ਆਂਧਰਾ ਪ੍ਰਦੇਸ਼ ’ਚ DGP ਦਫ਼ਤਰ ਨੇੜੇ ਔਰਤ ਦਾ ਬੇਰਹਿਮੀ ਨਾਲ ਕਤਲ
Monday, Mar 24, 2025 - 08:34 PM (IST)

ਗੁੰਟੂਰ, (ਭਾਸ਼ਾ)- ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ-ਗੁੰਟੂਰ ਰਾਸ਼ਟਰੀ ਰਾਜਮਾਰਗ ’ਤੇ ਪੁਲਸ ਮੁਖੀ ਦੇ ਦਫ਼ਤਰ ਨੇੜੇ ਇਕ 33 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਇਕ ਪੁਲਸ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਲਕਸ਼ਮੀ ਤਿਰੂਪਤੀਅੰਮਾ ਵਜੋਂ ਹੋਈ ਹੈ, ਜੋ ਵਿਜੇਵਾੜਾ ਦੇ ਰਾਣੀਗਰੀ ਥੋਟਾ ’ਚ ਰਹਿੰਦੀ ਸੀ। ਮੂਲ ਰੂਪ ’ਚ ਉਹ ਪ੍ਰਕਾਸ਼ਮ ਜ਼ਿਲੇ ਦੇ ਪਾਮੁਰੂ ਕਸਬੇ ਦੀ ਰਹਿਣ ਵਾਲੀ ਸੀ।
ਉਨ੍ਹਾਂ ਕਿਹਾ ਕਿ ਔਰਤ ਦੇ 2 ਬੱਚੇ ਹਨ। ਮੰਨਿਆ ਜਾਂਦਾ ਹੈ ਕਿ ਉਹ ਵੇਸਵਾ ਸੀ। ਔਰਤ ਦਾ ਗਲਾ ਵੱਢਿਆ ਹੋਇਆ ਸੀ। ਤਸ਼ੱਦਦ ਕਰਨ ਦੇ ਸਰੀਰ ’ਤੇ ਬਹੁਤ ਜ਼ਿਆਦਾ ਨਿਸ਼ਾਨ ਸਨ। ਸ਼ੱਕ ਹੈ ਕਿ ਇਹ ਕਤਲ ਐਤਵਾਰ ਸ਼ਾਮ 7.30 ਤੋਂ 8 ਵਜੇ ਦਰਮਿਆਨ ਹੋਈ। ਮੌਕੇ ਤੋਂ ਕੁਝ ਇਤਰਾਜ਼ਯੋਗ ਸਮੱਗਰੀ ਵੀ ਮਿਲੀ ਹੈ।