ਹਿਮਾਚਲ ਲਈ ਹਾਈ ਲੈਵਲ ਟਾਸਕ-ਫੋਰਸ ਬਣਾਵਾਂਗੇ: ਗੋਇਲ

Saturday, Nov 09, 2019 - 02:18 PM (IST)

ਹਿਮਾਚਲ ਲਈ ਹਾਈ ਲੈਵਲ ਟਾਸਕ-ਫੋਰਸ ਬਣਾਵਾਂਗੇ: ਗੋਇਲ

ਧਰਮਸ਼ਾਲਾ–ਕੇਂਦਰੀ ਰੇਲ, ਉਦਯੋਗ ਅਤੇ ਵਪਾਰਕ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨੂੰ ਲੈ ਕੇ ਇਕ ਹਾਈ ਲੈਵਲ ਟਾਸਕ-ਫੋਰਸ ਗਠਿਤ ਕਰੇਗਾ। ਨੀਤੀ ਕਮਿਸ਼ਨ ਦੇ ਮੈਂਬਰ ਇਸ ਦੀ ਅਗਵਾਈ ਕਰਨਗੇ। ਇਹ ਟਾਸਕ ਫੋਰਸ ਤਿੰਨ ਮਹੀਨਿਆਂ 'ਚ ਆਪਣੀ ਰਿਪੋਰਟ ਦੇਵੇਗੀ। ਧਰਮਸ਼ਾਲਾ 'ਚ ਰਾਈਜ਼ਿੰਗ ਹਿਮਾਚਲ ਗਲੋਬਲ ਇਨਵੈਸਟਰ ਮੀਟ ਦੇ ਦੂਸਰੇ ਅਤੇ ਆਖਰੀ ਦਿਨ ਇਨਸੈਂਟਿਵ ਐਂਡ ਪਾਲਿਸੀਜ਼ ਫਾਰ ਪ੍ਰਮੋਟਿੰਗ ਇਨਵੈਸਟਮੈਂਟ ਇਨ ਹਿੱਲ ਸਟੇਟਸ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਪਿਊਸ਼ ਗੋਇਲ ਨੇ ਕਿਹਾ ਕਿ ਇਸ ਆਯੋਜਨ ਦੇ ਨਾਲ ਹੀ ਹਿਮਾਚਲ ਨੇ ਇਕ ਪੜਾਅ ਪਾਰ ਕੀਤਾ ਹੈ।


author

Iqbalkaur

Content Editor

Related News