ਹਿਮਾਚਲ ''ਚ ਹੁਣ ਧਨੇਸ਼ਵਰੀ ਠਾਕੁਰ ਬਣੀ ਭਾਜਪਾ ਮਹਿਲਾ ਮੋਰਚੇ ਦੀ ਨਵੀਂ ਪ੍ਰਧਾਨ
Friday, Jul 19, 2019 - 06:11 PM (IST)

ਸ਼ਿਮਲਾ—ਹਿਮਾਚਲ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚੇ ਦੀ ਪ੍ਰਧਾਨ ਇੰਦੂ ਗੋਸਵਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਨੂੰ ਭਾਜਪਾ ਸੂਬਾ ਪ੍ਰਧਾਨ ਸਤਪਾਲ ਸੱਤੀ ਨੇ ਸਵੀਕਾਰ ਕਰ ਲਿਆ ਹੈ। ਹੁਣ ਉਸ ਦੇ ਸਥਾਨ 'ਤੇ ਮਨਾਲੀ ਦੀ ਰਹਿਣ ਵਾਲੀ ਮਹਿਲਾ ਮੋਰਚੇ ਦੀ ਸੂਬਾ ਜਨਰਲ ਸਕੱਤਰ ਧਨੇਸ਼ਵਰੀ ਠਾਕੁਰ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਭਾਜਪਾ ਪਰਧਾਨ ਸੱਤੀ ਨੇ ਕਿਹਾ ਹੈ ਕਿ ਇੰਦੂ ਗੋਸਵਾਮੀ ਨੇ ਆਪਣੀ ਮਰਜੀ ਨਾਲ ਅਸਤੀਫਾ ਦਿੱਤਾ ਹੈ, ਜਿਸ ਨੂੰ ਮਨਜ਼ੂਰ ਕਰ ਲਿਆ ਹੈ। ਦੱਸ ਦੇਈਏ ਕਿ ਇੰਦੂ ਗੋਸਵਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਪਰ ਪਾਰਟੀ 'ਚ ਹੁਣ ਵੀ ਮੌਜੂਦ ਹੈ।