ਪ੍ਰਾਣ ਪ੍ਰਤਿਸ਼ਠਾ ਸਮਾਗਮ: ਜਵਾਈ ਦੀ ਘਰ ਵਾਪਸੀ 'ਤੇ ਦੇਵੀ ਸੀਤਾ ਦੇ ਪੇਕੇ ਜਨਕਪੁਰ 'ਚ ਜਗਾਏ ਗਏ 2.5 ਲੱਖ ਦੀਵੇ

01/23/2024 11:37:31 AM

ਜਨਕਪੁਰ/ਨੇਪਾਲ (ਏਜੰਸੀ): ਅਯੁੱਧਿਆ ਵਿੱਚ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦਾ ਜਸ਼ਨ ਮਨਾਉਣ ਲਈ ਸੋਮਵਾਰ ਸ਼ਾਮ ਨੂੰ ਦੇਵੀ ਸੀਤਾ ਦੇ ਗ੍ਰਹਿ ਨਗਰ ਜਨਕਪੁਰ ਵਿੱਚ ਸ਼ਰਧਾਲੂਆਂ ਨੇ 2.5 ਲੱਖ ਤੇਲ ਦੇ ਦੀਵੇ ਜਗਾਏ। ਪ੍ਰਾਚੀਨ ਸ਼ਹਿਰ ਜਿੱਥੇ ਦੇਵੀ ਸੀਤਾ ਦੇ ਪਿਤਾ ਰਾਜਾ ਜਨਕ ਰਾਜ ਕਰਦੇ ਸਨ, ਨੇ ਕਈ ਹਫ਼ਤੇ ਪਹਿਲਾਂ ਹੀ ਜਸ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਜਵਾਈ ਦੀ ਘਰ ਵਾਪਸੀ ਦਾ ਜਸ਼ਨ ਮਨਾਉਂਦੇ ਹੋਏ ਸ਼ਹਿਰ ਦੀਵਿਆਂ ਅਤੇ ਰੰਗ-ਬਿਰੰਗੀ ਸਜਾਵਟ ਨਾਲ ਜਗਮਗਾ ਰਿਹਾ ਹੈ। ਇਸ ਤੋਂ ਇਲਾਵਾ ਫੁੱਲਾਂ ਅਤੇ ਸਿੰਦੂਰ ਪਾਊਡਰ ਦੀ ਵਰਤੋਂ ਕਰਕੇ "ਜੈ ਸੀਆ ਰਾਮ" ਦੀ ਰੰਗੋਲੀ ਵੀ ਬਣਾਈ ਗਈ। ਏ.ਐੱਨ.ਆਈ. ਦੇ ਡਰੋਨ ਵੱਲੋਂ ਕੈਪਚਰ ਕੀਤੇ ਗਏ ਵਿਜ਼ੂਅਲ ਵਿੱਚ, ਬੈਕਗ੍ਰਾਉਂਡ ਵਿੱਚ ਜਾਨਕੀ ਮੰਦਿਰ 2.5 ਲੱਖ ਤੇਲ ਦੇ ਦੀਵਿਆਂ ਦੀ ਰੌਸ਼ਨੀ ਅਤੇ ਸ਼ਰਧਾਲੂਆਂ ਨਾਲ ਘਿਰਿਆ ਹੋਇਆ ਮਨਮੋਹਕ ਦਿਖਾਈ ਦੇ ਰਿਹਾ ਸੀ। 

ਇਹ ਵੀ ਪੜ੍ਹੋ : ਅਯੁੱਧਿਆ 'ਚ ਹੋਈ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ; ਜਾਣੋ ਕੀ ਕਹਿ ਰਿਹੈ ਵਿਦੇਸ਼ੀ ਮੀਡੀਆ

