ਧਨਬਾਦ ਜੱਜ ਕੇਸ: ਕੋਰਟ ’ਚ CBI ਦਾ ਬਿਆਨ- ਟੈਂਪੂ ਡਰਾਈਵਰ ਨੇ ਜਾਣਬੁੱਝ ਕੇ ਮਾਰੀ ਸੀ ਜੱਜ ਨੂੰ ਟੱਕਰ

Thursday, Sep 23, 2021 - 05:25 PM (IST)

ਧਨਬਾਦ— ਧਨਬਾਦ ਦੇ ਚਰਚਿੱਤ ਜੱਜ ਉੱਤਮ ਆਨੰਦ ਕੇਸ ਵਿਚ ਨਵਾਂ ਖ਼ੁਲਾਸਾ ਹੋਇਆ ਹੈ। ਸੀ. ਬੀ. ਆਈ. ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਉੱਤਮ ਆਨੰਦ ਦੀ ਮੌਤ ਦੇ ਮਾਮਲੇ ’ਚ ਵਿਸਥਾਰਪੂਰਵਕ ਜਾਂਚ ਪੜਤਾਲ ਅਤੇ ਫੋਰੈਂਸਿਕ ਰਿਪੋਰਟ ਦੇ ਅਧਿਐਨ ਮਗਰੋਂ ਝਾਰਖੰਡ ਹਾਈ ਕੋਰਟ ਨੂੰ ਦੱਸਿਆ ਕਿ ਜੱਜ ਨੂੰ ਟੈਂਪੂ ਡਰਾਈਵਰ ਨੇ ਜਾਣਬੁੱਝ ਕੇ ਉਡਾਇਆ ਸੀ। ਧਨਬਾਦ ਦੇ 49 ਸਾਲਾ ਜ਼ਿਲ੍ਹਾ ਜੱਜ ਉੱਤਮ ਆਨੰਦ ਦੀ 28 ਜੁਲਾਈ ਨੂੰ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਉਨ੍ਹਾਂ ਨੂੰ ਇਕ ਟੈਂਪੂ ਨੇ ਟੱਕਰ ਮਾਰ ਦਿੱਤੀ ਸੀ। ਇਹ ਘਟਨਾ ਇਕ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ।

ਜਾਂਚ-ਪੜਤਾਲ ਅਤੇ ਕ੍ਰਾਈਮ  ਸੀਨ ਨੂੰ ਫਿਰ ਤੋਂ ਕ੍ਰਿਏਟ ਕਰਨ, ਵੀਡੀਓ ਫੁਟੇਜ਼ ਦੇ ਥਰੀ ਡੀ ਵਿਸ਼ਲੇਸ਼ਣ ਅਤੇ ਉਪਲੱਬਧ ਫੋਰੈਂਸਿਕ ਸਬੂਤਾਂ ਦੇ ਆਧਾਰ ’ਤੇ ਸੀ. ਬੀ. ਆਈ. ਨੇ ਕਿਹਾ ਕਿ ਉੱਤਮ ਆਨੰਦ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦਾ ਕਤਲ ਕੀਤਾ ਗਿਆ। ਸੂਤਰਾਂ ਮੁਤਾਬਕ ਜਾਂਚ ਆਖ਼ਰੀ ਪੜਾਅ ’ਤੇ ਹੈ। ਸੀ. ਬੀ. ਆਈ. ਹੁਣ ਵੀ ਆਪਣੀ ਜਾਂਚ ਦੇ ਨਤੀਜਿਆਂ ਨਾਲ ਫੋਰੈਂਸਿਕ ਰਿਪੋਰਟ ਦੀ ਪੁਸ਼ਟੀ ਕਰਨ ’ਚ ਲੱਗੀ ਹੋਈ ਹੈ। ਓਧਰ ਅਦਾਲਤ ਨੇ ਇਸ ਪੂਰੇ ਮਾਮਲੇ ’ਤੇ ਡੂੰਘੀ ਚਿੰਤਾ ਜਤਾਈ ਹੈ। ਜੇਕਰ ਇਸ ਦਾ ਜਲਦ ਖ਼ੁਲਾਸਾ ਨਹੀਂ ਹੋਇਆ ਤਾਂ ਨਿਆਂ ਵਿਵਸਥਾ ਲਈ ਚੰਗੀ ਗੱਲ ਨਹੀਂ ਹੈ।

ਕੀ ਹੈ ਪੂਰੀ ਘਟਨਾ—
ਦੱਸ ਦੇਈਏ ਕਿ 28 ਜੁਲਾਈ ਨੂੰ ਜੱਜ ਉੱਤਮ ਆਨੰਦ ਘਰ ਤੋਂ ਸਵੇਰੇ 5.00 ਵਜੇ ਸਵੇਰ ਦੀ ਸੈਰ ਲਈ ਨਿਕਲੇ ਸਨ। ਇਕ ਟੈਂਪੂ ਨੇ ਉਨ੍ਹਾਂ ਨੂੰ ਟੱਕਰ ਮਾਰੀ ਸੀ। ਪੂਰੀ ਘਟਨਾ ਸੀ. ਸੀ. ਟੀ. ਵੀ. ’ਚ ਕੈਦ ਹੋ ਗਈ ਸੀ। ਇਸ ਹਾਦਸੇ ਵਿਚ ਉੱਤਮ ਆਨੰਦ ਦੀ ਮੌਤ ਹੋ ਗਈ। ਕਾਫੀ ਦੇਰ ਤਕ ਜਦੋਂ ਉਹ ਘਰ ਨਹੀਂ ਪਰਤੇ ਤਾਂ ਪਤਨੀ ਕੀਰਤੀ ਨੇ ਰਜਿਸਟਰਾਰ ਨੂੰ ਫੋਨ ਕਰ ਕੇ ਇਸ ਦੀ ਸੂਚਨਾ ਦਿੱਤੀ। ਰਜਿਸਟਰਾਰ ਨੇ ਐੱਸ. ਐੱਸ. ਪੀ. ਧਨਬਾਦ ਨੂੰ ਸੂਚਿਤ ਕੀਤਾ। ਪੁਲਸ ਮਹਿਕਮਾ ਹਰਕਤ ਵਿਚ ਆਇਆ ਅਤੇ ਜੱਜ ਨੂੰ ਲੱਭਣ ’ਚ ਲੱਗ ਗਿਆ ਸੀ। ਕੁਝ ਦੇਰ ਬਾਅਦ ਜੱਜ ਜ਼ਖਮੀ ਹਾਲਤ ’ਚ ਮਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ’ਤੇ ਉਨ੍ਹਾਂ ਨੂੰ ਡਾਕਟਰਾਂ ਨੇ ਮਿ੍ਰਤਕ ਐਲਾਨ ਕਰ ਦਿੱਤਾ।


Tanu

Content Editor

Related News