ਡਿਜੀਟਲ ਅਰੈਸਟ ! ਮਹਿਲਾ ਡਾਕਟਰ ਨਾਲ ਹੋ ਗਈ 3 ਕਰੋੜ ਦੀ ਠੱਗੀ

Saturday, Jun 28, 2025 - 04:39 PM (IST)

ਡਿਜੀਟਲ ਅਰੈਸਟ ! ਮਹਿਲਾ ਡਾਕਟਰ ਨਾਲ ਹੋ ਗਈ 3 ਕਰੋੜ ਦੀ ਠੱਗੀ

ਮੁੰਬਈ- ਮਹਾਰਾਸ਼ਟਰ ਦੇ ਮੁੰਬਈ 'ਚ ਸਾਈਬਰ ਅਪਰਾਧੀਆਂ ਨੇ ਮਨੀ ਲਾਂਡਰਿੰਗ ਘਪਲੇ 'ਚ ਸ਼ਮੂਲੀਅਤ ਦਾ ਦੋਸ਼ ਲਗਾ ਕੇ 70 ਸਾਲਾ ਇਕ ਡਾਕਟਰ ਨੂੰ 8 ਦਿਨਾਂ ਤੱਕ 'ਡਿਜੀਟਲ ਅਰੈਸਟ' 'ਚ ਰੱਖ ਕੇ ਉਸ ਤੋਂ 3 ਕਰੋੜ ਰੁਪਏ ਠੱਗ ਲਏ। ਪੁਲਸ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ, ਮਈ 'ਚ ਪੀੜਤਾ ਨੂੰ ਇਕ ਵਿਅਕਤੀ ਨੇ ਫੋਨ ਕੀਤਾ ਅਤੇ ਖ਼ੁਦ ਨੂੰ ਦੂਰਸੰਚਾਰ ਵਿਭਾਗ ਦਾ ਕਰਮਚਾਰੀ ਅਮਿਤ ਕੁਮਾਰ ਦੱਸਿਆ। ਉਨ੍ਹਾਂ ਦੱਸਿਆ ਕਿ ਧੋਖਾਧੜੀ ਨੂੰ ਅਪਰਾਧਕ ਗਤੀਵਿਧੀਆਂ 'ਚ ਇਸਤੇਮਾਲ ਲਈ ਉਸ ਦੀ ਨਿੱਜੀ ਜਾਣਕਾਰੀ ਨਾਲ ਇਕ ਸਿਮ ਕਾਰਡ ਖਰੀਦੇ ਜਾਣ ਦੀ ਗੱਲ ਕਹੀ। ਅਧਿਕਾਰੀ ਨੇ ਦੱਸਿਆ,''ਇਸ ਤੋਂ ਬਾਅਦ ਪੀੜਤਾ ਨੂੰ ਇਕ ਹੋਰ ਵਿਅਕਤੀ ਦਾ ਫੋਨ ਆਇਆ, ਜਿਸ ਨੇ ਖ਼ੁਦ ਨੂੰ ਅਪਰਾਧ ਸ਼ਾਖਾ ਦਾ ਅਧਿਕਾਰੀ ਸਮਾਧਾਨ ਪਵਾਰ ਦੱਸਿਆ। ਉਸ ਨੇ ਪੀੜਤਾ ਨੂੰ ਦੱਸਿਆ ਕਿ ਇਕ ਹਵਾਬਾਜ਼ੀ ਕੰਪਨੀ ਦੇ ਮਾਲਕ ਦੇ ਘਰ ਛਾਪੇਮਾਰੀ ਦੌਰਾਨ ਉਸ ਦੇ ਬੈਂਕ ਖਾਤੇ ਅਤੇ ਡੈਬਿਟ ਕਾਰਡ ਦਾ ਵੇਰਵਾ ਮਿਲਿਆ ਹੈ। ਹਵਾਬਾਜ਼ੀ ਕੰਪਨੀ ਦੇ ਮਾਲਕ ਨੂੰ ਮਨੀ ਲਾਂਡਰਿੰਗ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੌਜੂਦਾ ਸਮੇਂ ਉਹ ਮੈਡੀਕਲ ਆਧਾਰ 'ਤੇ ਬਾਹਰ  ਹੈ।''

ਇਹ ਵੀ ਪੜ੍ਹੋ : ਚਾਰਜਿੰਗ ਪੂਰੀ ਹੋਣ ਤੋਂ ਬਾਅਦ ਵੀ Plug On ਹੈ, ਤਾਂ ਕੀ ਚੱਲਦਾ ਰਹਿੰਦਾ ਹੈ ਬਿਜਲੀ ਦਾ ਮੀਟਰ?

 

ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਪੀੜਤਾ ਨੂੰ ਕਈ ਦਸਤਾਵੇਜ਼ ਭੇਜੇ ਅਤੇ ਦਾਅਵਾ ਕੀਤਾ ਕਿ ਇਹ ਦਸਤਾਵੇਜ਼ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਰਗੀਆਂ ਜਾਂਚ ਏਜੰਸੀਆਂ ਤੋਂ ਹਨ। ਅਧਿਕਾਰੀ ਨੇ ਦੱਸਿਆ,''ਪੁਲਸ ਦੀ ਵਰਦੀ 'ਚ ਇਕ ਵਿਅਕਤੀ ਨੇ ਵੀ ਉਸ ਦੇ ਪਤੀ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ, ਜਿਸ ਨਾਲ ਉਸ ਨੂੰ ਮਾਮਲੇ ਬਾਰੇ ਯਕੀਨ ਹੋ ਗਿਆ। ਫਿਰ ਉਸ ਨੂੰ 8 ਦਿਨਾਂ ਲਈ 'ਡਿਜੀਟਲ ਅਰੈਸਟ' 'ਚ ਰੱਖਿਆ ਗਿਆ। ਇਸ ਮਿਆਦ ਦੌਰਾਨ ਪੀੜਤਾ ਤੋਂ ਹਰ ਘੰਟੇ ਉਨ੍ਹਾਂ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ। ਡਰ ਦੇ ਮਾਰੇ ਪੀੜਤਾ ਨੇ ਧੋਖਾਧੜੀ ਕਰਨ ਵਾਲਿਆਂ ਵਲੋਂ ਦਿੱਤੇ ਗਏ ਵੱਖ-ਵੱਖ ਬੈਂਕ ਖਆਤਿਆਂ 'ਚ 3 ਕਰੋੜ ਰੁਪਏ ਭੇਜ ਦਿੱਤੇ।'' ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੇ 5 ਜੂਨ ਨੂੰ ਪੱਛਮੀ ਖੇਤਰ ਸਾਈਬਰ ਥਾਣੇ ਤੋਂ ਸੰਪਰਕ ਕੀਤਾ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਕਿ ਦੋਸ਼ੀਆਂ ਨੇ 82 ਲੱਖ ਰੁਪਏ ਕ੍ਰਿਪਟੋਕਰੰਸੀ 'ਚ ਬਦਲੇ ਹਨ। ਉਨ੍ਹਾਂ ਦੱਸਿਆ ਕਿ ਅਪਰਾਧੀਆਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News