ਭਾਰਤ 'ਚ ਆ ਗਈ ਅਲੂਮੀਨੀਅਮ ਕੈਨਸ ਦੀ ਕਮੀ, 5 ਗੁਣਾ ਮਹਿੰਗੀਆਂ ਹੋਈਆਂ ਤੁਹਾਡੀਆਂ ਪਸੰਦੀਦਾ ਕੋਲਡ ਡ੍ਰਿੰਕਸ
Thursday, May 28, 2026 - 05:05 PM (IST)
ਬਿਜ਼ਨੈੱਸ ਡੈਸਕ : ਜੇਕਰ ਤੁਸੀਂ ਡਾਈਟ ਕੋਕ ਜਾਂ ਹੋਰ ਕੈਨ ਵਾਲੇ ਕੋਲਡ ਡ੍ਰਿੰਕਸ ਪੀਣ ਦੇ ਸ਼ੌਕੀਨ ਹੋ, ਤਾਂ ਇਹ ਖ਼ਬਰ ਤੁਹਾਡੇ ਹੋਸ਼ ਉਡਾ ਸਕਦੀ ਹੈ। ਭਾਰਤ ਵਿੱਚ ਕੈਨ ਵਾਲੇ ਪੀਣ ਵਾਲੇ ਪਦਾਰਥਾਂ ਦੀ ਭਾਰੀ ਕਿੱਲਤ ਕਾਰਨ, ਆਨਲਾਈਨ ਡਿਲੀਵਰੀ ਐਪਸ 'ਤੇ ਵਿਦੇਸ਼ੀ (Imported) ਕੇਨਾਂ ਦੀ ਹੜ੍ਹ ਆ ਗਈ ਹੈ, ਜੋ ਕਿ ਅਸਲ ਕੀਮਤ ਤੋਂ 5 ਗੁਣਾ ਮਹਿੰਗੇ ਵੇਚੇ ਜਾ ਰਹੇ ਹਨ।
ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
40 ਰੁਪਏ ਵਾਲਾ ਕੇਨ 200 ਰੁਪਏ ਤੋਂ ਪਾਰ
ਬਲਿੰਕਿਟ (Blinkit) ਅਤੇ ਜ਼ੈਪਟੋ (Zepto) ਵਰਗੇ ਪਲੇਟਫਾਰਮਾਂ 'ਤੇ ਜਿੱਥੇ ਭਾਰਤ ਵਿੱਚ ਬਣੇ 330 ਮਿਲੀਲੀਟਰ ਡਾਈਟ ਕੋਕ ਦੇ ਕੇਨ ਦੀ ਕੀਮਤ ਲਗਭਗ 40 ਰੁਪਏ ਹੁੰਦੀ ਹੈ, ਉੱਥੇ ਹੀ ਹੁਣ ਵਿਦੇਸ਼ਾਂ ਤੋਂ ਮੰਗਵਾਏ ਗਏ ਕੇਨ 199 ਰੁਪਏ ਤੋਂ ਲੈ ਕੇ 209 ਰੁਪਏ ਤੱਕ ਵੇਚੇ ਜਾ ਰਹੇ ਹਨ। ਇਸੇ ਤਰ੍ਹਾਂ 7 Up ਜ਼ੀਰੋ ਸ਼ੂਗਰ ਅਤੇ ਪੈਪਸੀ ਜ਼ੀਰੋ ਸ਼ੂਗਰ ਦੇ ਕੇਨ ਵੀ 200 ਰੁਪਏ ਦੇ ਆਸ-ਪਾਸ ਮਿਲ ਰਹੇ ਹਨ।
ਕੀ ਹੈ ਇਸ ਦਾ ਮੁੱਖ ਕਾਰਨ?
