ਸ਼ੂਗਰ ਦੇ ਮਰੀਜ਼ ਦਾ ਕੋਰੋਨਾ ਟੈਸਟ ਲਈ ਭੇਜਿਆ ਸੀ ਸੈਂਪਲ, ਰਿਪੋਰਟ ਆਉਣ ਤੋਂ ਪਹਿਲਾਂ ਹੀ ਹੋਈ ਮੌਤ

03/09/2020 2:55:07 AM

ਕੋਲਕਾਤਾ (ਇੰਟ.) - ਪੱਛਮੀ ਬੰਗਾਲ ਦੇ ਮੁਰਸ਼ਦਾਬਾਦ ’ਚ ਵੱਖਰੇ ਵਾਰਡ ’ਚ ਰੱਖੇ ਗਏ ਇਕ ਸ਼ੂਗਰ ਮਰੀਜ਼ ਦੀ ਮੌਤ ਹੋ ਗਈ। ਦਰਅਸਲ ਸਾਊਦੀ ਅਰਬ ਤੋਂ ਪਰਤਣ ਤੋਂ ਇਕ ਦਿਨ ਬਾਅਦ ਹੀ ਇਸ ਵਿਅਕਤੀ ’ਚ ਕੋਰੋਨਾ ਵਾਇਰਸ ਦੇ ਲੱਛਣ ਦੇਖੇ ਗਏ ਸਨ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਉਸ ਨੂੰ ਬੁਖਾਰ ਅਤੇ ਖਾਂਸੀ-ਜ਼ੁਕਾਮ ਸੀ। ਹਾਲਾਂਕਿ ਕੋਰੋਨਾ ਨਾਲ ਸਬੰਧਤ ਉਸ ਦੇ ਟੈਸਟਾਂ ਦੀ ਰਿਪੋਰਟ ਨਹੀਂ ਆਈ ਸੀ। ਸਿਹਤ ਵਿਭਾਗ ਦੇ ਡਾਇਰੈਕਟਰ ਅਜੇ ਚੱਕਰਵਰਤੀ ਦਾ ਕਹਿਣਾ ਹੈ ਕਿ ਮ੍ਰਿਤਕ ਸ਼ੂਗਰ ਦਾ ਰੋਗੀ ਸੀ ਤੇ ਇੰਸੂਲਿਨ ’ਤੇ ਸੀ। ਹੋ ਸਕਦਾ ਉਸ ਦੀ ਮੌਤ ਸ਼ੂਗਰ ਨਾਲ ਹੀ ਹੋਈ ਹੋਵੇ।

ਉਥੇ ਹੀ ਕੇਰਲ 'ਚ ਕੋਰੋਨਾਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਦੇਸ਼ 'ਚ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 39 ਹੋ ਗਈ ਹੈ। ਸੂਬੇ ਦੇ ਸਿਹਤ ਮੰਤਰੀ ਕੇ. ਕੇ. ਸ਼ੈਲਜਾ ਨੇ ਕਿਗਾ ਕਿ ਇੱਥੇ ਦੇ ਆਈਸੋਲੇਸ਼ਨ ਵਾਰਡ 'ਚ ਕੋਰੋਨਾ ਵਾਇਰਸ ਦੇ ਪੰਜ ਨਵੇਂ ਕੇਸ ਆਏ ਹਨ। ਇਨ੍ਹਾਂ 'ਚ ਤਿੰਨ ਲੋਕ ਹਾਲ ਹੀ 'ਚ ਇਟਲੀ ਤੋਂ ਆਏ ਸਨ, ਜਿਸ ਕਾਰਨ ਪ੍ਰੋਟਮੈਟਿਟ 'ਚ ਦੋ ਹੋਰ ਲੋਕਾਂ 'ਚ ਵਾਇਰਸ ਫੈਲ ਗਿਆ।


Khushdeep Jassi

Content Editor

Related News