ਤੇਂਦੁਏ ਦੇ ਹਮਲੇ ’ਚ 7 ਸਾਲਾ ਬੱਚੇ ਦੀ ਮੌਤ

Sunday, Feb 23, 2020 - 04:19 PM (IST)

ਤੇਂਦੁਏ ਦੇ ਹਮਲੇ ’ਚ 7 ਸਾਲਾ ਬੱਚੇ ਦੀ ਮੌਤ

ਧਾਰ- ਮੱਧ ਪ੍ਰਦੇਸ਼ ਦੇ ਧਾਰ ਜ਼ਿਲਾ ਹੈੱਡ ਕੁਆਰਟਰ ਤੋਂ ਲਗਭਗ 50 ਕਿਲੋਮੀਟਕ ਦੂਰ ਅਮਝੇਰਾ ਥਾਣੇ ਅਧੀਨ ਪੈਂਦੇ ਇਲਾਕੇ ਦੇ ਭੇਰੂ ਘਾਟ ’ਚ ਤੇਂਦੂਏ ਦੇ ਹਮਲੇ ’ਚ 7 ਸਾਲਾ ਬੱਚੇ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ-ਐਤਵਾਰ ਲਗਭਗ 11 ਵਜੇ ਹੋਈ ਅਤੇ ਮ੍ਰਿਤਕ ਦੀ ਪਛਾਣ ਆਦਿਵਾਸੀ ਅਬੰਗ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਬੱਚਾ ਜਦੋਂ ਆਪਣੇ ਮਾਪਿਆਂ ਨਾਲ ਖੇਤ ’ਚ ਬਣੀ ਝੋਂਪੜੀ ’ਚ ਸੁੱਤਾ ਪਿਆ ਸੀ ਤਾਂ ਅਚਾਨਕ ਤੇਂਦੁਏ ਨੇ ਹਮਲਾ ਕੀਤਾ ਤਾਂ ਬੱਚੇ ਨੂੰ ਚੁੱਕ ਕੇ ਲੈ ਗਿਆ। ਮਾਪਿਆਂ ਨੇ ਬੱਚੇ ਨੂੰ ਬਚਾਉਣ ਲਈ ਰੌਲਾ ਪਾਇਆ ਪਰ ਬਚਾ ਨਾ ਸਕੇ। ਬੱਚੇ ਦੇ ਗੰਭੀਰ ਸੱਟਾਂ ਲੱਗਣ ਕਾਰਨ ਉਹ ਦਮ ਤੋੜ ਗਿਆ। ਅਧਿਕਾਰੀ ਨੇ ਦੱਸਿਆ ਕਿ ਤੇਂਦੁਆ ਉਸ ਦੀ ਲਾਸ਼ ਨੂੰ ਛੱਡ ਤੇ ਨੇੜਲੇ ਜੰਗਲ ’ਚ ਚਲਾ ਗਿਆ।

 

author

Iqbalkaur

Content Editor

Related News