ਮੁੰਬਈ ''ਚ 5.62 ਕਰੋੜ ਰੁਪਏ ਦੇ ਹੀਰੇ ਚੋਰੀ, 2 ਕਰਮਚਾਰੀਆਂ ਸਮੇਤ 3 ਗ੍ਰਿਫ਼ਤਾਰ

Wednesday, Nov 01, 2023 - 03:55 PM (IST)

ਮੁੰਬਈ ''ਚ 5.62 ਕਰੋੜ ਰੁਪਏ ਦੇ ਹੀਰੇ ਚੋਰੀ, 2 ਕਰਮਚਾਰੀਆਂ ਸਮੇਤ 3 ਗ੍ਰਿਫ਼ਤਾਰ

ਮੁੰਬਈ (ਭਾਸ਼ਾ)- ਮੁੰਬਈ 'ਚ ਇਕ ਰਤਨ ਕੰਪਨੀ ਦੇ ਸਟੋਰ ਤੋਂ 6 ਮਹੀਨਿਆਂ ਦੌਰਾਨ 5.62 ਕਰੋੜ ਰੁਪਏ ਦੇ ਹੀਰੇ ਚੋਰੀ ਕਰਨ ਦੇ ਦੋਸ਼ 'ਚ ਪੁਲਸ ਨੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਕੰਪਨੀ ਦੇ 2 ਕਰਮਚਾਰੀ ਸ਼ਾਮਲ ਹਨ। ਬੀਕੇਸੀ ਥਾਣੇ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਜੇਬੀ ਐਂਡੀ ਬ੍ਰਦਰਜ਼ ਪ੍ਰਾਈਵੇਡ ਲਿਮਟਿਡ ਦੇ ਡਾਇਰੈਕਟਰਾਂ 'ਚੋਂ ਇਕ ਸੰਜੇ ਸ਼ਾਹ ਨੇ ਪੁਲਸ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਕਿ ਕੰਪਨੀ ਦਾ ਬਾਂਦਰਾ-ਕੁਰਲਾ ਕੰਪਲੈਕਸ ਦੇ ਭਾਰਤ ਡਾਇਮੰਡ ਬੋਰਸ 'ਚ ਇਕ ਸਟੋਰ ਹੈ ਅਤੇ ਉੱਥੋਂ 5.62 ਕਰੋੜ ਰੁਪਏ ਦੇ ਹੀਰੇ ਚੋਰੀ ਹੋ ਗਏ ਹਨ। 

ਇਹ ਵੀ ਪੜ੍ਹੋ : ਸਾਲ 2022 ’ਚ ਵਾਪਰੇ 4.61 ਲੱਖ ਤੋਂ ਵੱਧ ਸੜਕ ਹਾਦਸੇ, ਗਈ 1.68 ਲੱਖ ਲੋਕਾਂ ਦੀ ਜਾਨ

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਸ਼ੱਕ ਜਤਾਇਆ ਕਿ ਕੰਪਨੀ ਦੇ ਕਰਮਚਾਰੀ ਪ੍ਰਸ਼ਾਂਤ ਸਿੰਘ ਅਤੇ ਵਿਸ਼ਾਲ ਸ਼ਾਹ ਅਪ੍ਰੈਲ ਤੋਂ ਉਨ੍ਹਾਂ ਦੇ ਸਟੋਰ ਤੋਂ ਹੀਰੇ ਚੋਰੀ ਕਰ ਰਹੇ ਹਨ, ਜੋ ਕਾਂਦਿਵਲੀ ਦੇ ਰਹਿਣ ਵਾਲੇ ਹਨ। ਪੁਲਸ ਨੇ ਐੱਫ.ਆਈ.ਆਰ. ਦੇ ਹਵਾਲੇ ਤੋਂ ਦੱਸਿਆ ਕਿ ਕੰਪਨੀ ਦੇ ਸਾਬਕਾ ਕਰਮਚਾਰੀ ਨਿਲੇਸ਼ ਸ਼ਾਹ ਨੇ ਚੋਰੀ ਦੇ ਹੀਰੇ ਵੇਚਣ 'ਚ ਦੋਹਾਂ ਦੀ ਮਦਦ ਕੀਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ) ਸਮੇਤ ਵੱਖ-ਵੱਖ ਧਾਰਾਵਾਂ 'ਚ ਮਾਮਲਾ ਦਰਜ ਕਰ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News