ਜਹਾਜ਼ ਫਿਸਲਣ ਦੇ ਹਾਦਸਿਆਂ ਨੂੰ ਲੈ ਕੇ DGCA ਨੇ ਜਾਰੀ ਕੀਤੇ ਸੁਰੱਖਿਅਤ ਨਿਰਦੇਸ਼
Tuesday, Jul 02, 2019 - 08:00 PM (IST)

ਨੈਸ਼ਨਲ ਡੈਸਕ— ਸਿਵਲ ਐਵੀਏਸ਼ਨ ਦੇ ਡਾਇਰੈਕਟਰ ਜਨਰਲ (ਡੀ.ਜੀ.ਸੀ.ਏ.) ਨੇ ਮੰਗਵਾਰ ਨੂੰ ਮਾਨਸੂਨ ਸੀਜ਼ਨ ਦੇ ਚਲਦਿਆਂ ਸਾਰੀਆਂ ਏਅਰਲਾਇੰਸ ਕੰਪਨੀਆਂ ਨੂੰ 'ਏਅਰ ਸੇਫਟੀ ਸਰਕੂਲਰ' ਜਾਰੀ ਕੀਤਾ ਹੈ। ਉਥੇ ਹੀ ਡੀ.ਜੀ.ਸੀ.ਏ. ਦੀ ਟੀਮ ਨੇ ਦੋ ਦਿਨ ਪਹਿਲਾਂ ਦੁਬਈ ਤੋਂ ਮੈਂਗਲੋਰ ਅੰਤਰਰਾਸ਼ਟਰੀ ਹਵਾਈ ਅੱਡੇ (ਐੱਮ.ਆਈ.ਏ.) ਪਹੁੰਚੇ ਏਅਰ ਇੰਡੀਆ ਐਰਸਪ੍ਰਾਈਸ ਜਹਾਜ਼ ਦੇ ਰਨ-ਵੇ ਤੋਂ ਫਿਸਲ ਜਾਣ ਦੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ ਇਸ ਹਾਦਸੇ ਦੇ ਮਗਰੋਂ ਅਗਲੇ ਦਿਨ ਸੋਮਵਾਰ ਇਸ ਜਹਾਜ਼ ਨੂੰ ਟਰਮੀਨਲ ਬਿਲਡਿੰਗ ਦੇ ਪਾਰਕਿੰਗ ਏਰੀਆ 'ਚ ਲਿਜਾਇਆ ਗਿਆ। ਐਤਵਾਰ ਸ਼ਾਮ ਨੂੰ ਇਹ ਜਹਾਜ਼ ਟਰਮੀਨਲ ਵੱਲ ਜਾਂਦੇ ਸਮੇਂ ਤੇਜ਼ ਰਫਤਾਰ ਨਾਲ ਰਨ-ਵੇ ਗਿਲਾ ਹੋਣ ਕਾਰਨ ਮੁਖ ਟੈਕਸੀਵੋ ਤੋਂ ਫਿਸਲ ਕੇ ਕੱਚੀ ਜਗ੍ਹਾ 'ਤੇ ਚਲਾ ਗਿਆ ਸੀ। ਉਸ ਸਮੇਂ ਜਹਾਜ਼ 'ਚ 186 ਯਾਤਰੀ ਤੇ 6 ਕਰੂ ਮੈਂਬਰ ਮੌਜੂਦ ਸਨ। ਯਾਤਰੀਆਂ ਤੇ ਕਰੂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਿਆ ਗਿਆ।
ਹਵਾਈ ਅੱਡੇ ਦੇ ਡਾਇਰੈਕਟਰ ਵੀ ਵੀ ਰਾਓ ਨੇ ਦੱਸਿਆ ਕਿ ਏ.ਆਈ.ਈ. ਦੇ ਇੰਜੀਨੀਅਰ ਇਸ ਗੱਲ ਨੂੰ ਜਹਾਜ਼ ਦਾ ਟੈਸਟ ਦੱਸ ਰਹੇ ਹਨ ਕਿ ਉਹ ਉੜਾਨ ਭਰਣ ਦੇ ਕਾਬਲ ਹੈ ਜਾਂ ਨਹੀਂ ਪਰ ਜਹਾਜ਼ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ। ਇਸ ਹਾਦਸੇ ਤੋਂ ਇਸੇ ਹਵਾਈ ਅੱਡੇ ਦੀ 22 ਈ, 2010 ਦੁਖਦਾਈ ਯਾਦ ਤਾਜ਼ਾ ਹੋ ਗਈ ਜਦੋਂ ਦੁਬਈ ਤੋਂ ਆਈ ਏਅਰ ਇੰਡੀਆ ਐਕਸਪ੍ਰੈਸ ਦੀ ਉੜਾਨ ਰਨ-ਵੇ ਤੋਂ ਫਿਸਲਦੇ ਹੋਏ ਟੋਏ 'ਡਿੱਗ ਗਈ ਸੀ ਤੇ 152 ਯਾਤਰੀਆਂ ਸਮੇਤ 6 ਕਰੂ ਮੈਂਬਰਾਂ ਦੀ ਮੌਤ ਹੋ ਗਈ ਸੀ।