ਮੈਂ ਹਿੰਦੂ ਅੱਤਵਾਦ ਨਹੀਂ ਸੰਘੀ ਅੱਤਵਾਦ ਦੀ ਗੱਲ ਕਹੀ: ਦਿਗਵਿਜੈ
Friday, Jun 15, 2018 - 04:32 PM (IST)

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਕਿਹਾ ਹੈ ਕਿ ਮੈਂ ਹਿੰਦੂ ਅੱਤਵਾਦ ਨਹੀਂ ਸਗੋਂ ਸੰਘੀ ਅੱਤਵਾਦ ਦੀ ਗੱਲ ਕਹੀ ਹੈ, ਉਨ੍ਹਾਂ ਨੇ ਕਿਹਾ ਕਿ ਮੈਂ ਕਈ ਮਾਮਲੇ ਚੁੱਕੇ ਹਨ, ਜਿਨ੍ਹਾਂ 'ਚ ਸਜ਼ਾ ਵੀ ਹੋਈ ਹੈ। ਹਿੰਦੂ ਸ਼ਬਦ ਦਾ ਜ਼ਿਕਰ ਵੇਦਾਂ ਅਤੇ ਪੁਰਾਣਾਂ 'ਚ ਵੀ ਨਹੀਂ ਹੈ।
ਜਾਣਕਾਰੀ ਮੁਤਾਬਕ ਪੂਰੇ ਪ੍ਰਦੇਸ਼ 'ਚ ਏਕਤਾ ਯਾਤਰਾ 'ਤੇ ਨਿਕਲੇ ਦਿਗਵਿਜੈ ਸਿੰਘ ਨੇ ਸਾਗਰ 'ਚ ਕਿਹਾ ਕਿ ਲੋਕ ਮੇਰੇ 'ਤੇ ਦੋਸ਼ ਲਗਾਉਂਦੇ ਹਨ ਕਿ ਮੈਂ ਮੁਸਲਿਮ ਹਾਂ ਅਤੇ ਹਿੰਦੂ ਵਿਰੋਧ ਹਾਂ, ਮੈਂ ਪੁੱਛਣਾ ਚਾਹੁੰਦਾ ਹੈ ਕਿ ਭਾਜਪਾ ਨੇਤਾ ਅਜਿਹਾ ਦੱਸ ਦਿਓ, ਜਿਸ ਨੇ ਨਰਮਦਾ, ਓਮਕਾਰੇਸ਼ਵਰ ਅਤੇ ਗੋਵਰਧਨ ਪਰਿਕਰਮਾ ਦੀ ਹੋਵੇ ਜਾਂ ਏਕਾਦਸ਼ੀ ਦਾ ਵਰਤ ਰੱਖਿਆ ਹੋਵੇ, ਉਨ੍ਹਾਂ ਨੇ ਕਿਹਾ ਕਿ ਮੈਂ ਜਿੰਨੀ ਧਾਰਮਿਕ ਯਾਤਰਾ ਕੀਤੀ ਅਤੇ ਹਿੰਦੂ ਧਰਮ ਪਾਲਨ ਕੀਤਾ ਉਨ੍ਹਾਂ ਦਾ ਬੀ. ਜੇ. ਪੀ. ਦੇ ਇਕ ਵੀ ਨੇਤਾ ਨੇ ਨਹੀਂ ਕੀਤਾ ਹੈ।