ਦਿਗਵਿਜੇ ਦਾ ਵੱਡਾ ਦਾਅਵਾ, ਕਾਂਗਰਸ ਮਾਡਲ ਹੀ ਦੇਸ਼ ਨੂੰ ਲੈ ਕੇ ਜਾ ਸਕਦੈ ਅੱਗੇ

04/07/2022 12:34:21 PM

ਨਵੀਂ ਦਿੱਲੀ– ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਸਾਂਸਦ ਦਿਗਵਿਜੇ ਸਿੰਘ ਨੇ ਵੀਰਵਾਰ ਨੂੰ ਦਾਅਵਾ ਕਰਦੇ ਹੋਏ ਕਿਹਾ ਕਿ ਕਾਂਗਰਸ ਮਾਡਲ ਯਾਨੀ ਕਿ ਗਾਂਧੀ ਨਹਿਰੂ ਵਿਚਾਰਧਾਰਾ ਹੀ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲੈ ਕੇ ਜਾ ਸਕਦੀ ਹੈ। ਸਾਬਕਾ ਮੁੱਖ ਮੰਤਰੀ ਨੇ ਟਵੀਟ ਕਰਕੇ ਲਿਖਿਆ, ‘ਧੰਨਵਾਦ ਮੋਦੀ ਜੀ, ਜੈਸ਼ੰਕਰ ਜੀ, ਜੋ ਤੁਸੀਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਗੈਰ-ਗਠਜੋੜ ਵਾਲੀ ਵਿਦੇਸ਼ ਨੀਤੀ ਨੂੰ ਅਪਣਾਇਆ, ਜਿਸਦਾ ਸਦਾ ਭਾਰਤੀ ਜਨਸੰਘ ਨੇ ਵਿਰੋਧ ਕੀਤਾ ਸੀ। ਭਾਜਪਾ ਚਾਹੇ ਨਾ ਚਾਹੇ, ਅੰਤ ’ਚ ਉਸਨੂੰ ਦੇਸ਼ ਹਿੱਤ ’ਚ ਸਾਰੀਆਂ ਕਾਂਗਰਸ ਨੀਤੀਆਂ ਨੂੰ ਅਪਣਾਉਣਾ ਪਵੇਗਾ, ਜਿਨ੍ਹਾਂ ਦਾ ਉਹ ਵਿਰੋਧ ਕਰਦੇ ਰਹੇ ਹਨ।’ 

ਸਿੰਘ ਨੇ ਇਸੇ ਨਾਲ ਜੁੜੇ ਇਕ ਹੋਰ ਟਵੀਟ ’ਚ ਕਿਹਾ, ‘ਚਾਹੇ ਜੀ.ਐੱਸ.ਟੀ. ਹੋਵੇ, ਚਾਹੇ ਮਨਰੇਗਾ, ਮੋਦੀ ਜੀ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਦੇ ਰਹੇ ਪਰ ਹੁਣ ਉਨ੍ਹਾਂ ਦਾ ਕ੍ਰੈਡਿਟ ਲੈ ਰਹੇ ਹਨ। ਮੋਦੀ ਜੀ ਕਾਂਗਰ ਮਾਡਲ ਯਾਨੀ ਕਿ ਗਾਂਧੀ ਨਹਿਰੂ ਵਿਚਾਰਧਾਰਾ ਹੀ ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲੈ ਕੇ ਜਾ ਸਕਦੀ ਹੈ। ਪ੍ਰੇਮ ਪਿਆਰ ਹੀ ਸਨਾਤਕ ਹਿੰਦੂ ਧਰਮ ਹੈ ਨਾ ਕਿ ‘ਹਿੰਦੂਵਾਦ’।’


Rakesh

Content Editor

Related News