ਧਨਖੜ ਕੁਝ ਸਮੇਂ ਤੋਂ ਬੀਮਾਰ ਸਨ, ਹਾਲਾਂਕਿ ਰਾਜ ਸਭਾ ’ਚ ਦਿਖਦੇ ਸਨ ਊਰਜਾਵਾਨ

Wednesday, Jul 23, 2025 - 02:58 PM (IST)

ਧਨਖੜ ਕੁਝ ਸਮੇਂ ਤੋਂ ਬੀਮਾਰ ਸਨ, ਹਾਲਾਂਕਿ ਰਾਜ ਸਭਾ ’ਚ ਦਿਖਦੇ ਸਨ ਊਰਜਾਵਾਨ

ਨਵੀਂ ਦਿੱਲੀ (ਭਾਸ਼ਾ) - ਸਿਹਤ ਸਬੰਧੀ ਕਾਰਨਾਂ ਕਰ ਕੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਜਗਦੀਪ ਧਨਖੜ ਕੁਝ ਸਮੇਂ ਤੋਂ ਬਿਮਾਰ ਸਨ, ਹਾਲਾਂਕਿ ਉਹ ਰਾਜ ਸਭਾ ਦੀ ਪ੍ਰਧਾਨਗੀ ਕਰਦੇ ਸਮੇਂ ਅਕਸਰ ਊਰਜਾਵਾਨ ਅਤੇ ਸਰਗਰਮ ਦਿਖਾਈ ਦਿੰਦੇ ਸਨ। ਮਾਰਚ ਵਿਚ ਉਨ੍ਹਾਂ ਨੂੰ ਸਿਹਤ ਕਾਰਨਾਂ ਕਰ ਕੇ ਰਾਜਧਾਨੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਡਾਕਟਰਾਂ ਦੀ ਸਲਾਹ ’ਤੇ ਉਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਤੋਂ ਬਾਹਰ ਆਪਣੀਆਂ ਯਾਤਰਾਵਾਂ ਸੀਮਤ ਕਰ ਦਿੱਤੀਆਂ ਸਨ।

ਇਹ ਵੀ ਪੜ੍ਹੋ - ਟੇਕਆਫ ਹੁੰਦੇ ਸਾਰ ਪੈ ਗਿਆ ਏਅਰ ਇੰਡੀਆਂ ਦੇ ਜਹਾਜ਼ 'ਚ ਫਾਲਟ, ਯਾਤਰੀਆਂ ਦੇ ਸੁੱਕੇ ਸਾਹ

ਜੂਨ ਵਿਚ ਉੱਤਰਾਖੰਡ ਦੇ ਨੈਨੀਤਾਲ ਵਿਚ ਕੁਮਾਉਂ ਯੂਨੀਵਰਸਿਟੀ ਦੇ ਦੌਰੇ ਦੌਰਾਨ ਧਨਖੜ ਸਟੇਜ ’ਤੇ ਬੇਹੋਸ਼ ਹੋ ਗਏ ਸਨ। ਅਧਿਕਾਰੀਆਂ ਨੇ ਉਦੋਂ ਕਿਹਾ ਸੀ ਕਿ ਉਸ ਦਿਨ ਬਹੁਤ ਗਰਮੀ ਸੀ ਅਤੇ ਜਿਸ ਆਡੀਟੋਰੀਅਮ ਵਿਚ ਪ੍ਰੋਗਰਾਮ ਹੋ ਰਿਹਾ ਸੀ, ਉਥੇ ਭੀੜ ਬਹੁਤ ਜ਼ਿਆਦਾ ਸੀ। ਉਨ੍ਹਾਂ ਕਿਹਾ ਕਿ ਉਪ ਰਾਸ਼ਟਰਪਤੀ ਬੇਹੋਸ਼ ਹੋ ਗਏ ਸਨ, ਪਰ ਉਨ੍ਹਾਂ ਦੇ ਸੁਰੱਖਿਆ ਅਧਿਕਾਰੀ ਨੇ ਤੁਰੰਤ ਉਨ੍ਹਾਂ ਨੂੰ ਫੜ ਲਿਆ ਸੀ।

ਇਹ ਵੀ ਪੜ੍ਹੋ - ਕੁੜੀ ਦਿੰਦੀ ਸੀ ਅਜਿਹਾ ਆਫਰ ਕਿ ਡੋਲ ਜਾਂਦਾ ਸੀ ਅਮੀਰਾਂ ਦਾ ਇਮਾਨ! ਫਿਰ ਹੋਟਲ 'ਚ...

ਇਸ ਮਹੀਨੇ ਦੇ ਸ਼ੁਰੂ ਵਿਚ ਆਪਣੇ ਕੇਰਲ ਦੌਰੇ ਦੌਰਾਨ ਵੀ ਧਨਖੜ ਨੂੰ ਉਨ੍ਹਾਂ ਦੀ ਪਤਨੀ ਸੁਦੇਸ਼ ਅਤੇ ਇਕ ਸਹਾਇਕ ਦੇ ਸਹਾਰੇ ਤੁਰਦੇ ਦੇਖਿਆ ਗਿਆ ਸੀ। ਧਨਖੜ 17 ਜੁਲਾਈ ਨੂੰ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਵੱਲੋਂ ਵਿਕਸਤ ‘ਵਾਟਿਕਾ’ ਦਾ ਦੌਰਾ ਕਰਦੇ ਸਮੇਂ ਬਿਮਾਰ ਮਹਿਸੂਸ ਕਰਨ ਲੱਗੇ ਸਨ। ਫਿਰ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਪਾਣੀ ਪਿਲਾਇਆ। ਕੁਝ ਸਮੇਂ ਬਾਅਦ ਉਹ ਠੀਕ ਹੋਏ ਸਨ।

ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News