ਸੂਤਰਾਂ ਮੁਤਾਬਕ, ਭਾਰਤ ਵਿੱਚ ਐਲੂਮੀਨੀਅਮ ਦੇ ਕੇਨਾਂ ਦੀ ਕਿੱਲਤ ਕਾਰਨ ਸਪਲਾਈ ਚੇਨ ਪ੍ਰਭਾਵਿਤ ਹੋਈ ਹੈ। ਖਾਸ ਕਰਕੇ ਡਾਈਟ ਕੋਕ, ਜੋ ਕਿ ਜ਼ਿਆਦਾਤਰ ਕੇਨਾਂ ਵਿੱਚ ਹੀ ਉਪਲਬਧ ਹੁੰਦੀ ਹੈ, ਦੀ ਸਪਲਾਈ ਅਪ੍ਰੈਲ ਦੇ ਅੱਧ ਤੋਂ ਬੰਦ ਪਈ ਹੈ। ਹਾਲਾਂਕਿ ਦਿੱਲੀ, ਮੁੰਬਈ, ਪੁਣੇ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਵਿੱਚ ਪਿਛਲੇ 10 ਦਿਨਾਂ ਤੋਂ ਕੁਝ ਸਪਲਾਈ ਬਹਾਲ ਹੋਈ ਹੈ, ਪਰ ਫਿਰ ਵੀ ਕਮੀ ਬਰਕਰਾਰ ਹੈ।
ਇਹ ਵੀ ਪੜ੍ਹੋ : 8th Pay Commission : ਕੇਂਦਰੀ ਕਰਮਚਾਰੀਆਂ ਨੂੰ ਲੱਗ ਸਕਦੈ ਝਟਕਾ! ਇਹ ਮੰਗਾਂ ਮੰਨਣ ਦੇ ਮੂਡ 'ਚ ਨਹੀਂ ਸਰਕਾਰ
ਸਿਹਤ ਅਤੇ ਕੁਆਲਿਟੀ ਨੂੰ ਲੈ ਕੇ ਚਿੰਤਾਵਾਂ
ਇਹ ਵਿਦੇਸ਼ੀ ਕੇਨ ਸਿੱਧੇ ਤੌਰ 'ਤੇ ਕੋਕਾ-ਕੋਲਾ ਜਾਂ ਪੈਪਸੀ ਵਰਗੀਆਂ ਕੰਪਨੀਆਂ ਦੇ ਭਾਰਤੀ ਯੂਨਿਟਾਂ ਰਾਹੀਂ ਨਹੀਂ, ਸਗੋਂ ਸੁਤੰਤਰ ਇੰਪੋਰਟਰਾਂ ਵੱਲੋਂ ਮੰਗਵਾਏ ਜਾ ਰਹੇ ਹਨ। ਭਾਵੇਂ ਇਨ੍ਹਾਂ 'ਤੇ FSSAI ਦੀ ਮੋਹਰ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਇਨ੍ਹਾਂ ਦੀ ਕੁਆਲਿਟੀ ਕੰਟਰੋਲ ਅਤੇ 'ਬੈਸਟ ਬਿਫੋਰ' (ਐਕਸਪਾਇਰੀ) ਤਰੀਕਾਂ ਦੀ ਜ਼ਿੰਮੇਵਾਰੀ ਸਿਰਫ਼ ਇੰਪੋਰਟਰਾਂ ਦੀ ਹੁੰਦੀ ਹੈ, ਜਿਸ ਕਾਰਨ ਗਾਹਕਾਂ ਲਈ ਖਤਰਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਘਰ 'ਚ ਰੱਖੀ ਪੁਰਾਣੀ Gold Jewellery ਵਧਾ ਸਕਦੀ ਹੈ ਖ਼ਰਚਾ! ਐਕਸਚੇਂਜ ਤੋਂ ਪਹਿਲਾਂ ਜਾਣੋ ਨਿਯਮ
ਬਾਜ਼ਾਰ ਦੀ ਮੌਜੂਦਾ ਸਥਿਤੀ
ਕੇਨਾਂ ਦੀ ਕਮੀ ਕਾਰਨ ਕੁਝ ਥਾਵਾਂ 'ਤੇ ਇਸ ਨੂੰ ਕੱਚ ਦੀਆਂ ਬੋਤਲਾਂ ਵਿੱਚ ਵੀ ਵੇਚਿਆ ਜਾ ਰਿਹਾ ਹੈ, ਜਿੱਥੇ 6 ਬੋਤਲਾਂ ਦਾ ਪੈਕ 480 ਤੋਂ 600 ਰੁਪਏ ਤੱਕ ਮਿਲ ਰਿਹਾ ਹੈ। ਦਿੱਲੀ, ਮੁੰਬਈ, ਪੁਣੇ ਅਤੇ ਬੈਂਗਲੁਰੂ ਵਰਗੇ ਮਹਾਨਗਰ ਸਭ ਤੋਂ ਵੱਧ ਪ੍ਰਭਾਵਿਤ ਹਨ। ਹਾਲਾਂਕਿ ਹੁਣ ਕੁਇੱਕ ਕਾਮਰਸ ਚੈਨਲਾਂ 'ਤੇ ਵਿਦੇਸ਼ੀ ਖਾਣ-ਪੀਣ ਦੀਆਂ ਵਸਤੂਆਂ ਤੇਜ਼ੀ ਨਾਲ ਉਪਲਬਧ ਹੋ ਰਹੀਆਂ ਹਨ।
ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਜਿਹੇ ਮਹਿੰਗੇ ਉਤਪਾਦ ਖਰੀਦਣ ਵੇਲੇ ਉਨ੍ਹਾਂ ਦੀ ਮਿਆਦ ਅਤੇ ਗੁਣਵੱਤਾ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
