ਸਾਬਕਾ CM ਭੁਪਿੰਦਰ ਹੁੱਡਾ ਦੇ ਛੋਟੇ ਭਰਾ ਦਾ ਦਿਹਾਂਤ

Friday, Nov 08, 2019 - 11:36 AM (IST)

ਸਾਬਕਾ CM ਭੁਪਿੰਦਰ ਹੁੱਡਾ ਦੇ ਛੋਟੇ ਭਰਾ ਦਾ ਦਿਹਾਂਤ

ਚੰਡੀਗੜ੍ਹ—ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਛੋਟੇ ਭਰਾ ਧਰਮਿੰਦਰ ਸਿੰਘ ਹੁੱਡਾ ਦਾ ਵੀਰਵਾਰ ਰਾਤ ਦਿਹਾਂਤ ਹੋ ਗਿਆ। ਦੱਸਿਆ ਜਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਪੀ.ਜੀ.ਆਈ.ਐੱਮ.ਐੱਸ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਇੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇੱਥੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਵੀਰਵਾਰ ਰਾਤ ਲਗਭਗ 10 ਵਜੇ ਅਚਾਨਕ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਧਰਮਿੰਦਰ ਹੁੱਡਾ ਨਮੂਨੀਆ ਸਾਹ ਅਤੇ ਖਾਂਸੀ ਬੀਮਾਰੀਆਂ ਨਾਲ ਪੀੜਤ ਸੀ। ਇਸ ਸੰਬੰਧੀ ਜਾਣਕਾਰੀ ਮਿਲਦਿਆਂ ਹੀ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਪਰਿਵਾਰ ਸਮੇਤ ਹੁੱਡਾ ਰਿਹਾਇਸ਼ 'ਤੇ ਪਹੁੰਚੇ ਇਸ ਤੋਂ ਬਾਅਦ ਪਾਰਟੀ ਵਰਕਰ ਅਤੇ ਵੀ.ਵੀ.ਆਈ.ਪੀ.ਵੀ. ਪਹੁੰਚੇ।

 


author

Iqbalkaur

Content Editor

Related News