵਿਜੇ ਸਿੰਘ ਨੂੰ ਲੱਗਦਾ ਹੈ ਕਿ ਬੀਜੇਪੀ ਅਤੇ ਆਰ.ਐੱਸ.ਐੱਸ. ਨੂੰ ਗਾਲੀ ਦੇ ਕੇ ਉਹ ਆਪਣੇ ਆਪ ਨੂੰ ਕਾਂਗਰਸ ਲਈ ਲਾਭਦਾਇਕ ਸਾਬਤ ਕਰ ਸਕਦੇ ਹਨ।


Inder Prajapati

Content Editor

Related News