PunjabKesari

ਇਸ ਤੋਂ ਪਹਿਲਾਂ ਦਿਨ ਵਿੱਚ, ਅਯੁੱਧਿਆ ਵਿੱਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਸਕ੍ਰੀਨਿੰਗ ਦੇ ਨਾਲ ਪ੍ਰਾਚੀਨ ਸ਼ਹਿਰ ਵਿੱਚ ਰੈਲੀਆਂ ਅਤੇ ਜਸ਼ਨ ਸਮਾਗਮ ਆਯੋਜਿਤ ਕੀਤੇ ਗਏ ਸਨ। ਸਮਾਗਮ ਵਿਚ ਜਨਕਪੁਰ ਦੇ ਮੁੱਖ ਮਹੰਤ ਛੋਟੇ ਮੁੱਖ ਮਹੰਤ ਨਾਲ ਸ਼ਾਮਲ ਹੋਏ ਸਨ। ਅਯੁੱਧਿਆ ਵਿਖੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਸ਼੍ਰੀ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ, ਜਿਨ੍ਹਾਂ ਨੇ ਬਾਅਦ ਵਿੱਚ ਮੰਦਰ ਦੇ ਗਰਭ ਗ੍ਰਹਿ ਵਿੱਚ ਰਸਮਾਂ ਦੀ ਅਗਵਾਈ ਕੀਤੀ। ਰਾਮ ਮੰਦਰ ਦਾ ਨਿਰਮਾਣ ਪਰੰਪਰਾਗਤ ਨਾਗਰ ਸ਼ੈਲੀ ਵਿੱਚ ਕੀਤਾ ਗਿਆ ਹੈ। ਇਸ ਦੀ ਲੰਬਾਈ (ਪੂਰਬ-ਪੱਛਮ) 380 ਫੁੱਟ ਹੈ; ਚੌੜਾਈ 250 ਫੁੱਟ ਅਤੇ ਉਚਾਈ 161 ਫੁੱਟ ਹੈ। ਮੰਦਰ ਦਾ ਮੁੱਖ ਪ੍ਰਵੇਸ਼ ਦੁਆਰ ਪੂਰਬੀ ਦਿਸ਼ਾ ਵਿਚ ਸਥਿਤ ਹੈ, ਜਿਥੇ ਸਿੰਘ ਦੁਆਰ ਰਾਹੀਂ 32 ਪੌੜੀਆਂ ਚੜ੍ਹ ਕੇ ਪਹੁੰਚਿਆ ਜਾ ਸਕਦਾ ਹੈ। ਮੰਦਰ ਵਿੱਚ ਕੁੱਲ ਪੰਜ ਮੰਡਪ (ਹਾਲ) ਹਨ - ਨ੍ਰਿਤ ਮੰਡਪ, ਰੰਗ ਮੰਡਪ, ਸਭਾ ਮੰਡਪ, ਪ੍ਰਾਰਥਨਾ ਮੰਡਪ ਅਤੇ ਕੀਰਤਨ ਮੰਡਪ।

ਇਹ ਵੀ ਪੜ੍ਹੋ: ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਏ ਮਹਿਮਾਨਾਂ ਨੂੰ ਮੈਟਲ ਦੇ 'ਦੀਵੇ' ਸਣੇ ਮਿਲੇ ਇਹ ਖ਼ਾਸ ਤੋਹਫ਼ੇ

PunjabKesari

ਮੰਦਰ ਦੇ ਨੇੜੇ ਇੱਕ ਇਤਿਹਾਸਕ ਖੂਹ (ਸੀਤਾ ਕੂਪ) ਹੈ, ਜੋ ਪੁਰਾਤਨ ਯੁੱਗ ਦਾ ਹੈ। ਮੰਦਰ ਕੰਪਲੈਕਸ ਦੇ ਦੱਖਣ-ਪੱਛਮੀ ਹਿੱਸੇ ਵਿੱਚ, ਕੁਬੇਰ ਟਿੱਲਾ ਵਿਖੇ, ਭਗਵਾਨ ਸ਼ਿਵ ਦੇ ਪ੍ਰਾਚੀਨ ਮੰਦਰ ਦਾ ਨਵੀਵੀਕਰਨ ਕੀਤਾ ਗਇਆ ਹੈ, ਨਾਲ ਹੀ ਜਟਾਯੂ ਦੀ ਇਕ ਮੂਰਤੀ ਵੀ ਸਥਾਪਤ ਕੀਤੀ ਗਈ ਹੈ। ਭਗਵਾਨ ਰਾਮ ਦੀ ਮੂਰਤੀ ਅਯੁੱਧਿਆ ਵਿੱਚ ਮੰਦਰ ਦੇ ਗਰਭ ਗ੍ਰਹਿ ਵਿਚ ਰੱਖੀ ਗਈ ਹੈ। ਰਾਮ ਲੱਲਾ ਦੀ ਮੂਰਤੀ ਮੈਸੂਰ ਸਥਿਤ ਮੂਰਤੀਕਾਰ ਅਰੁਣ ਯੋਗੀਰਾਜ ਵੱਲੋਂ ਬਣਾਈ ਗਈ ਹੈ। ਮੂਰਤੀ 51 ਇੰਚ ਲੰਬੀ ਅਤੇ 1.5 ਟਨ ਵਜ਼ਨ ਦੀ ਹੈ। ਮੂਰਤੀ ਵਿੱਚ ਭਗਵਾਨ ਰਾਮ ਨੂੰ ਇੱਕ ਪੰਜ ਸਾਲ ਦੇ ਬੱਚੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ।

PunjabKesari

ਇਹ ਵੀ ਪੜ੍ਹੋ : PM ਮੋਦੀ ਨੇ ਅਯੁੱਧਿਆ ਮੰਦਰ 'ਚ ਰਾਮ ਲੱਲਾ ਦੀ ਮੂਰਤੀ ਦੀ ਕੀਤੀ ਆਰਤੀ, ਕੀਤਾ 'ਦੰਡਵਤ ਪ੍ਰਣਾਮ'

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

 


cherry

Content Editor

Related News