ਸ਼ਰਧਾਲੂ ਨੇ ਤਿਰੂਮਲਾ ਤਿਰੂਪਤੀ ਦੇਵਸਥਾਨਮ ਨੂੰ ਦਾਨ ਕੀਤੇ 1.1 ਕਰੋੜ ਰੁਪਏ
Tuesday, Aug 12, 2025 - 05:47 PM (IST)

ਤਿਰੁਪਤੀ- ਹੈਦਰਾਬਾਦ ਦੇ ਇਕ ਭਗਤ ਕੇ. ਸ਼੍ਰੀਕਾਂਤ ਨੇ ਮੰਗਲਵਾਰ ਨੂੰ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੀਆਂ 2 ਬ੍ਰਾਂਚਾਂ ਨੂੰ 1.1 ਕਰੋੜ ਰੁਪਏ ਦਾ ਦਾਨ ਦਿੱਤਾ। ਤਿਰੂਮਲਾ ਤਿਰੂਪਤੀ ਦੇਵਸਥਾਨਮ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦਾ ਅਧਿਕਾਰਤ ਸਰਪ੍ਰਸਤ ਹੈ। ਮੰਦਰ ਸੰਸਥਾ ਨੇ ਦੱਸਿਆ ਕਿ ਕੁੱਲ ਯੋਗਦਾਨ 'ਚੋਂ ਇਕ ਕਰੋੜ ਰੁਪਏ ਐੱਸਵੀ ਅੰਨਾ ਪ੍ਰਸਾਦਮ ਟਰੱਸਟ ਨੂੰ ਅਤੇ 10 ਲੱਖ ਰੁਪਏ ਐੱਸਵੀ ਗਊ ਸੁਰੱਖਿਆ ਟਰੱਸਟ ਨੂੰ ਦਿੱਤੇ ਗਏ।
ਪ੍ਰੈੱਸ ਰਿਲੀਜ਼ 'ਚ ਦੱਸਿਆ ਗਿਆ,''ਕੋਡਾਲੀ ਸ਼੍ਰੀਕਾਂਤ ਨੇ ਮੰਗਲਵਾਰ ਸਵੇਰੇ ਸ਼੍ਰੀ ਵੈਂਕਟੇਸ਼ਵਰ ਅੰਨਾ ਪ੍ਰਸਾਦਮ ਟਰੱਸਟ ਨੂੰ ਇਕ ਕਰੋੜ ਰੁਪਏ ਅਤੇ ਸ਼੍ਰੀ ਵੈਂਕਟੇਸ਼ਵਰ ਗਊ ਸੁਰੱਖਿਆ ਟਰੱਸਟ ਨੂੰ 10 ਲੱਖ ਰੁਪਏ ਦਾਨ ਕੀਤੇ।'' ਦੁਨੀਆ ਭਰ ਤੋਂ ਪ੍ਰਾਪਤ ਦਾਨ ਨਾਲ ਸੰਚਾਲਿਤ, ਇਹ ਟਰੱਸਟ ਰਾਸ਼ਟਰੀਕਰਨ ਬੈਂਕਾਂ 'ਚ ਧਨ ਰਾਸ਼ੀ ਜਮ੍ਹਾ ਕਰਦਾ ਹੈ ਅਤੇ ਉਸ 'ਤੇ ਇਕੱਠੇ ਹੋਏ ਵਿਆਜ਼ ਤੋਂ ਭਗਤਾਂ ਨੂੰ ਭੋਜਨ ਉਪਲੱਬਧ ਕਰਵਾਉਣ 'ਤੇ ਆਉਣ ਵਾਲੇ ਖਰਚ ਭਰਦਾ ਹੈ। ਦੇਵਸਥਾਨਮ, ਦੁਨੀਆ ਦੇ ਸਭ ਤੋਂ ਅਮੀਰ ਹਿੰਦੂ ਮੰਦਰ ਦਾ ਸੰਚਾਲਨ ਕਰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8